ਲੁਧਿਆਣਾ: ਪਿੰਡ ਔਜਲਾ ਵਿੱਚ ਬਾਬਾ ਲੱਖ ਦਾਤਾ ਜੀ ਦੇ ਦਰਬਾਰ ‘ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਜੋੜ ਮੇਲਾ ਬੜੀ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਦਰਬਾਰ ਦੇ ਮੁੱਖ ਸੇਵਾਦਾਰ ਗੱਦੀ ਨਸ਼ੀਨ ਬਾਬਾ ਜਸਵਿੰਦਰ ਸਿੰਘ ਜੀ ਨੇ ਦੱਸਿਆ ਕਿ ਇਹ ਮੇਲਾ ਲੋਕਾਂ ਦੇ ਮਨੋਰੰਜਨ ਅਤੇ ਧਾਰਮਿਕ ਸ਼ਰਧਾ ਦਾ ਕੇਂਦਰ ਬਣਿਆ ਰਿਹਾ। ਮੇਲੇ ਵਿੱਚ ਪੰਜਾਬ ਦੀਆਂ ਕਈ ਮਸ਼ਹੂਰ ਗਾਇਕ ਜੋੜੀਆਂ ਨੂੰ ਬੁਲਾਇਆ ਗਿਆ, ਜਿਨ੍ਹਾਂ ਵਿੱਚੋਂ ਅਮਰੀਕ ਮਾਈਕਲ ਤੇ ਸੁਨੈਨਾ ਨੰਦਾ ਅੰਮ੍ਰਿਤਸਰ, ਅਤੇ ਕੁਲਦੀਪ ਰਸੀਲਾ ਤੇ ਖੁਸ਼ਦੀਪ ਖੁਸ਼ੀ ਪ੍ਰਮੁੱਖ ਸਨ। ਇਨ੍ਹਾਂ ਗਾਇਕਾਂ ਨੇ ਬਾਬਾ ਜੀ ਦਾ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਗੁਣਗਾਨ ਕੀਤਾ ਅਤੇ ਪੰਜਾਬੀ ਸੱਭਿਆਚਾਰ ਵਿੱਚ ਰਹਿ ਕੇ ਪਰਿਵਾਰਕ ਗੀਤਾਂ ਨਾਲ ਹਾਜ਼ਰੀ ਭਰੀ, ਜਿਸ ਨਾਲ ਲੋਕ ਬਹੁਤ ਖੁਸ਼ ਹੋਏ। ਸ਼ਰਧਾਲੂਆਂ ਲਈ ਦਰਬਾਰ ‘ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ ਅਤੇ ਬਾਬਾ ਜੀ ਦਾ ਅਟੁੱਟ ਲੰਗਰ ਵਰਤਾਇਆ ਗਿਆ। ਇਸ ਤੋਂ ਇਲਾਵਾ, ਅਲੱਗ-ਅਲੱਗ ਤਰ੍ਹਾਂ ਦੇ ਆਈਸਕ੍ਰੀਮ, ਫਰੂਟ ਅਤੇ ਕੋਲਡ ਡਰਿੰਕ ਦੇ ਲੰਗਰ ਵੀ ਲਗਾਏ ਗਏ, ਜਿਸ ਦਾ ਸੰਗਤ ਨੇ ਖੂਬ ਆਨੰਦ ਮਾਣਿਆ।
ਸ਼ਾਮ ਦੇ ਸਮੇਂ ਪੰਜਾਬ ਦੇ ਬਹੁਤ ਹੀ ਮੰਨੇ-ਪ੍ਰਮੰਨੇ ਪਹਿਲਵਾਨਾਂ ਨੇ ਛਿੰਝ ਵਿੱਚ ਆਪਣਾ ਜ਼ੋਰ ਦਿਖਾਇਆ, ਜਿਸ ਵਿੱਚ ਪਹਿਲਵਾਨ ਕਮਲ ਡੂਮਛੇੜੀ, ਅੰਮ੍ਰਿਤ ਬਾੜੋਵਾਲ, ਬੌਬੀ ਚਿੱਟੀ ਅਤੇ ਹੋਰ ਪਹਿਲਵਾਨ ਸ਼ਾਮਲ ਸਨ। ਪਹਿਲਵਾਨਾਂ ਦੇ ਜ਼ੋਰਾ-ਅਜ਼ਮਾਈ ਨੇ ਮੇਲੇ ਵਿੱਚ ਖੂਬ ਰੰਗ ਬੰਨ੍ਹਿਆ। ਇਸ ਮੇਲੇ ਨੂੰ ਸਫਲ ਬਣਾਉਣ ਵਿੱਚ ਪਿੰਡ ਦੀ ਨਗਰ ਪੰਚਾਇਤ ਅਤੇ ਸਮੂਹ ਸਾਧ ਸੰਗਤ ਦਾ ਬਹੁਤ ਸਹਿਯੋਗ ਰਿਹਾ। ਇਸ ਤੋਂ ਇਲਾਵਾ, ਬਹੁਤ ਸਾਰੇ ਐਨ.ਆਰ.ਆਈ. ਵੀਰਾਂ (ਪ੍ਰਵਾਸੀ ਭਾਰਤੀਆਂ) ਨੇ ਵੀ ਮੇਲੇ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ, ਜਿਸ ਨਾਲ ਇਹ ਸਮਾਗਮ ਹੋਰ ਵੀ ਯਾਦਗਾਰੀ ਬਣ ਗਿਆ।
ਪਿੰਡ ਔਜਲਾ ਵਿਖੇ ਲੱਖਾਂ ਦੇ ਦਾਤੇ ਦੇ ਦਰਬਾਰ ‘ਤੇ ਸਲਾਨਾ ਜੋੜ ਮੇਲਾ ਧੂਮਧਾਮ ਨਾਲ ਸੰਪੰਨ
2.1K
ਇਹ ਖ਼ਬਰ ਤੁਹਾਨੂੰ ਕਿਹੋ ਜਿਹੀ ਲੱਗੀ?
ਵਧੀਆ0ਠੀਕ-ਠਾਕ0