ਜਲੰਧਰ: ਪ੍ਰਸਿੱਧ ਲੋਕ ਗਾਇਕ ਅਮਰੀਕ ਮਾਇਕਲ ਦੇ ਪਿਤਾ ਸਵ. ਸ਼੍ਰੀ ਨੀਆਮਤੀ ਜੀਤ ਜੀ ਦੀ ਅੰਤਿਮ ਅਰਦਾਸ ਮੌਕੇ, ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ ਵਿੱਚ ਸੰਗੀਤ ਜਗਤ, ਪੱਤਰਕਾਰ ਭਾਈਚਾਰੇ, ਅਤੇ ਅਲੱਗ-ਅਲੱਗ ਦਰਬਾਰਾਂ ਤੋਂ ਸੰਤ ਮਹਾਂਪੁਰਸ਼ ਪਹੁੰਚੇ। ਇਸ ਦੁੱਖ ਦੀ ਘੜੀ ਵਿੱਚ ਪਹੁੰਚੇ ਸਾਰੇ ਮਹਿਮਾਨਾਂ ਨੇ ਅਮਰੀਕ ਮਾਇਕਲ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਉਨ੍ਹਾਂ ਨੂੰ ਦਿਲਾਸਾ ਦਿੱਤਾ।
ਸੰਤ ਮਹਾਂਪੁਰਸ਼ਾਂ ਅਤੇ ਮੀਡੀਆ ਹਸਤੀਆਂ ਦੀ ਹਾਜ਼ਰੀ
ਅੰਤਿਮ ਅਰਦਾਸ ਵਿੱਚ ਵਿਸ਼ਵ ਸੂਫੀ ਸੰਤ ਸਮਾਜ ਦੇ ਮੁੱਖ ਅਹੁਦੇਦਾਰ, ਪੰਜਾਬ ਪ੍ਰਧਾਨ ਬਾਬਾ ਦੀਪਕ ਸ਼ਾਹ ਬਾਬਾ ਦੀਪੂ ਜੀ (ਭੁਲੱਥ ਵਾਲੇ), ਦਰਬਾਰ ਇੱਛਾਧਾਰੀ ਸ਼ਿਵ ਮੰਦਿਰ (ਰਜਿ.) ਪਿੰਡ ਅਠੋਲੇ ਤੋਂ ਮੁੱਖ ਸੇਵਾਦਾਰ ਬਾਬਾ ਜਸਪਾਲ ਕੌਰ ਜੀ, ਸੰਤ ਬਾਬਾ ਭੋਲਾ ਦਾਸ ਜੀ, ਅਤੇ ਪਿੰਡ ਉਦੋਵਾਲ ਤੋਂ ਬਾਬਾ ਮੰਗੇ ਸ਼ਾਹ ਜੀ ਸਮੇਤ ਹੋਰ ਕਈ ਸੰਤ ਮਹਾਂਪੁਰਸ਼ ਸ਼ਾਮਲ ਹੋਏ। ਪੱਤਰਕਾਰ ਭਾਈਚਾਰੇ ਵੱਲੋਂ ਪ੍ਰੈੱਸ ਕਲੱਬ ਦੇ ਪੰਜਾਬ ਪ੍ਰਧਾਨ ਮਨਜੀਤ ਮਾਨ, ਸਰਵਣ ਹੰਸ, ਹਰਜਿੰਦਰ ਪਾਲ ਛਾਬੜਾ (ਮਹਿਤਪੁਰ), ਅਤੇ ‘ਪੰਜਾਬ ਲਾਈਵ’ ਯੂਟਿਊਬ ਚੈਨਲ ਦੀ ਪੂਰੀ ਟੀਮ, ਜਿਸ ਵਿੱਚ ਗੁਰਪ੍ਰੀਤ ਗੋਪੀ ਅਤੇ ਗੁਰਦੇਵ ਸਿੰਘ ਭਾਟੀਆ ਸ਼ਾਮਲ ਸਨ, ਨੇ ਪਹੁੰਚ ਕੇ ਪਰਿਵਾਰ ਦਾ ਹੌਸਲਾ ਵਧਾਇਆ।
ਕਲਾਕਾਰਾਂ ਵੱਲੋਂ ਸ਼ਰਧਾਂਜਲੀ
ਸੰਗੀਤ ਅਤੇ ਕਲਾਕਾਰੀ ਪਰਿਵਾਰ ਵਿੱਚੋਂ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਵਾਲੀਆਂ ਪ੍ਰਮੁੱਖ ਹਸਤੀਆਂ ਵਿੱਚ ਇੰਟਰਨੈਸ਼ਨਲ ਲੋਕ ਗਾਇਕ ਦਲਵਿੰਦਰ ਦਿਆਲਪੁਰੀ, ਸਾਬੀ ਬਰਾੜ, ਰਜਿੰਦਰ ਰਾਜਨ, ਬਲਵੀਰ ਸ਼ੇਰਪੁਰੀ, ਰਾਣਾ ਲਹਿਰੀ, ਪੇਜੀ ਸ਼ਾਹਕੋਟੀ, ਵਿਨੋਦ ਪੱਪੀ, ਬੀ. ਕੇ. ਰਾਹੀ, ਜੋਹਨ ਬੰਬਿਆਵਾਲ ਵਾਲਾ, ਕੁਮਾਰ ਸ਼ਿਵਾ, ਸਾਹਿਲ ਚੌਹਾਨ, ਲੱਖਾ ਨਾਜ਼, ਸੁੱਚਾ ਰੰਗੀਲਾ, ਮਨਦੀਪ ਮੈਂਡੀ, ਉਸਤਾਦ ਜਨਾਬ ਨਿਰਮਲ ਸਿੱਧੂ ਜੀ, ਸੁਖਚੈਨ ਕੋਟੀ, ਅਲੈਕਸ ਕੋਟੀ, ਪੰਕਜ ਹੰਸ, ਚਰਨਜੀਤ ਚੀਮਾ, ਸੁਰਿੰਦਰ ਨੂਰੀ, ਗਾਇਕਾ ਸੁਨੈਨਾ ਨੰਦਾ (ਅੰਮ੍ਰਿਤਸਰ), ਗਾਇਕਾ ਸੋਨੀਆ ਢਿੱਲੋਂ, ਗੀਤਕਾਰ ਓਮ ਜੱਸਲ, ਅਮਨ ਮਾਲਵੀ, ਲੇਹਲ ਅਮਰੀਕ ਧਾਲੀਵਾਲ ਤੋਂ ਇਲਾਵਾ ਪਿੰਡ ਬੁਲੰਦਪੁਰੀ ਦੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਇੰਟਰਨੈਸ਼ਨਲ ਕੀਰਤਨ ਜਥਾ ਗੌਰਵ ਮੀਤ ਪਾਰਜੀਆ ਵਾਲੇ ਨੇ ਜਗਤ ਪਿਤਾ ਭਗਵਾਨ ਵਾਲਮੀਕਿ ਮਹਾਰਾਜ ਦੇ ਚਰਨਾਂ ਨਾਲ ਜੋੜਦਿਆਂ ਸਾਰਿਆਂ ਨੂੰ ਸਾਦਾ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ। ਅੰਤ ਵਿੱਚ, ਲੋਕ ਗਾਇਕ ਅਮਰੀਕ ਮਾਇਕਲ ਦੇ ਵੱਡੇ ਭਰਾ ਕੁਲਦੀਪ ਸੱਭਰਵਾਲ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।