ਜਲੰਧਰ, 21 ਜੁਲਾਈ 2025 – ਪੰਜਾਬੀ ਸੰਗੀਤ ਇੰਡਸਟਰੀ ਦੇ ਪ੍ਰਸਿੱਧ ਗਾਇਕ, ਡਾਇਰੈਕਟਰ ਅਤੇ ਪ੍ਰੋਡਿਊਸਰ ਅਮਰੀਕ ਮਾਈਕਲ ਦੇ ਪਿਤਾ ਸ਼੍ਰੀ ਨਿਆਮਤੀ ਜੀ ਦਾ ਬੀਤੀ ਰਾਤ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਚੌਥੀ ਸਟੇਜ ਦੇ ਕੈਂਸਰ ਰੋਗ ਨਾਲ ਪੀੜਤ ਸਨ। ਪਰਿਵਾਰ ਵੱਲੋਂ ਸ਼੍ਰੀ ਨਿਆਮਤੀ ਜੀ ਦਾ ਇਲਾਜ ਜਲੰਧਰ ਅਤੇ ਚੰਡੀਗੜ੍ਹ ਦੇ ਨਿੱਜੀ ਹਸਪਤਾਲਾਂ ਵਿੱਚ ਕਰਵਾਇਆ ਗਿਆ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਇਸ ਦੁੱਖ ਦੀ ਘੜੀ ਵਿੱਚ ਅਮਰੀਕ ਮਾਈਕਲ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਸੰਗੀਤ ਜਗਤ ਅਤੇ ਹੋਰਨਾਂ ਸ਼ਖਸੀਅਤਾਂ ਵੱਲੋਂ ਡੂੰਘਾ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ। ਪਰਮਾਤਮਾ ਪਾਸ ਅਰਦਾਸ ਕੀਤੀ ਗਈ ਹੈ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਿੱਛੇ ਪਰਿਵਾਰਕ ਮੈਂਬਰਾਂ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ। ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ੍ਹ, ਭਾਵ 20 ਜੁਲਾਈ ਨੂੰ ਉਨ੍ਹਾਂ ਦੇ ਜੱਦੀ ਪਿੰਡ ਬੁਲੰਦਾ ਵਿਖੇ ਹੋਇਆ, ਜੋ ਮਹਿਤਪੁਰ ਤੋਂ ਪਰਜੀਆ ਰੋਡ ‘ਤੇ ਪੈਂਦਾ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ, ਦੋਸਤ-ਮਿੱਤਰ ਅਤੇ ਸੰਗੀਤ ਜਗਤ ਨਾਲ ਸਬੰਧਤ ਸ਼ਖਸੀਅਤਾਂ ਮੌਜੂਦ ਸਨ, ਜਿਨ੍ਹਾਂ ਨੇ ਨਮ ਅੱਖਾਂ ਨਾਲ ਸ਼੍ਰੀ ਨਿਆਮਤੀ ਜੀ ਨੂੰ ਅੰਤਿਮ ਵਿਦਾਈ ਦਿੱਤੀ।
ਪੰਜਾਬੀ ਸੰਗੀਤ ਜਗਤ ਨੂੰ ਸੋਗ: ਗਾਇਕ, ਡਾਇਰੈਕਟਰ, ਪ੍ਰੋਡਿਊਸਰ ਅਮਰੀਕ ਮਾਈਕਲ ਦੇ ਪਿਤਾ ਸ਼੍ਰੀ ਨਿਆਮਤੀ ਜੀ ਦਾ ਦੇਹਾਂਤ, ਕੈਂਸਰ ਨਾਲ ਜੂਝਦੇ ਹੋਏ ਕਹੀ ਦੁਨੀਆਂ ਨੂੰ ਅਲਵਿਦਾ
ਬੁਲੰਦਾ ਵਿਖੇ ਹੋਇਆ ਅੰਤਿਮ ਸੰਸਕਾਰ; ਪਰਿਵਾਰ ਅਤੇ ਸੰਗੀਤ ਇੰਡਸਟਰੀ ਵੱਲੋਂ ਦੁੱਖ ਦਾ ਪ੍ਰਗਟਾਵਾ, ਵਿਛੜੀ ਰੂਹ ਲਈ ਅਰਦਾਸ।
2.2K
ਇਹ ਖ਼ਬਰ ਤੁਹਾਨੂੰ ਕਿਹੋ ਜਿਹੀ ਲੱਗੀ?
ਵਧੀਆ1ਠੀਕ-ਠਾਕ0