ਨਕੋਦਰ: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਵਿੰਦਰ ਗੜਵਾਲ ਨੇ ਦੱਸਿਆ ਕਿ ਹਾਲ ਹੀ ਵਿੱਚ ਹੋਏ ਟੈਲੈਂਟ ਦੇ ਮਹਾ ਸੰਗਰਾਮ ਟੀ.ਵੀ. ਰਿਐਲਿਟੀ ਸ਼ੋਅ ‘ਕਿਸ ਮੇਂ ਹੈ ਕਿਤਨਾ ਦਮ’ ਦੇ ਗ੍ਰੈਂਡ ਫਿਨਾਲੇ ਵਿੱਚ ਉਨ੍ਹਾਂ ਦੀ ਬੇਟੀ ਸਿਲਵੀਆ ਗੜਵਾਲ ਨੇ ਗਾਇਕੀ ਦੇ ਖੇਤਰ ਵਿੱਚ ਰਨਰ-ਅੱਪ ਟਰਾਫੀ ਹਾਸਲ ਕਰਕੇ ਨਾ ਸਿਰਫ਼ ਆਪਣੇ ਮਾਤਾ-ਪਿਤਾ, ਸਕੂਲ ਤੇ ਕਾਲਜ ਦਾ, ਬਲਕਿ ਪੂਰੇ ਨਕੋਦਰ ਸ਼ਹਿਰ ਦਾ ਮਾਣ ਵਧਾਇਆ ਹੈ।
ਸਿਲਵੀਆ ਗੜਵਾਲ ਨੇ ਇਸ ਮੌਕੇ ਦੱਸਿਆ ਕਿ ਉਸਨੂੰ ਬਚਪਨ ਤੋਂ ਹੀ ਡਾਂਸ, ਐਕਟਿੰਗ ਅਤੇ ਗਾਉਣ ਦਾ ਸ਼ੌਕ ਹੈ। ਉਹ ਆਪਣੇ ਸਕੂਲ ਤੇ ਕਾਲਜ ਵਿੱਚ ਵੱਖ-ਵੱਖ ਪ੍ਰੋਗਰਾਮਾਂ ਵਿੱਚ ਲਗਾਤਾਰ ਹਿੱਸਾ ਲੈਂਦੀ ਰਹੀ ਹੈ। ਉਸਨੇ ਦੱਸਿਆ ਕਿ ਉਸਨੂੰ ਟੀ.ਵੀ. ਰਿਐਲਿਟੀ ਸ਼ੋਅ ‘ਕਿਸ ਮੇਂ ਹੈ ਕਿਤਨਾ ਦਮ’ ਵਿੱਚ ਭਾਗ ਲੈਣ ਦਾ ਮੌਕਾ ਮਿਲਿਆ ਅਤੇ ਬਹੁਤ ਮਿਹਨਤ ਨਾਲ ਉਸਨੇ ਪਹਿਲਾਂ ਚਾਰ ਰਾਊਂਡ ਕਲੀਅਰ ਕਰਕੇ ਗ੍ਰੈਂਡ ਫਿਨਾਲੇ ਵਿੱਚ ਪਹੁੰਚਣ ਦਾ ਮਾਣ ਹਾਸਲ ਕੀਤਾ। ਫਿਨਾਲੇ ਵਿੱਚ ਸਿੰਗਿੰਗ ਵਿੱਚ ਰਨਰ-ਅੱਪ ਟਰਾਫੀ ਮਿਲਣ ‘ਤੇ ਉਸਨੂੰ ਬਹੁਤ ਖੁਸ਼ੀ ਹੈ। ਉਸਨੇ ਪ੍ਰੋਗਰਾਮ ਦੇ ਸੰਚਾਲਕਾਂ, ਜੱਜ ਸਾਹਿਬਾਨ, ਆਪਣੇ ਸਕੂਲ-ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ, ਅਤੇ ਸਾਰੇ ਸ਼ੁਭ ਚਿੰਤਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਧੰਨਵਾਦ ਕਰਦੇ ਹੋਏ ਉਸਨੇ ਕਿਹਾ ਕਿ ਉਨ੍ਹਾਂ ਸਾਰਿਆਂ ਦੀਆਂ ਸ਼ੁਭ ਇੱਛਾਵਾਂ, ਅਸ਼ੀਰਵਾਦ ਅਤੇ ਸਪੋਰਟ ਨਾਲ ਹੀ ਉਸਨੇ ਆਪਣੀ ਕਾਮਯਾਬੀ ਦੀ ਪਹਿਲੀ ਪੌੜੀ ਤੱਕ ਪੈਰ ਰੱਖਿਆ ਹੈ। ਸਿਲਵੀਆ ਨੇ ਅੱਗੇ ਕਿਹਾ ਕਿ ਉਹ ਹੋਰ ਮਿਹਨਤ ਅਤੇ ਲਗਨ ਨਾਲ ਆਪਣੇ ਜੀਵਨ ਦੇ ਅਗਲੇ ਟੀਚੇ ਪ੍ਰਾਪਤ ਕਰਕੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕਰੇਗੀ।
ਸਿਲਵੀਆ ਗੜਵਾਲ, ਜੋ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਵਿੰਦਰ ਗੜਵਾਲ ਦੀ ਬੇਟੀ ਹੈ, ਦੀ ਮਾਤਾ ਉਰਮਿਲਾ ਦੇਵੀ ਇੱਕ ਸਕੂਲ ਟੀਚਰ ਹਨ। ਮਾਤਾ ਜੀ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਐਚ.ਐਮ.ਬੀ. ਕਾਲਜ, ਜਲੰਧਰ ਤੋਂ ਬੀ.ਸੀ.ਏ. ਚੌਥੇ ਸਮੈਸਟਰ ਦੀ ਵਿਦਿਆਰਥਣ ਹੈ। ਉਨ੍ਹਾਂ ਦੱਸਿਆ ਕਿ ਸਿਲਵੀਆ ਨੂੰ ਬਚਪਨ ਤੋਂ ਹੀ ਇਸ ਲਗਨ ਅਤੇ ਸ਼ੌਂਕ ਨੇ ਉਸਨੂੰ ਕਾਮਯਾਬੀ ਦੇ ਪਹਿਲੇ ਸਟੈਪ ‘ਤੇ ਪਹੁੰਚਾਇਆ ਹੈ। ਉਰਮਿਲਾ ਦੇਵੀ ਜੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਬੇਟੀ ‘ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਸਨੇ ਆਪਣੇ ਗੜਵਾਲ ਪਰਿਵਾਰ ਦਾ ਹੀ ਨਹੀਂ ਬਲਕਿ ਸਕੂਲ, ਕਾਲਜ ਅਤੇ ਨਕੋਦਰ ਸ਼ਹਿਰ ਦਾ ਮਾਣ ਵਧਾਇਆ ਹੈ। ਉਨ੍ਹਾਂ ਨੇ ਸਾਰੇ ਸ਼ੁਭ ਚਿੰਤਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ ਕਿ ਉਨ੍ਹਾਂ ਦੀ ਬੇਟੀ ਸਾਰਿਆਂ ਦੇ ਸਹਿਯੋਗ, ਪਿਆਰ, ਅਸ਼ੀਰਵਾਦ ਅਤੇ ਸਪੋਰਟ ਸਦਕਾ ਅੱਗੇ ਹੋਰ ਸਖਤ ਮਿਹਨਤ ਕਰਕੇ ਜ਼ਿੰਦਗੀ ਵਿੱਚ ਕਾਮਯਾਬੀ ਦੀਆਂ ਬੁਲੰਦੀਆਂ ਹਾਸਲ ਕਰੇ।
ਇਸ ਮੌਕੇ ‘ਤੇ ਅਦਾਰਾ ਫੀਡ ਫਰੰਟ ਅਤੇ ਸੋਲੋਨੈਕਸ ਪ੍ਰੋਡਕਸ਼ਨ ਵੱਲੋਂ ਵੀ ਸਿਲਵੀਆ ਗੜਵਾਲ ਨੂੰ ਵਧਾਈਆਂ ਦਿੱਤੀਆਂ ਗਈਆਂ।