ਨਕੋਦਰ: ਬਹੁਜਨ ਸਮਾਜ ਪਾਰਟੀ (ਬਸਪਾ) ਦੀ ‘ਪੰਜਾਬ ਸੰਭਾਲੋ’ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸੇ ਤਹਿਤ ਬਸਪਾ ਵਿਧਾਨ ਸਭਾ ਹਲਕਾ ਨਕੋਦਰ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿੱਚ ਇਹ ਫੈਸਲਾ ਲਿਆ ਗਿਆ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ 12 ਅਗਸਤ, ਮੰਗਲਵਾਰ ਨੂੰ ਸਵੇਰੇ 10 ਵਜੇ ਐਸਡੀਐਮ ਦਫ਼ਤਰ ਵਿਖੇ ਧਰਨਾ ਦਿੱਤਾ ਜਾਵੇਗਾ। ਇਹ ਧਰਨਾ ਲੋਕਾਂ ਦੀ ਹੋ ਰਹੀ ਖੱਜਲ-ਖੁਆਰੀ, ਧੱਕੇਸ਼ਾਹੀ ਅਤੇ ਵਿਕਾਸ ਕਾਰਜਾਂ ਵਿੱਚ ਸਰਪੰਚਾਂ ਨਾਲ ਹੋ ਰਹੇ ਵਿਤਕਰੇ ਵਿਰੁੱਧ ਆਯੋਜਿਤ ਕੀਤਾ ਜਾ ਰਿਹਾ ਹੈ।
ਵੱਖ-ਵੱਖ ਪਾਰਟੀਆਂ ਦੇ ਆਗੂ ਬਸਪਾ ਵਿੱਚ ਸ਼ਾਮਲ
ਇਸ ਮੀਟਿੰਗ ਦੌਰਾਨ, ਪੰਜਾਬ ਦੇ ਜਨਰਲ ਸਕੱਤਰ ਗੁਰਮੇਲ ਚੁੰਬਰ ਦੀ ਅਗਵਾਈ ਵਿੱਚ ਕਈ ਹੋਰ ਪਾਰਟੀਆਂ ਦੇ ਲੋਕਾਂ ਨੇ ਬਸਪਾ ਵਿੱਚ ਸ਼ਮੂਲੀਅਤ ਕਰਕੇ ‘ਪੰਜਾਬ ਸੰਭਾਲੋ’ ਮੁਹਿੰਮ ਦੀਆਂ ਨੀਤੀਆਂ ‘ਤੇ ਆਪਣੀ ਮੋਹਰ ਲਗਾਈ। ਸ਼ਾਮਲ ਹੋਣ ਵਾਲਿਆਂ ਵਿੱਚ ਹਰੀਸ਼ ਚੰਦਰ ਸ਼ਰਮਾ (ਨਕੋਦਰ), ਸਮਿਤ ਗੋਗਨਾ (ਨਕੋਦਰ), ਸੁਖਵਿੰਦਰ (ਬਾਗਪੁਰ), ਹਰਵਿੰਦਰ (ਬਾਗਪੁਰ), ਅਤੇ ਡੇਵਿਡ ਮਸੀਹ (ਨਵਾਂ ਪਿੰਡ ਸ਼ੌਕੀਆ) ਪ੍ਰਮੁੱਖ ਤੌਰ ‘ਤੇ ਸ਼ਾਮਲ ਸਨ। ਇਸ ਮੌਕੇ ‘ਤੇ ਬਸਪਾ ਦੇ ਕਈ ਪ੍ਰਮੁੱਖ ਆਗੂ, ਜਿਨ੍ਹਾਂ ਵਿੱਚ ਪ੍ਰਧਾਨ ਜਗਦੀਸ਼ ਸ਼ੇਰਪੁਰੀ (ਜ਼ਿਲ੍ਹਾ ਜਲੰਧਰ), ਕੋਆਰਡੀਨੇਟਰ ਮੰਗਤ ਸਿੰਘ (ਜ਼ਿਲ੍ਹਾ ਜਲੰਧਰ), ਪ੍ਰਧਾਨ ਦੇਵ ਰਾਜ ਸੁੰਮਨ (ਨਕੋਦਰ), ਸਾਬਕਾ ਪ੍ਰਧਾਨ ਮਲਕੀਤ ਚੁੰਬਰ, ਸ਼ਹਿਰੀ ਪ੍ਰਧਾਨ ਵਿਜੈ ਮੜਾਸ (ਨਕੋਦਰ), ਹੰਸ ਰਾਜ ਸਿੱਧੂ, ਬੱਬੂ ਬਾਠ, ਅਨੰਦ ਜੱਖੂ, ਕੁਲਦੀਪ (ਨਕੋਦਰ), ਸਰਪੰਚ ਰਾਮ (ਮਾਹੂੰਵਾਲ), ਜਤਿੰਦਰ (ਸਿੱਧਵਾਂ), ਮਨਜੀਤ (ਸਿੱਧਵਾਂ), ਸ਼ਿੰਦਾ (ਚਾਨੀਆਂ), ਸੰਤੋਖ ਘਾਰੂ, ਅਸ਼ੋਕ ਕੁਮਾਰ ਲਾਲੀ, ਸੁਦੇਸ਼ ਚਾਹਲ, ਰਾਣਾ (ਤਲਵਣ), ਰਾਣਾ (ਪੁਆਦੜਾ), ਦਲਵੀਰ (ਕੱਦੋ), ਤੀਰਥ ਰਾਮ, ਜਗਦੀਸ਼ ਕੌਲ, ਵਿਜੈ ਲਾਲੀ, ਸੁਖਦੇਵ ਭੋਡੀਪੁਰ, ਮੇਜਰ ਜਹਾਂਗੀਰ ਅਤੇ ਵੱਡੀ ਗਿਣਤੀ ਵਿੱਚ ਵਰਕਰ ਮੌਜੂਦ ਸਨ।