ਨਕੋਦਰ: ਜਾਣਕਾਰੀ ਅਨੁਸਾਰ ਖ਼ਵਾਜਾ ਜ਼ਿੰਦਾ ਪੀਰ, ਸੱਚੀ ਗੌਂਸ ਪਾਕ (ਗਿਆਰ੍ਹਵੀਂ ਵਾਲੀ) ਸਰਕਾਰ, ਪ੍ਰਭੂ ਸ਼੍ਰੀ ਵਰੁਣ ਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ‘ਡੇ-ਖ਼ਵਾਜਾ’ ਸਮਾਗਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਇਆ ਜਾ ਰਿਹਾ ਹੈ। ਇਸ ਵਾਰ ਇਹ ਸਮਾਗਮ ਪ੍ਰਬੰਧਕ ਕਮੇਟੀ ਦੇ ਮੈਂਬਰ ਸ਼੍ਰੀ ਪਰਮਜੀਤ ਮਹਿਰਾ ਦੇ ਨਿਵਾਸ ਸਥਾਨ ਨੇੜੇ ਸੋਹਲਾਂ ਰੋਡ ਵਾਲਾ ਭੱਠਾ, ਰਵਿਦਾਸਪੁਰਾ-ਨਕੋਦਰ (ਜਲੰਧਰ) ਵਿਖੇ 7 ਜੁਲਾਈ, ਦਿਨ ਸੋਮਵਾਰ ਨੂੰ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਦਾ ਪ੍ਰਬੰਧ ਕਮੇਟੀ ਦੇ ਤਿੰਨ ਪ੍ਰਬੰਧਕ ਸ਼੍ਰੀ ਪਰਮਜੀਤ ਮਹਿਰਾ, ਸ਼੍ਰੀ ਹਰਸ਼ ਗੋਗੀ, ਅਤੇ ਸ਼੍ਰੀ ਕੁਲਦੀਪ ਅੰਗਾਕੀੜੀ ਵਾਲ਼ਾ ਮਿਲ ਕੇ ਕਰ ਰਹੇ ਹਨ। ਇਸ ਸ਼ੁਭ ਸਮਾਗਮ ਵਿੱਚ ਖ਼ਵਾਜਾ ਜ਼ਿੰਦਾ ਪੀਰ ਨੂੰ ਸਮਰਪਿਤ ਚੌਂਕੀ ਲਗਾਈ ਜਾਵੇਗੀ ਅਤੇ ਉਨ੍ਹਾਂ ਦੇ ਨਾਮ ਦਾ ਕੇਕ ਕੱਟਿਆ ਜਾਵੇਗਾ। ਪੂਰਾ ਦਿਨ ਪੀਰਾਂ ਦਾ ਲੰਗਰ ਚੱਲੇਗਾ ਅਤੇ ਸਮਾਗਮ ਦੇ ਸਮਾਪਨ ‘ਤੇ ਵਿਸ਼ੇਸ਼ ਰੈਸਿਪੀ ਤੋਂ ਬਣੀ ਦਰਗਾਹ ਅਜਮੇਰ ਸ਼ਰੀਫ਼ ਦੇ ਅਸ਼ੀਰਵਾਦ ਵਾਲੀ ਪੀਰਾਂ ਦੀ ਪੰਜੀਰੀ ਦਾ ਪ੍ਰਸ਼ਾਦ ਵੰਡਿਆ ਜਾਵੇਗਾ। ਪ੍ਰਬੰਧਕਾਂ ਵੱਲੋਂ ਸਮੂਹ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਸੰਗਤਾਂ ਹੁੰਮ-ਹੁੰਮਾ ਕੇ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਅਤੇ ਖ਼ਵਾਜਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ। ਇਹ ਸਮਾਗਮ ਸ਼ਰਧਾ ਅਤੇ ਆਪਸੀ ਭਾਈਚਾਰੇ ਦਾ ਪ੍ਰਤੀਕ ਹੋਵੇਗਾ।
ਨਕੋਦਰ ਦੇ ਮੁਹੱਲਾ ਰਵਿਦਾਸਪੁਰਾ ਵਿੱਚ 7 ਜੁਲਾਈ ਨੂੰ ਸਾਲਾਨਾ ‘ਡੇ-ਖ਼ਵਾਜਾ’ ਸਮਾਗਮ, ਸੰਗਤਾਂ ਨੂੰ ਸ਼ਮੂਲੀਅਤ ਦੀ ਅਪੀਲ
ਖ਼ਵਾਜਾ ਜ਼ਿੰਦਾ ਪੀਰ, ਸੱਚੀ ਗੌਂਸ ਪਾਕ ਸਰਕਾਰ ਅਤੇ ਪ੍ਰਭੂ ਸ਼੍ਰੀ ਵਰੁਣ ਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਹ ਸਮਾਗਮ ਪਰਮਜੀਤ ਮਹਿਰਾ ਦੀ ਰਿਹਾਇਸ਼ ਤੇ ਹੋਵੇਗਾ।
3.9K
ਇਹ ਖ਼ਬਰ ਤੁਹਾਨੂੰ ਕਿਹੋ ਜਿਹੀ ਲੱਗੀ?
ਵਧੀਆ0ਠੀਕ-ਠਾਕ0