ਅਠੌਲਾ: ਲਵ ਸਹੋਤਾ ਅਠੌਲਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਰਬਾਰ ਬਾਬਾ ਧੰਨ ਧੰਨ ਇੱਛਾਧਾਰੀ ਸ਼ਿਵ ਮੰਦਿਰ, ਪਿੰਡ ਅਠੌਲਾ ਵਿਖੇ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਮੇਲਾ ਕਰਵਾਇਆ ਜਾਵੇਗਾ ਅਤੇ ਇਸ ਦੀਆਂ ਤਰੀਕਾਂ ਨਿਸ਼ਚਿਤ ਕਰ ਦਿੱਤੀਆਂ ਗਈਆਂ ਹਨ। ਮੇਲੇ ਦਾ ਆਗਾਜ਼ 29 ਅਗਸਤ 2025 (ਸ਼ੁੱਕਰਵਾਰ) ਨੂੰ ਨਿਸ਼ਾਨ ਸਾਹਿਬ ਦੀ ਰਸਮ ਨਾਲ ਹੋਵੇਗਾ। ਅਗਲੇ ਦਿਨ, 30 ਅਗਸਤ 2025 (ਸ਼ਨੀਵਾਰ) ਨੂੰ ਮਹਿੰਦੀ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ ਰਾਤ ਨੂੰ ਗੁੱਗਾ ਜ਼ਾਹਰ ਪੀਰ ਜੀ ਦੇ ਸੋਹਲੇ ਪੜ੍ਹੇ ਜਾਣਗੇ। ਮੇਲੇ ਦਾ ਮੁੱਖ ਦਿਨ 31 ਅਗਸਤ 2025 (ਐਤਵਾਰ) ਹੋਵੇਗਾ, ਜਦੋਂ ਪੰਜਾਬ ਦੇ ਬਹੁਤ ਹੀ ਮਸ਼ਹੂਰ ਕਲਾਕਾਰ ਆਪਣੇ ਧਾਰਮਿਕ ਗੀਤਾਂ ਨਾਲ ਪ੍ਰੋਗਰਾਮ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ। ਮੇਲੇ ਦੀ ਮੀਟਿੰਗ ਸਮੇਂ ਦਰਬਾਰ ਦੇ ਮੁੱਖ ਸੇਵਾਦਾਰ, ਗੱਦੀ ਨਸ਼ੀਨ ਬਾਬਾ ਜਸਪਾਲ ਕੌਰ ਜੀ ਖੁਦ ਹਾਜ਼ਰ ਸਨ। ਉਨ੍ਹਾਂ ਦੇ ਨਾਲ ਦਰਬਾਰ ਦੀ ਸਾਧ ਸੰਗਤ ਅਤੇ ਧੰਨ ਧੰਨ ਬਾਬਾ ਇੱਛਾਧਾਰੀ ਸ਼ਿਵ ਮੰਦਿਰ ਰਜਿ. ਦੀ ਪ੍ਰਬੰਧਕ ਕਮੇਟੀ ਵੀ ਮੌਜੂਦ ਰਹੀ। ਸਮੂਹ ਸੰਗਤ ਨੂੰ ਬੇਨਤੀ ਕੀਤੀ ਗਈ ਕਿ ਸਾਰੇ ਸ਼ਰਧਾਲੂ ਮੇਲੇ ‘ਤੇ ਜ਼ਰੂਰ ਪਹੁੰਚਣ ਅਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ।
ਅਠੌਲਾ ਵਿਖੇ ਬਾਬਾ ਧੰਨ ਧੰਨ ਇੱਛਾਧਾਰੀ ਸ਼ਿਵ ਮੰਦਿਰ ‘ਤੇ ਸਾਲਾਨਾ ਮੇਲਾ 29 ਤੋਂ 31 ਅਗਸਤ ਤੱਕ
ਨਿਸ਼ਾਨ ਸਾਹਿਬ ਦੀ ਰਸਮ, ਗੁੱਗਾ ਜ਼ਾਹਰ ਪੀਰ ਜੀ ਦੇ ਸੋਹਲੇ ਅਤੇ ਮਸ਼ਹੂਰ ਕਲਾਕਾਰਾਂ ਦੇ ਧਾਰਮਿਕ ਪ੍ਰੋਗਰਾਮ ਨਾਲ ਸਜੇਗਾ ਮੇਲਾ, ਸੰਗਤਾਂ ਨੂੰ ਪਹੁੰਚਣ ਦੀ ਅਪੀਲ।
1.9K
ਇਹ ਖ਼ਬਰ ਤੁਹਾਨੂੰ ਕਿਹੋ ਜਿਹੀ ਲੱਗੀ?
ਵਧੀਆ7ਠੀਕ-ਠਾਕ1