ਬੈਰੀ, 8 ਅਪ੍ਰੈਲ (ਪੋਸਟ ਬਿਊਰੋ) : ਵੀਕੈਂਡ ਦੌਰਾਨ ਬੈਰੀ ਵਿੱਚ ਉਲਝੀਆਂ ਤਾਰਾਂ ਦੇ ਝੁੰਡ ਨਾਲ ਇੱਕ ਕਾਰ ਲਟਕਦੀ ਮਿਲੀ। ਸ਼ਨੀਵਾਰ ਸਵੇਰੇ 8 ਵਜੇ ਦੇ ਕਰੀਬ ਬੈਰੀ ਪੁਲਿਸ ਅਧਿਕਾਰੀਆਂ ਨੂੰ ਵੈਟਰਨਜ਼ ਡਰਾਈਵ ਅਤੇ ਕਾਮਰਸ ਪਾਰਕ ਡਰਾਈਵ ਦੇ ਚੌਰਾਹੇ ‘ਤੇ ਬੁਲਾਇਆ ਗਿਆ। ਪੁਲਿਸ ਮੌਕੇ ‘ਤੇ ਇੱਕ ਲਟਕਦੀ ਚਿੱਟੀ ਕਾਰ ਦੇ ਸਾਹਮਣੇ ਪਹੁੰਚੀ ਜਿਸਦੇ ਅਗਲੇ ਟਾਇਰ ਹਵਾ ਵਿੱਚ ਸਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਦਸੇ ਦੌਰਾਨ ਕੋਈ ਵੀ ਜ਼ਖਮੀ ਨਹੀਂ ਹੋਇਆ। ਬੈਰੀ ਪੁਲਿਸ ਦੇ ਅਨੁਸਾਰ ਇਕ 35 ਸਾਲਾ ਔਰਤ ‘ਤੇ ਗ਼ਲਤ ਡਰਾਈਵਿੰਗ ਦਾ ਦੋਸ਼ ਲਗਾਇਆ ਗਿਆ ਹੈ।
ਬੈਰੀ `ਚ ਉਲਝੀਆਂ ਤਾਰਾਂ ਨਾਲ ਲਟਕਦੀ ਮਿਲੀ ਕਾਰ, ਕੋਈ ਜ਼ਖ਼ਮੀ ਨਹੀਂ
1K
ਇਹ ਖ਼ਬਰ ਤੁਹਾਨੂੰ ਕਿਹੋ ਜਿਹੀ ਲੱਗੀ?
ਵਧੀਆ0ਠੀਕ-ਠਾਕ0
previous news