ਕਰਤਾਰਪੁਰ: ਕਰਤਾਰਪੁਰ ਨੇੜਲੇ ਪਿੰਡ ਨੂੱਸੀ ਤੋਂ ਸਾਹਮਣੇ ਆਈਆਂ ਤਸਵੀਰਾਂ ਅਤੇ ਨਾਰੀ ਸ਼ਕਤੀ ਸੰਸਥਾ, ਪਿੰਡ ਨੂੱਸੀ ਵੱਲੋਂ ਭੇਜੀ ਗਈ ਜਾਣਕਾਰੀ ਨੇ ਪਿੰਡ ਵਿੱਚ ਸਫਾਈ ਵਿਵਸਥਾ ਦੀ ਤਰਸਯੋਗ ਹਾਲਤ ਨੂੰ ਉਜਾਗਰ ਕੀਤਾ ਹੈ। ਤਸਵੀਰ ਵਿੱਚ ਦਿਖਾਈ ਦੇ ਰਿਹਾ ਹੈ ਕਿ ਪਿੰਡ ਦੀਆਂ ਗਲੀਆਂ ਵਿੱਚ ਨਾਲੀਆਂ ਗੰਦਗੀ ਨਾਲ ਭਰੀਆਂ ਪਈਆਂ ਹਨ ਅਤੇ ਗੰਦਾ ਤੇ ਬਦਬੂਦਾਰ ਪਾਣੀ ਸੜਕਾਂ ‘ਤੇ ਵਹਿ ਰਿਹਾ ਹੈ, ਜਿਸ ਕਾਰਨ ਪਿੰਡ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਸਥਾ ਨੇ ਦੱਸਿਆ ਕਿ ਜਦੋਂ ਪੰਜਾਬ ਦਾ ਹਰ ਪਿੰਡ ਤਰੱਕੀ ਦੀਆਂ ਰਾਹਾਂ ‘ਤੇ ਹੈ, ਉੱਥੇ ਪਿੰਡ ਨੂੱਸੀ ਦੀ ਕਿਸਮਤ ਅਤੇ ਹਾਲਾਤ ਬਹੁਤ ਤਰਸਯੋਗ ਬਣੇ ਹੋਏ ਹਨ। ਗੰਦਗੀ ਦੇ ਢੇਰ, ਮੱਖੀਆਂ, ਮੱਛਰਾਂ ਅਤੇ ਹੋਰ ਕੀੜੇ-ਮਕੌੜਿਆਂ ਕਾਰਨ ਪਿੰਡ ਵਿੱਚ ਮਹਾਮਾਰੀ ਵਰਗਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਨੂੰ ਡੇਂਗੂ ਅਤੇ ਹੈਜ਼ਾ ਵਰਗੀਆਂ ਬਿਮਾਰੀਆਂ ਹੋਣ ਦਾ ਪੂਰਾ ਖ਼ਤਰਾ ਨਜ਼ਰ ਆ ਰਿਹਾ ਹੈ। ਨਾਰੀ ਸ਼ਕਤੀ ਸੰਸਥਾ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਗੰਭੀਰ ਮਾਮਲੇ ਵੱਲ ਤੁਰੰਤ ਧਿਆਨ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੀ ਮੰਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਸਖ਼ਤ ਹਦਾਇਤਾਂ ਜਾਰੀ ਕਰਕੇ ਗ੍ਰਾਮ ਪੰਚਾਇਤ ਨੂੰ ਨਾਲੀਆਂ ਦੀ ਸਫ਼ਾਈ ਕਰਵਾਉਣ ਅਤੇ ਪਾਣੀ ਦੇ ਸਹੀ ਨਿਕਾਸ ਦਾ ਪ੍ਰਬੰਧ ਕਰਨ ਦਾ ਹੁਕਮ ਦੇਵੇ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਇਸ ਮਾਮਲੇ ‘ਤੇ ਜਲਦ ਕਾਰਵਾਈ ਨਾ ਕੀਤੀ ਗਈ, ਤਾਂ ਸਥਿਤੀ ਹੋਰ ਵੀ ਵਿਗੜ ਸਕਦੀ ਹੈ ਅਤੇ ਲੋਕਾਂ ਦੀ ਸਿਹਤ ਨੂੰ ਗੰਭੀਰ ਖ਼ਤਰਾ ਪੈਦਾ ਹੋ ਸਕਦਾ ਹੈ।
ਪਿੰਡ ਨੂੱਸੀ ਵਿੱਚ ਗੰਦਗੀ ਦਾ ਬੋਲਬਾਲਾ: ਨਾ ਸਫਾਈ, ਨਾ ਨਿਕਾਸ – ਮਹਾਮਾਰੀ ਦਾ ਖ਼ਤਰਾ
ਨਾਰੀ ਸ਼ਕਤੀ ਸੰਸਥਾ ਨੇ ਉਠਾਈ ਆਵਾਜ਼, ਪਿੰਡ ਦੀਆਂ ਨਾਲੀਆਂ ਅਤੇ ਸੜਕਾਂ 'ਤੇ ਫੈਲੇ ਗੰਦੇ ਪਾਣੀ ਕਾਰਨ ਲੋਕਾਂ ਦੀ ਸਿਹਤ ਖ਼ਤਰੇ ਵਿੱਚ; ਜ਼ਿਲ੍ਹਾ ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਦੀ ਮੰਗ।
4.1K
ਇਹ ਖ਼ਬਰ ਤੁਹਾਨੂੰ ਕਿਹੋ ਜਿਹੀ ਲੱਗੀ?
ਵਧੀਆ0ਠੀਕ-ਠਾਕ0