ਨਕੋਦਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਨਿੱਤ ਦਿਨ ਲੋਕ ਪੱਖੀ ਐਲਾਨ ਕੀਤੇ ਜਾ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹਲਕਾ ਨਕੋਦਰ ਦੇ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਨੇ ਦੱਸਿਆ ਕਿ ਮੁੱਖ ਮੰਤਰੀ ਨੇ ‘ਆਮ ਆਦਮੀ ਕਲੀਨਿਕਾਂ’ ਲਈ ਇੱਕ ਨਵਾਂ ਕਦਮ ਚੁੱਕਿਆ ਹੈ। ਸਿਹਤ ਕ੍ਰਾਂਤੀ ਤਹਿਤ ਹੁਣ ਇਨ੍ਹਾਂ ਕਲੀਨਿਕਾਂ ਨੂੰ ਵਟਸਐਪ ਚੈਟਬੋਟ ਨਾਲ ਜੋੜਿਆ ਜਾਵੇਗਾ, ਜਿਸ ਨਾਲ ਮਰੀਜ਼ਾਂ ਨੂੰ ਇਲਾਜ ਸੰਬੰਧੀ ਜਾਣਕਾਰੀ ਘਰ ਬੈਠੇ ਹੀ ਮੋਬਾਈਲ ‘ਤੇ ਮਿਲ ਸਕੇਗੀ। ਇਸ ਨਾਲ ਸੂਬੇ ਦੇ ਸਾਰੇ 881 ਆਮ ਆਦਮੀ ਕਲੀਨਿਕਾਂ ਦੇ ਮਰੀਜ਼ਾਂ ਨੂੰ ਵੱਡੀ ਸਹੂਲਤ ਮਿਲੇਗੀ।

ਢੱਡਾ ਲਹਿਣਾ ‘ਚ ਕਾਂਗਰਸ ਅਤੇ ਅਕਾਲੀ ਦਲ ਨੂੰ ਛੱਡ ਕੇ 25 ਪਰਿਵਾਰ ‘ਆਪ’ ‘ਚ ਸ਼ਾਮਲ
ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲੋਕ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਰਹੇ ਹਨ। ਪਿੰਡ ਢੱਡਾ ਲਹਿਣਾ ਪੁੱਜੇ ਬੀਬੀ ਮਾਨ ਨੇ ਕਿਹਾ ਕਿ ਬਲਾਕ ਪ੍ਰਧਾਨ ਬੂਟਾ ਸਿੰਘ ਢੱਡਾ ਲਹਿਣਾ ਦੀ ਪ੍ਰੇਰਨਾ ਸਦਕਾ ਇੱਥੇ 25 ਪਰਿਵਾਰਾਂ ਨੇ ਕਾਂਗਰਸ ਅਤੇ ਅਕਾਲੀ ਦਲ ਨੂੰ ਛੱਡ ਕੇ ‘ਆਪ’ ਦਾ ਪੱਲਾ ਫੜ੍ਹਿਆ ਹੈ। ਇਨ੍ਹਾਂ ਸਾਰੇ ਪਰਿਵਾਰਾਂ ਦਾ ਪਾਰਟੀ ਵਿੱਚ ਜ਼ੋਰਦਾਰ ਸਵਾਗਤ ਕੀਤਾ ਗਿਆ।
ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਸਰਪੰਚ ਹਰਦੀਪ ਕੌਰ (ਢੱਡਾ ਲਹਿਣਾ), ਪੰਚ ਕੁਲਵਿੰਦਰ ਕੌਰ, ਪੰਚ ਰਾਜਵਿੰਦਰ ਕੌਰ, ਅਤੇ ਕਈ ਹੋਰ ਪ੍ਰਮੁੱਖ ਲੋਕ ਸ਼ਾਮਲ ਸਨ, ਜਿਨ੍ਹਾਂ ਵਿੱਚ ਲਹਿੰਬਰ ਸਿੰਘ, ਗਿਆਨ ਸਿੰਘ, ਬਲਕਾਰ ਸਿੰਘ, ਗੁਰਪਾਲ ਸਿੰਘ, ਕੁਲਦੀਪ ਸਿੰਘ, ਬਖਸ਼ੀਸ਼ ਸਿੰਘ, ਤਰਲੋਕ ਸਿੰਘ, ਹਰਮਨ ਸਿੰਘ, ਤੀਰਥੋ, ਮਿੰਨੀ, ਰਣਜੀਤ ਕੌਰ, ਸੌਰਬ ਕੁਮਾਰ, ਸੰਦੀਪ ਕੌਰ, ਦੇਸ ਰਾਜ (ਸਰਪੰਚ ਕਾਂਗਣਾ), ਸ਼ੀਰੋ, ਮਨਜੀਤ ਕੌਰ, ਹਰਜਿੰਦਰ ਕੌਰ, ਅਮਰੀਕ ਸਿੰਘ, ਸਰਬਜੀਤ ਕੌਰ, ਕਵਪ੍ਰੀਤ ਕੌਰ, ਜਸਪ੍ਰੀਤ ਸਿੰਘ, ਦਾਰੋ ਅਤੇ ਪ੍ਰਿਆ ਸ਼ਾਮਲ ਸਨ। ਇਸ ਮੌਕੇ ‘ਤੇ ਪਾਰਟੀ ਦੇ ਪ੍ਰਮੁੱਖ ਆਗੂਆਂ ਵਿੱਚ ਜਸਵੀਰ ਸਿੰਘ ਧੰਜਲ, ਕੁਲਦੀਪ ਸਿੰਘ ਕਾਂਗਣਾ, ਬੂਟਾ ਸਿੰਘ, ਸਵਰਨ ਸਿੰਘ ਸਿਹਾਰੀਵਾਲ, ਦੇਸ ਰਾਜ ਕਾਂਗਣਾ (ਪੰਚ), ਅਤੇ ਰਾਜ ਕੁਮਾਰ (ਸਾਬਕਾ ਸਰਪੰਚ ਕਾਂਗਣਾ) ਹਾਜ਼ਰ ਸਨ।