ਜਲੰਧਰ: ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਾਲ ਦਿਵਾਲੀ ਮੌਕੇ ਲੱਗਣ ਵਾਲੀ ਪਟਾਖਾ ਮਾਰਕੀਟ ਲਈ ਨਵੀਂ ਥਾਂ ਨਿਰਧਾਰਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਨਗਰ ਨਿਗਮ ਜਲੰਧਰ ਨੂੰ ਸ਼ਹਿਰੀ ਖੇਤਰ ਵਿੱਚ ਉਪਲਬਧ ਵੱਡੀਆਂ ਗਰਾਊਂਡਾਂ ਜਾਂ ਖਾਲੀ ਥਾਵਾਂ ਦੀ ਸੂਚੀ 10 ਦਿਨਾਂ ਦੇ ਅੰਦਰ ਭੇਜਣ ਲਈ ਕਿਹਾ ਹੈ। ਡਿਪਟੀ ਕਮਿਸ਼ਨਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲੰਧਰ ਸ਼ਹਿਰ ਵਿੱਚ ਹਰ ਸਾਲ ਦਿਵਾਲੀ ਦੇ ਤਿਉਹਾਰ ਮੌਕੇ ਪਟਾਖਾ ਮਾਰਕੀਟ ਬਰਲਟਨ ਪਾਰਕ ਵਿਖੇ ਲਗਾਈ ਜਾਂਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਸਾਲ ਉਕਤ ਸਥਾਨ ‘ਤੇ ਉਸਾਰੀ ਅਤੇ ਨਵੀਨੀਕਰਨ ਦੇ ਕੰਮ ਚੱਲ ਰਹੇ ਹੋਣ ਕਾਰਨ ਬਰਲਟਨ ਪਾਰਕ ਨੂੰ ਆਰਜ਼ੀ ਪਟਾਖਾ ਮਾਰਕੀਟ ਲਈ ਵਰਤਣਾ ਸੁਰੱਖਿਆ ਪੱਖੋਂ ਢੁੱਕਵਾਂ ਨਹੀਂ ਹੋਵੇਗਾ। ਡਾ. ਅਗਰਵਾਲ ਨੇ ਪਟਾਖਾ ਮਾਰਕੀਟ ਲਈ ਕੋਈ ਹੋਰ ਢੁੱਕਵੀਂ ਜਗ੍ਹਾ ਚੁਣਨ ‘ਤੇ ਜ਼ੋਰ ਦਿੰਦਿਆਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਨਿਗਮ ਅਧੀਨ ਆਉਣ ਵਾਲੇ ਸ਼ਹਿਰੀ ਖੇਤਰ ਵਿੱਚ ਉਪਲਬਧ ਵੱਡੀਆਂ ਗਰਾਊਂਡਾਂ ਜਾਂ ਖਾਲੀ ਥਾਵਾਂ ਦੀ ਇੱਕ ਵਿਸਥਾਰਪੂਰਵਕ ਸੂਚੀ ਤਿਆਰ ਕਰਕੇ 10 ਦਿਨਾਂ ਦੇ ਅੰਦਰ-ਅੰਦਰ ਡੀ.ਸੀ. ਦਫ਼ਤਰ ਭੇਜਣ। ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਤਾਂ ਜੋ ਪਟਾਖਾ ਮਾਰਕੀਟ ਲਈ ਨਵੀਂ ਅਤੇ ਸੁਰੱਖਿਅਤ ਥਾਂ ਨਿਰਧਾਰਤ ਕੀਤੀ ਜਾ ਸਕੇ।
ਜਲੰਧਰ ‘ਚ ਪਟਾਖਾ ਮਾਰਕੀਟ ਲਈ ਬਦਲੇਗੀ ਥਾਂ, ਡਿਪਟੀ ਕਮਿਸ਼ਨਰ ਨੇ ਮੰਗੀ ਨਵੀਆਂ ਗਰਾਊਂਡਾਂ ਦੀ ਸੂਚੀ
ਬਲਰਟਨ ਪਾਰਕ 'ਚ ਚੱਲ ਰਹੇ ਨਵੀਨੀਕਰਨ ਕਾਰਨ ਸੁਰੱਖਿਆ ਕਾਰਨਾਂ ਕਰਕੇ ਫੈਸਲਾ, ਨਿਗਮ ਨੂੰ 10 ਦਿਨਾਂ ਦਾ ਸਮਾਂ
2.8K
ਇਹ ਖ਼ਬਰ ਤੁਹਾਨੂੰ ਕਿਹੋ ਜਿਹੀ ਲੱਗੀ?
ਵਧੀਆ0ਠੀਕ-ਠਾਕ0