ਨਕੋਦਰ, 29 ਜੂਨ 2025 – ਵਿਧਾਨ ਸਭਾ ਹਲਕਾ ਨਕੋਦਰ ਵਿੱਚ ਆਮ ਆਦਮੀ ਪਾਰਟੀ (ਆਪ) ਦੀਆਂ ਜੜ੍ਹਾਂ ਮਜ਼ਬੂਤ ਕਰਨ ਵਾਲੇ ਅਤੇ ਹਾਲ ਹੀ ਦੀਆਂ ਜ਼ਿਮਨੀ ਚੋਣਾਂ ਵਿੱਚ ਵੀ ਸਾਥੀ ਵਿਧਾਇਕਾਂ ਨੂੰ ਵੱਡੀ ਲੀਡ ਦਿਵਾ ਕੇ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਵਿਧਾਇਕ ਇੰਦਰਜੀਤ ਕੌਰ ਮਾਨ ਨੂੰ ਕੈਬਨਿਟ ਵਿੱਚ ਮੰਤਰੀ ਬਣਾਉਣ ਦੀ ਮੰਗ ਜ਼ੋਰ ਫੜ ਰਹੀ ਹੈ। ਪਾਰਟੀ ਦੇ ਕਈ ਪ੍ਰਮੁੱਖ ਆਗੂਆਂ ਅਤੇ ਵਰਕਰਾਂ ਨੇ ਇਹ ਮੰਗ ਕਰਦਿਆਂ ਕਿਹਾ ਕਿ ਇਸ ਨਾਲ ਦੋਆਬੇ ਖੇਤਰ ਦਾ ਮਾਣ ਵਧੇਗਾ।
ਇਸ ਮੰਗ ਦਾ ਪ੍ਰਗਟਾਵਾ ਕਰਦਿਆਂ ਜਸਵੀਰ ਸਿੰਘ ਧੰਜਲ (ਨਕੋਦਰ ਹਲਕਾ ਸੰਗਠਨ ਇੰਚਾਰਜ ਤੇ ਡਾਇਰੈਕਟਰ, ਪੰਜਾਬ ਸਰਕਾਰ ਬੀ.ਸੀ. ਭੂਮੀ ਵਿਕਾਸ ਅਤੇ ਵਿੱਤ ਨਿਗਮ), ਸ਼ਾਂਤੀ ਸਰੂਪ (ਸਟੇਟ ਸੈਕਟਰੀ, ਐਸ.ਸੀ. ਵਿੰਗ), ਸੁਰਿੰਦਰ ਕੁਮਾਰ ਬਠਲਾ (ਬਲਾਕ ਪ੍ਰਧਾਨ), ਮਨੀ ਮਹਿੰਦਰੂ (ਯੂਥ ਪ੍ਰਧਾਨ), ਅਸ਼ਵਨੀ ਕੋਹਲੀ (ਸਟੇਟ ਸੈਕਟਰੀ, ਟਰੇਡ ਵਿੰਗ), ਸੰਜੀਵ ਕੁਮਾਰ ਅਹੂਜਾ (ਜ਼ਿਲ੍ਹਾ ਟਰੇਡ ਵਿੰਗ ਵਾਈਸ ਪ੍ਰਧਾਨ) ਅਤੇ ਦਰਸ਼ਨ ਸਿੰਘ ਟਾਹਲੀ (ਵਾਈਸ ਚੇਅਰਮੈਨ, ਜ਼ਿਲ੍ਹਾ ਪ੍ਰੀਸ਼ਦ) ਆਦਿ ਆਗੂਆਂ ਨੇ ਕਿਹਾ ਕਿ ਇੰਦਰਜੀਤ ਕੌਰ ਮਾਨ ਨੇ ‘ਆਪ’ ਵਿੱਚ ਪੂਰੀ ਜਾਨ ਪਾ ਕੇ ਨਕੋਦਰ ਦੀ ਸੀਟ ਹਾਈਕਮਾਨ ਦੀ ਝੋਲੀ ਵਿੱਚ ਪਾਈ ਹੈ ਅਤੇ ਵੱਡੀ ਜਿੱਤ ਪ੍ਰਾਪਤ ਕੀਤੀ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਨਕੋਦਰ ਹਲਕੇ ਵਿੱਚ ਪਹਿਲੀ ਵਾਰ ਕੋਈ ਸਥਾਨਕ ਉਮੀਦਵਾਰ ਅਤੇ ਇਸਤਰੀ ਵਿਧਾਇਕ ਬਣਨ ‘ਤੇ ਲੋਕ ਬਹੁਤ ਖੁਸ਼ ਹਨ ਅਤੇ ਉਹ ਇੰਦਰਜੀਤ ਕੌਰ ਮਾਨ ਨਾਲ ਦਿਲੋਂ ਪਿਆਰ ਕਰਦੇ ਹਨ। ਨਕੋਦਰ ਹਲਕੇ ਦੇ ਲੋਕ ਇਸ ਵਾਰ ਉਨ੍ਹਾਂ ਨੂੰ ਕੈਬਨਿਟ ਵਿੱਚ ਦੇਖਣਾ ਚਾਹੁੰਦੇ ਹਨ।
ਇਸ ਮੌਕੇ ਬਲਦੇਵ ਰਾਜ ਸਹੋਤਾ (ਬਲਾਕ ਪ੍ਰਧਾਨ), ਕੁਲਦੀਪ ਸਿੰਘ ਕਾਂਗਣਾ (ਬਲਾਕ ਪ੍ਰਧਾਨ), ਬੂਟਾ ਸਿੰਘ ਢੱਡਾ (ਬਲਾਕ ਪ੍ਰਧਾਨ), ਹਿਮਾਸ਼ੂ ਜੈਨ (ਜ਼ਿਲ੍ਹਾ ਵਾਇਸ ਪ੍ਰਧਾਨ), ਅਰਜਨ ਸਿੰਘ (ਬਲਾਕ ਪ੍ਰਧਾਨ), ਦਵਿੰਦਰ ਸਿੰਘ ਬੋਪਾਰਾਏ (ਸਾਬਕਾ ਸਰਪੰਚ), ਆਤਮਾ ਸਿੰਘ ਨੂਰਪੁਰ (ਸਟੇਟ ਸੈਕਟਰੀ, ਕਿਸਾਨ ਵਿੰਗ), ਕਰਨਬੀਰ ਸ਼ਰਮਾ (ਵਾਰਡ ਪ੍ਰਧਾਨ), ਨਰਿੰਦਰ ਸ਼ਰਮਾ (ਐਕਸ ਸਰਵਿਸਮੈਨ ਕੁਆਰਡੀਨੇਟਰ), ਬੌਬੀ ਸ਼ਰਮਾ (ਜ਼ਿਲ੍ਹਾ ਵਾਇਸ ਪ੍ਰਧਾਨ, ਟਰਾਂਸਪੋਰਟ ਵਿੰਗ), ਵਿੱਕੀ ਭਗਤ (ਵਾਰਡ ਪ੍ਰਧਾਨ), ਨਰੇਸ਼ ਕੁਮਾਰ (ਹਲਕਾ ਕੁਆਰਡੀਨੇਟਰ, ਬੀ.ਸੀ. ਵਿੰਗ), ਸੰਦੀਪ ਸਿੰਘ ਸੋਢੀ (ਸੋਸ਼ਲ ਮੀਡੀਆ ਹਲਕਾ ਕੁਆਰਡੀਨੇਟਰ), ਲਖਵੀਰ ਕੌਰ ਸੰਘੇੜਾ (ਵੋਮੈਨ ਵਿੰਗ ਸਟੇਟ ਸੈਕਟਰੀ) ਅਤੇ ਪ੍ਰਿੰਸੀਪਲ ਅਮਰਜੀਤ ਸਿੰਘ (ਸਿੱਖਿਆ ਕ੍ਰਾਂਤੀ ਕੁਆਰਡੀਨੇਟਰ) ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ।