ਜਲੰਧਰ: ਜਸਵੀਰ ਸਿੰਘ ਧੰਜਲ ਨੇ ਪੰਜਾਬ ਸਰਕਾਰ ਦੇ ਪੰਜਾਬ ਸਟੇਟ ਬੈਕਵਰਡ ਕਲਾਸ ਅਤੇ ਲੈਂਡ ਡਿਵੈਲਪਮੈਂਟ ਕਾਰਪੋਰੇਸ਼ਨ ਵਿਭਾਗ ਦੇ ਸਟੇਟ ਡਾਇਰੈਕਟਰ ਦਾ ਅਹੁਦਾ ਸੰਭਾਲ ਲਿਆ ਹੈ। ਇਹ ਪ੍ਰੋਗਰਾਮ ਮਾਨਯੋਗ ਵਿਧਾਇਕਾ ਮੈਡਮ ਇੰਦਰਜੀਤ ਕੌਰ ਮਾਨ ਜੀ ਅਤੇ ਚੇਅਰਮੈਨ ਸੰਦੀਪ ਸਿੰਘ ਸੈਣੀ ਦੀ ਅਗਵਾਈ ਵਿੱਚ ਹੋਇਆ।
ਇਸ ਮੌਕੇ ‘ਤੇ ਮਾਨਯੋਗ ਵਿਧਾਇਕਾ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਪਾਰਟੀ ਹਾਈ ਕਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਹਲਕਾ ਨਕੋਦਰ ਦੇ ਫਾਊਂਡਰ ਮੈਂਬਰ ਜਸਵੀਰ ਸਿੰਘ ਧੰਜਲ ਨੂੰ ਵੱਡਾ ਮਾਣ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ 2014 ਤੋਂ ਜਸਵੀਰ ਸਿੰਘ ਧੰਜਲ ਨੇ ਆਮ ਆਦਮੀ ਪਾਰਟੀ ਲਈ ਜੀਅ-ਜਾਨ ਲਾ ਕੇ ਕੰਮ ਕੀਤਾ ਹੈ ਅਤੇ ਨਕੋਦਰ ਵਿੱਚ ਸਾਰੀ ਟੀਮ ਨੂੰ ਸੰਗਠਿਤ ਕਰਕੇ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕੀਤਾ। ਵਿਧਾਇਕਾ ਨੇ ਅੱਗੇ ਕਿਹਾ ਕਿ ਪਾਰਟੀ ਦੀ ਸਾਰੀ ਟੀਮ ਦੀ ਸਖ਼ਤ ਮਿਹਨਤ ਅਤੇ ਲਗਨ ਨਾਲ ਕੀਤੇ ਹੋਏ ਕੰਮ ਸਦਕਾ ਹੀ ਅੱਜ ਉਹ ਵਿਧਾਇਕ ਵਜੋਂ ਨਕੋਦਰ ਹਲਕੇ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਧੰਜਲ ਦੀ ਸਖ਼ਤ ਮਿਹਨਤ ਅਤੇ ਕੀਤੇ ਹੋਏ ਕੰਮ ਨੂੰ ਦੇਖਦੇ ਹੋਏ ਪਾਰਟੀ ਹਾਈ ਕਮਾਨ ਨੇ ਵੱਡਾ ਮਾਨ-ਸਤਿਕਾਰ ਦੇ ਕੇ ਬਾਕੀ ਵਰਕਰਾਂ ਦਾ ਵੀ ਹੌਸਲਾ ਵਧਾਇਆ ਹੈ, ਜਿਸ ਨਾਲ ਪਾਰਟੀ ਵਰਕਰਾਂ ਵਿੱਚ ਚੰਗਾ ਅਤੇ ਲੰਮਾ ਸੁਨੇਹਾ ਗਿਆ ਹੈ।
ਇਸ ਮੌਕੇ ‘ਤੇ ਜਸਵੀਰ ਸਿੰਘ ਧੰਜਲ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਹਲਕਾ ਨਕੋਦਰ ਦੀ ਵਿਧਾਇਕਾ ਮੈਡਮ ਇੰਦਰਜੀਤ ਕੌਰ ਮਾਨ ਅਤੇ ਚੇਅਰਪਰਸਨ ਮੈਡਮ ਰਾਜਵਿੰਦਰ ਕੌਰ ਥਿਆੜਾ ਅਤੇ ਆਏ ਹੋਏ ਸਾਰੇ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਇਸ ਮੌਕੇ ‘ਤੇ ਕਿਹਾ ਕਿ ਜੋ ਜ਼ਿੰਮੇਵਾਰੀ ਪਾਰਟੀ ਹਾਈ ਕਮਾਨ ਨੇ ਉਨ੍ਹਾਂ ਨੂੰ ਸੌਂਪ ਕੇ ਉਨ੍ਹਾਂ ਦਾ ਮਾਣ-ਸਤਿਕਾਰ ਕੀਤਾ ਹੈ, ਉਹ ਵੀ ਆਪਣੀ ਜ਼ਿੰਮੇਵਾਰੀ ਤਨ-ਮਨ ਨਾਲ ਨਿਭਾਉਣਗੇ ਅਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਕੰਮ ਕਰਦੇ ਰਹਿਣਗੇ।
ਇਸ ਮੌਕੇ ‘ਤੇ ਸਾਰੇ ਹੀ ਆਏ ਹੋਏ ਪਤਵੰਤਿਆਂ ਨੇ ਫੁੱਲਾਂ ਦੇ ਹਾਰ ਪਾ ਕੇ ਜਸਵੀਰ ਸਿੰਘ ਧੰਜਲ ਦਾ ਸਵਾਗਤ ਕੀਤਾ ਅਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਾਇਆ। ਉਨ੍ਹਾਂ ਨੂੰ ਡਾਇਰੈਕਟਰ ਦਾ ਅਹੁਦਾ ਸੰਭਾਲਣ ‘ਤੇ ਵਧਾਈਆਂ ਦਿੱਤੀਆਂ ਗਈਆਂ।
ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਸ਼ਾਂਤੀ ਸਰੂਪ (ਸਟੇਟ ਸੈਕਟਰੀ, ਐਸ.ਸੀ./ਐਸ.ਟੀ. ਵਿੰਗ), ਦਿਨੇਸ਼ ਕਸ਼ਯਪ (ਡਾਇਰੈਕਟਰ ਕਾਰਜਕਾਰੀ), ਆਈ.ਏ.ਐਸ. ਕਾਰਜਕਾਰੀ ਡਾਇਰੈਕਟਰ ਜੀ.ਐਸ. ਸਹੋਤਾ, ਨਰੇਸ਼ ਕੁਮਾਰ (ਕੋਆਰਡੀਨੇਟਰ, ਬੀ.ਸੀ. ਵਿੰਗ), ਸੁਰਿੰਦਰ ਉੱਗੀ (ਬਲਾਕ ਪ੍ਰਧਾਨ) ਅਤੇ ਵਿੱਕੀ ਭਗਤ, ਜਸਵੀਰ ਸਿੰਘ ਸੰਗੋਵਾਲ (ਸੀਨੀਅਰ ਆਗੂ), ਭੁਪਿੰਦਰ ਸਿੰਘ ਭਿੰਡਾ (ਬਲਾਕ ਪ੍ਰਧਾਨ), ਕਮਲਜੀਤ ਸਿੰਘ, ਗੁਰਮਨ ਸਿੰਘ ਤੋਂ ਇਲਾਵਾ ਪਰਿਵਾਰਕ ਮੈਂਬਰ ਹਰਪ੍ਰੀਤ ਕੌਰ, ਸਤਪਾਲ ਸਿੰਘ, ਰਣਜੀਤ ਕੌਰ ਆਦਿ ਹਾਜ਼ਰ ਸਨ।