ਜਲੰਧਰ: ਪੰਜਾਬ ਦੇ ਸੋਲੋ ਨੈਕਸ ਸਿਨੇਵਰਸ ਅਤੇ ਨਿਰਦੇਸ਼ਕ ਹਰਸ਼ ਗੋਗੀ ਨੂੰ ਉਨ੍ਹਾਂ ਦੀ ਆਉਣ ਵਾਲੀ ਬਾਲੀਵੁੱਡ ਫ਼ਿਲਮ ‘ਮਾਰੂ’ ਦੇ ਮੁਹੂਰਤ ‘ਤੇ ਬਾਲੀਵੁੱਡ ਦੇ ਕਈ ਨਾਮਵਰ ਸਿਤਾਰਿਆਂ ਵੱਲੋਂ ਭਰਪੂਰ ਵਧਾਈਆਂ ਅਤੇ ਸ਼ੁਭਕਾਮਨਾਵਾਂ ਮਿਲੀਆਂ ਹਨ। ਇਸ ਪ੍ਰੋਜੈਕਟ ਨੂੰ ਲੈ ਕੇ ਫ਼ਿਲਮ ਜਗਤ ਵਿੱਚ ਖਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਖਾਸਕਰ ਪੰਜਾਬ ਦੇ ਦਿਹਾਤੀ ਪਿਛੋਕੜ ਤੋਂ ਆ ਰਹੇ ਨਿਰਦੇਸ਼ਕ ਦੀ ਇਸ ਵੱਡੀ ਪੁਲਾਂਘ ਕਾਰਨ।
ਪ੍ਰਸਿੱਧ ਕਲਾਕਾਰਾਂ ਨੇ ‘ਮਾਰੂ’ ਦੀ ਟੀਮ ਨੂੰ ਉਤਸ਼ਾਹਿਤ ਕਰਦਿਆਂ ਆਪਣੇ ਸੰਦੇਸ਼ ਭੇਜੇ। ਬੌਬੀ ਦਿਓਲ ਨੇ ਨਿਰਦੇਸ਼ਕ ਅਤੇ ਨਿਰਮਾਤਾਵਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਫ਼ਿਲਮ ਦੀ ਸਫਲਤਾ ਦੀ ਕਾਮਨਾ ਕੀਤੀ। ਅਦਾਕਾਰਾ ਸਿਮੀ ਚਾਹਲ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ, “ਮੈਨੂੰ ਬਹੁਤ ਖੁਸ਼ੀ ਹੋਈ ਇਹ ਸੁਣ ਕੇ ਕਿ ਪੰਜਾਬ ਦੇ ਦਿਹਾਤ ਇਲਾਕੇ ਤੋਂ ਕੋਈ ਬਾਲੀਵੁੱਡ ਦੇ ਸਤਰ ਨੂੰ ਛੋਹਣ ਲਈ ਉਡਾਣ ਭਰ ਰਿਹਾ ਹੈ। ਟੀਮ ਮਾਰੂ ਨੂੰ ਢੇਰਾਂ ਸ਼ੁਭਕਾਮਨਾਵਾਂ।”
ਵਿੰਦੂ ਦਾਰਾ ਸਿੰਘ ਨੇ ਇੱਕ ਭਾਵੁਕ ਸੰਦੇਸ਼ ਵਿੱਚ ਕਿਹਾ, “ਮੇਰੇ ਪਿਤਾ ਜੀ ਕਹਿੰਦੇ ਸਨ ਕਿ ਇੱਕ ਦੌਰ ਆਏਗਾ ਜਦੋਂ ਪੰਜਾਬ ਦੇ ਪਿੰਡਾਂ ਤੋਂ ਬਾਲੀਵੁੱਡ ਚੱਲੇਗਾ.. ਅਤੇ ਉਹ ਮੈਨੂੰ ਦੌਰ ਆਉਂਦਾ ਹੋਇਆ ਨਜ਼ਰ ਆ ਰਿਹਾ ਹੈ। ਮਾਰੂ ਟੀਮ ਨੂੰ ਹਾਰਦਿਕ ਸ਼ੁਭਕਾਮਨਾਵਾਂ।” ਬਾਲੀਵੁੱਡ ਅਦਾਕਾਰਾ ਰਕੁਲ ਪ੍ਰੀਤ ਸਿੰਘ ਨੇ ਹਰਸ਼ ਗੋਗੀ ਦਾ ਖਾਸ ਸਵਾਗਤ ਕਰਦਿਆਂ ਕਿਹਾ, “ਬਾਲੀਵੁੱਡ ਵਿੱਚ ਤੁਹਾਡਾ ਸਵਾਗਤ ਹੈ, ਮਿਸਟਰ ਹਰਸ਼ ਗੋਗੀ, ਅਤੇ ਤੁਹਾਡੀ ਪੂਰੀ ਟੀਮ ‘ਮਾਰੂ’ ਨੂੰ ਸ਼ੁਭਕਾਮਨਾਵਾਂ। ਇਹ ਲੱਗਦਾ ਹੈ… ਬੂਮ!”
ਮਸ਼ਹੂਰ ਟੀ.ਵੀ. ਲੜੀ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਤੋਂ ‘ਪੱਤਰਕਾਰ ਪੋਪਟਲਾਲ’ ਦੇ ਕਿਰਦਾਰ ਲਈ ਜਾਣੇ ਜਾਂਦੇ ਸ਼ਿਆਮ ਪਾਠਕ ਨੇ ਅਭਿਨੰਦਨ ਕਰਦਿਆਂ ਕਿਹਾ, “ਮੈਂ ਇੱਕ ਐਕਟਰ ਹੋ ਕੇ ਪੱਤਰਕਾਰ ਦਾ ਰੋਲ ਕੀਤਾ, ਲੋਕਾਂ ਨੇ ਪਸੰਦ ਕੀਤਾ… ਜਦੋਂ ਖੁਦ ਪੱਤਰਕਾਰ ਐਕਟਿੰਗ ਕਰਨਗੇ ਤਾਂ ਕੀ ਕਮਾਲ ਹੋਵੇਗਾ। ਬੱਸ ਇੰਤਜ਼ਾਰ ਹੈ! ਬੈਸਟ ਆਫ ਲੱਕ! ਟੀਮ ਮਾਰੂ।” ਇਸੇ ਲੜੀ ਦੇ ‘ਜੇਠਾਲਾਲ’ ਵਜੋਂ ਪ੍ਰਸਿੱਧ ਦਿਲੀਪ ਜੋਸ਼ੀ ਨੇ ਵੀ ਸ਼ੁਭਕਾਮਨਾਵਾਂ ਭੇਜੀਆਂ, “ਜੇਠਾਲਾਲ ਗਾਡਾ ਆਪ ਸਭ ਕੋ ਆਪਕੀ ਬਾਲੀਵੁੱਡ ਐਂਟਰੀ ਪਰ ਮੁਬਾਰਕਬਾਦ ਦੇਤਾ ਹੈ। ਸੋਲੋ ਨੈਕਸ ਨੂੰ ‘ਮਾਰੂ’ ਲਈ ਹਾਰਦਿਕ ਸ਼ੁਭਕਾਮਨਾਵਾਂ।” ‘ਅਨੁਪਮਾ’ ਫੇਮ ਰੂਪਾਲੀ ਗਾਂਗੁਲੀ ਨੇ ਵੀ ਆਪਣੀ ਖੁਸ਼ੀ ਜ਼ਾਹਰ ਕੀਤੀ, “ਅੱਜ ਐਤਵਾਰ ਨੂੰ ਜਦੋਂ ਮੈਨੂੰ ਇਹ ਖ਼ਬਰ ਮਿਲੀ ਕਿ ਇੱਕ ਰੂਰਲ ਏਰੀਆ ਦੇ ਲੋਕ ਬਾਲੀਵੁੱਡ ਨੂੰ ਛੂਹਣ ਜਾ ਰਹੇ ਹਨ ਤਾਂ ਮੁਝਸੇ ਰਹਾ ਨਹੀਂ ਗਿਆ। ਬਾਲੀਵੁੱਡ ਸੋਸਾਇਟੀ ਦੇ ਮਾਧਿਅਮ ਨਾਲ ‘ਮਾਰੂ’ ਦੀ ਪੂਰੀ ਟੀਮ ਨੂੰ ਸ਼ੁਭਕਾਮਨਾਵਾਂ ਭੇਜਤੀ ਹੂੰ।”
ਇਨ੍ਹਾਂ ਪ੍ਰਮੁੱਖ ਸਿਤਾਰਿਆਂ ਤੋਂ ਇਲਾਵਾ ਵੀ ਕਈ ਹੋਰ ਫ਼ਿਲਮੀ ਸ਼ਖਸੀਅਤਾਂ ਨੇ ‘ਮਾਰੂ’ ਦੀ ਟੀਮ ਅਤੇ ਨਿਰਦੇਸ਼ਕ ਹਰਸ਼ ਗੋਗੀ ਨੂੰ ਉਨ੍ਹਾਂ ਦੇ ਇਸ ਨਵੇਂ ਸਫ਼ਰ ਲਈ ਵਧਾਈਆਂ ਭੇਜੀਆਂ ਹਨ, ਜੋ ਪੰਜਾਬ ਦੇ ਸਿਨੇਮਾ ਲਈ ਵੀ ਇੱਕ ਵੱਡੀ ਪ੍ਰਾਪਤੀ ਮੰਨੀ ਜਾ ਰਹੀ ਹੈ।