ਜਲੰਧਰ: ਬਹੁਜਨ ਸਮਾਜ ਪਾਰਟੀ (ਬਸਪਾ) ਦੀ ‘ਪੰਜਾਬ ਸੰਭਾਲੋ’ ਮੁਹਿੰਮ ਨੂੰ ਜ਼ਿਲ੍ਹੇ ਭਰ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸੇ ਲੜੀ ਤਹਿਤ, ਅੱਜ ਨਵਾਂ ਪਿੰਡ ਸ਼ੌਂਕੀਆਂ ਵਿਖੇ ਬਸਪਾ ਵਿਧਾਨ ਸਭਾ ਹਲਕਾ ਨਕੋਦਰ ਦੇ ਸਾਬਕਾ ਪ੍ਰਧਾਨ ਮਲਕੀਤ ਚੁੰਬਰ ਦੇ ਯਤਨਾਂ ਸਦਕਾ ਵੱਖ-ਵੱਖ ਪਾਰਟੀਆਂ ਦੇ ਕਈ ਪ੍ਰਮੁੱਖ ਲੋਕਾਂ ਨੇ ਬਸਪਾ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਪਾਰਟੀ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਣ ਲਈ ਪੂਰਨ ਹਮਾਇਤ ਦਾ ਪ੍ਰਣ ਲਿਆ।
ਪਾਰਟੀ ਵਿੱਚ ਸ਼ਾਮਲ ਹੋਏ ਪ੍ਰਮੁੱਖ ਆਗੂ
ਇਸ ਮੌਕੇ ਬਸਪਾ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਸਾਬਕਾ ਪੰਚ ਬੀਬੀ ਨਿੰਦਰੋ, ਸਾਬਕਾ ਪੰਚ ਬੀਬੀ ਵਿੰਦਰ, ਇੰਦਰਜੀਤ ਘਈ, ਸੁਖਵਿੰਦਰ ਨਾਣੀ, ਮੰਗਾਂ ਨਾਹਰ, ਦੀਪਕ ਕੁਮਾਰ, ਵਰਿੰਦਰ ਸਿੰਘ, ਰਾਜ ਕਪੂਰ ਸੋਨੂੰ, ਬਲਜੀਤ ਬੀਤਾ, ਮਲਕੀਤ ਚੰਦ ਨਾਹਰ, ਸਰਦਾਰ ਅਜੀਤ ਸਿੰਘ, ਅਤੇ ਭੋਲਾ ਪੇਂਟਰ ਸ਼ਾਮਲ ਸਨ। ਇਨ੍ਹਾਂ ਸਾਰੇ ਆਗੂਆਂ ਨੇ ਆਪਣੀਆਂ ਪੁਰਾਣੀਆਂ ਪਾਰਟੀਆਂ ਨੂੰ ਛੱਡ ਕੇ ਬਸਪਾ ਦੇ ਜਰਨਲ ਸਕੱਤਰ ਪੰਜਾਬ, ਗੁਰਮੇਲ ਚੁੰਬਰ ਦੀ ਅਗਵਾਈ ਹੇਠ ਬਹੁਜਨ ਸਮਾਜ ਪਾਰਟੀ ਦਾ ਹਿੱਸਾ ਬਣਨ ਦਾ ਐਲਾਨ ਕੀਤਾ।
ਪਾਰਟੀ ਆਗੂਆਂ ਦੀ ਹਾਜ਼ਰੀ
ਇਸ ਸ਼ਮੂਲੀਅਤ ਸਮਾਰੋਹ ਵਿੱਚ ਬਸਪਾ ਦੇ ਕਈ ਸੀਨੀਅਰ ਆਗੂ ਅਤੇ ਵਰਕਰ ਹਾਜ਼ਰ ਸਨ। ਇਨ੍ਹਾਂ ਵਿੱਚ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਪ੍ਰਧਾਨ ਜਗਦੀਸ਼ ਸ਼ੇਰਪੁਰੀ, ਕੋਆਰਡੀਨੇਟਰ ਮੰਗਤ ਸਿੰਘ, ਹੰਸ ਰਾਜ ਸਿੱਧੂ ਪ੍ਰਧਾਨ, ਦੇਵਰਾਜ ਜੀ ਸੁੰਮਨ, ਨਕੋਦਰ ਸ਼ਹਿਰੀ ਪ੍ਰਧਾਨ ਵਿਜੈ ਮਡਾਸ, ਲੇਡੀ ਵਿੰਗ ਦੀ ਪ੍ਰਧਾਨ ਭੈਣ ਮਨਜੀਤ ਕੌਰ, ਜ਼ੋਨ ਇੰਚਾਰਜ ਮਨਜੀਤ ਸਿੱਧਵਾਂ, ਨੰਦ ਜੱਖੂ, ਰਵੀ ਮਹਿਰਾ ਜਰਨਲ ਸਕੱਤਰ ਨਕੋਦਰ, ਅਤੇ ਪਿੰਡ ਵਾਸੀ ਭਾਰੀ ਗਿਣਤੀ ਵਿੱਚ ਸ਼ਾਮਲ ਸਨ। ਆਗੂਆਂ ਨੇ ਇਸ ਮੌਕੇ ‘ਤੇ ਬਸਪਾ ਦੀਆਂ ਨੀਤੀਆਂ ਅਤੇ ਆਉਣ ਵਾਲੀਆਂ ਚੋਣਾਂ ਦੀ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਹ ਸ਼ਮੂਲੀਅਤ ਆਉਣ ਵਾਲੇ ਸਮੇਂ ਵਿੱਚ ਬਸਪਾ ਦੀ ਪੰਜਾਬ ਵਿੱਚ ਪਕੜ ਮਜ਼ਬੂਤ ਕਰਨ ਦੇ ਸੰਕੇਤ ਦੇ ਰਹੀ ਹੈ।