ਨਕੋਦਰ: ਨਕੋਦਰ ਦੇ ਨਜ਼ਦੀਕੀ ਪਿੰਡ ਆਲੋਵਾਲ, ਨੇੜੇ ਹੋਲੀ ਸੋਲੀ ਚਰਚ ਵਿਖੇ ਨਾਹਰ ਪਰਿਵਾਰ ਵੱਲੋਂ ਤੀਜ ਦਾ ਦੂਜਾ ਤਿਉਹਾਰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਸ਼ੁਭ ਮੌਕੇ ‘ਤੇ ਪ੍ਰੋਗਰਾਮ ਦਾ ਰਿਬਨ ਕੱਟਣ ਦੀ ਰਸਮ ਹਰਪ੍ਰੀਤ ਸਿੰਘ ਹੈਪੀ (ਸਰਪੰਚ) ਗ੍ਰਾਮ ਪੰਚਾਇਤ ਆਲੋਵਾਲ ਵੱਲੋਂ ਅਦਾ ਕੀਤੀ ਗਈ, ਜਿਸ ਨਾਲ ਸਮਾਗਮ ਦਾ ਰਸਮੀ ਆਗਾਜ਼ ਹੋਇਆ।
ਇਸ ਤਿਉਹਾਰ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ, ਸਾਰਿਆਂ ਨੇ ਉਤਸ਼ਾਹ ਨਾਲ ਭਾਗ ਲਿਆ। ਬੱਚਿਆਂ ਵੱਲੋਂ ਵੱਖ-ਵੱਖ ਗੀਤਾਂ ‘ਤੇ ਡਾਂਸ ਸਕਿੱਟਾਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਨੇ ਸੱਭਿਆਚਾਰ ਨੂੰ ਦਰਸਾਉਂਦੇ ਹੋਏ ਇੱਕ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਇਸ ਦੌਰਾਨ ਲੋਕਾਂ ਨੇ ਖੂਬ ਆਨੰਦ ਮਾਣਿਆ ਅਤੇ ਤੀਜ ਦੇ ਤਿਉਹਾਰ ਦੀ ਖੁਸ਼ੀ ਨੂੰ ਸਾਂਝਾ ਕੀਤਾ। ਬੱਚਿਆ ਲਈ ਝੂਲੇ, ਕੁੜੀਆਂ ਲਈ ਪੀਘਾਂ ਆਦਿ ਦਾ ਖਾਸ ਪ੍ਰਬੰਧ ਸੀ। ਇਹ ਪ੍ਰੋਗਰਾਮ ਪੰਜਾਬੀ ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਜੀਵਤ ਰੱਖਣ ਦੀ ਇੱਕ ਸ਼ਾਨਦਾਰ ਮਿਸਾਲ ਪੇਸ਼ ਕਰਦਾ ਹੈ। ਨਾਹਰ ਪਰਿਵਾਰ ਵੱਲੋਂ ਕੀਤਾ ਗਿਆ ਇਹ ਉਪਰਾਲਾ ਭਾਈਚਾਰਕ ਸਾਂਝ ਅਤੇ ਖੁਸ਼ੀਆਂ ਨੂੰ ਵਧਾਉਣ ਵਿੱਚ ਸਹਾਈ ਹੋਵੇਗਾ।
ਪਿੰਡ ਆਲੋਵਾਲ ‘ਚ ਨਾਹਰ ਪਰਿਵਾਰ ਵੱਲੋਂ ਤੀਜ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ
ਨਗਰ ਪੰਚਾਇਤ ਆਲੋਵਾਲ ਵੱਲੋਂ ਰਿਬਨ ਕੱਟ ਕੇ ਕੀਤੀ ਗਈ ਸ਼ੁਰੂਆਤ, ਬੱਚਿਆਂ ਅਤੇ ਵੱਡਿਆਂ ਨੇ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਰੌਣਕ ਲਗਾਈ।
2.7K
ਇਹ ਖ਼ਬਰ ਤੁਹਾਨੂੰ ਕਿਹੋ ਜਿਹੀ ਲੱਗੀ?
ਵਧੀਆ2ਠੀਕ-ਠਾਕ0