ਨਕੋਦਰ: ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਸ਼ਵਨੀ ਕੋਹਲੀ ਨੂੰ ਵਪਾਰ ਵਿੰਗ ਦਾ ਜ਼ਿਲ੍ਹਾ ਜਲੰਧਰ ਦਿਹਾਤੀ ਇੰਚਾਰਜ ਨਿਯੁਕਤ ਕੀਤੇ ਜਾਣ ਤੋਂ ਬਾਅਦ ਨਕੋਦਰ ਹਲਕੇ ਵਿੱਚ ਖੁਸ਼ੀ ਦਾ ਮਾਹੌਲ ਹੈ। ਇਸ ਨਿਯੁਕਤੀ ਤੋਂ ਬਾਅਦ, ਨਗਰ ਕੌਂਸਲ ਨਕੋਦਰ ਵਿਖੇ ਹਲਕਾ ਵਿਧਾਇਕ ਇੰਦਰਜੀਤ ਕੌਰ ਮਾਨ ਦੀ ਅਗਵਾਈ ਹੇਠ ਇੱਕ ਪ੍ਰਭਾਵਸ਼ਾਲੀ ਸਵਾਗਤ ਸਮਾਗਮ ਦਾ ਆਯੋਜਨ ਕੀਤਾ ਗਿਆ।
ਵਪਾਰੀ ਭਾਈਚਾਰੇ ਵੱਲੋਂ ਭਰਵਾਂ ਸਵਾਗਤ
ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਵਪਾਰੀ ਭਾਈਚਾਰੇ ਨੇ ਸ਼ਿਰਕਤ ਕੀਤੀ ਅਤੇ ਅਸ਼ਵਨੀ ਕੋਹਲੀ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ। ਜ਼ਿਲ੍ਹਾ ਜਲੰਧਰ ਦਿਹਾਤੀ ਦੇ ਵਪਾਰ ਵਿੰਗ ਦੇ ਇੰਚਾਰਜ ਦਾ ਅਹੁਦਾ ਸੰਭਾਲਣ ਤੋਂ ਬਾਅਦ ਅਸ਼ਵਨੀ ਕੋਹਲੀ ਨੇ ਵਿਧਾਇਕ ਇੰਦਰਜੀਤ ਕੌਰ ਮਾਨ ਅਤੇ ਪਾਰਟੀ ਹਾਈਕਮਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਪਾਰਟੀ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਨਿਭਾਉਣਗੇ ਅਤੇ ਪਾਰਟੀ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਕਰਨਗੇ।
ਪਾਰਟੀ ਨੂੰ ਵੱਡੇ ਪੱਧਰ ‘ਤੇ ਕਾਮਯਾਬ ਕਰਨ ਦਾ ਵਾਅਦਾ
ਇਸ ਮੌਕੇ ‘ਤੇ ਨਕੋਦਰ ਸ਼ਹਿਰ ਦੇ ਵਪਾਰੀ ਵਰਗ ਨੇ ਵੀ ਅਸ਼ਵਨੀ ਕੋਹਲੀ ਦੀ ਨਿਯੁਕਤੀ ਦਾ ਸਵਾਗਤ ਕੀਤਾ ਅਤੇ ਆਮ ਆਦਮੀ ਪਾਰਟੀ ਦੇ ਨਾਲ ਚੱਲਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਹ ਵੱਡੇ ਪੱਧਰ ‘ਤੇ ਆਮ ਆਦਮੀ ਪਾਰਟੀ ਦੀ ਕਾਮਯਾਬੀ ਲਈ ਮਿਹਨਤ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਜਸਵੀਰ ਸਿੰਘ ਧੰਜਲ ਅਤੇ ਬਲਾਕ ਪ੍ਰਧਾਨ ਨਕੋਦਰ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਸਮਾਗਮ ਵਿੱਚ ਸੰਜੀਵ ਤੱਖੜ, ਰਵਿੰਦਰ ਸ਼ਾਰਦਾ, ਬਰਜੇਸ਼ ਕਪਾਨੀਆ, ਹਰਜੀਤ ਸਿੰਘ ਤੂਰ, ਪਵਨ ਕੁਮਾਰ ਗੁਪਤਾ, ਅਮਨਦੀਪ ਖੋਸਲਾ, ਰਾਕੇਸ਼ ਕੁਮਾਰ ਗੋਇਲ, ਸ਼ਿਵ ਕੁਮਾਰ ਅਗਰਵਾਲ, ਸਤੀਸ਼ ਕੁਮਾਰ ਗੁਪਤਾ, ਸੰਜੇ ਕਪਾਨੀਆ, ਰਜੀਵ ਗੁਪਤਾ, ਬਲਵੀਰ ਸਿੰਘ ਗੁੱਡ, ਮੁਕੇਸ਼ ਕੁਮਾਰ ਟਿੱਮਾ, ਮੀਆਂ ਜੀ, ਐਮਡੀ ਅਨੁਸਾਰੀ, ਡਾਕਟਰ ਮੁਹੰਮਦ, ਰਵੀ ਮਹਾਜਨ, ਸ਼ਾਮ ਲਾਲ ਕੋਹਲੀ, ਸੰਜੀਵ ਮਹਾਜਨ, ਰਾਜੇਸ਼ ਮਹਾਜਨ, ਵਿਕਾਸ ਅਰੋੜਾ, ਵਿੱਕੀ ਕਪਾਨੀਆ, ਸੰਦੀਪ ਕੋਹਲੀ, ਸੋਨੂੰ, ਸੰਜੀਵ ਆਰ ਕੇ ਵੈਸ਼ਨੋ ਢਾਬਾ, ਅਮਿਤ ਕੁਮਾਰ, ਹਰੀ ਕੋਹਲੀ, ਰਿੰਪਾ ਮਹਿੰਦੀਰੱਤਾ, ਗਿੱਪੀ, ਹਨੀ ਕਲੇਰਾ, ਚੰਦਾ ਕੋਹਲੀ, ਬੀਨੂ ਕਪਾਨੀਆ, ਬਰਜੇਸ਼ ਕਪਾਨੀਆ, ਮੁਕੇਸ਼ ਮਰਵਾਹਾ ਆਦਿ ਨੇ ਪਾਰਟੀ ਦਾ ਸਮਰਥਨ ਕੀਤਾ ਅਤੇ ਇਸਨੂੰ ਹਰ ਪੱਧਰ ‘ਤੇ ਕਾਮਯਾਬ ਕਰਨ ਦਾ ਪ੍ਰਣ ਲਿਆ।