ਨਕੋਦਰ: ਸਾਲ 2025 ਵਿੱਚ ਜੋਨ-14, ਜ਼ਿਲ੍ਹਾ ਜਲੰਧਰ ਦੀਆਂ ਬਲਾਕ ਪੱਧਰੀ ਸਕੂਲੀ ਖੇਡ ਮੁਕਾਬਲਿਆਂ ਵਿੱਚ ਸਰਕਾਰੀ ਮਿਡਲ ਸਕੂਲ, ਆਲੋਵਾਲ ਦੀ ਲੜਕਿਆਂ ਦੀ ਕ੍ਰਿਕਟ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਕ੍ਰਿਕਟ ਟੀਮ ਵਿੱਚ ਵਿਦਿਆਰਥੀ ਪ੍ਰਭਜੋਤ, ਜੈ, ਨਿਤਿਨ, ਕਰਨ ਕੁਮਾਰ, ਯਤਨ, ਕੇਹਰ, ਨਵਦੀਪ ਸਿੰਘ, ਗੁਰਸਾਜਨ, ਪਾਰਸਪ੍ਰੀਤ, ਗੁਰਰੀਤ ਸਿੰਘ, ਸਰਬਜੀਤ, ਅਰਮਾਨਜੋਤ, ਵਿਕਾਸਦੀਪ, ਰਹਿਮਤ, ਪ੍ਰਿੰਸ ਅਤੇ ਸਹਿਜਦੀਪ ਗਿੱਲ ਸ਼ਾਮਲ ਸਨ। ਸਕੂਲ ਦੀ ਡੀ.ਡੀ.ਓ. ਮੈਡਮ ਮਨਜੀਤ ਕੌਰ ਨੇ ਜੇਤੂ ਟੀਮ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ। ਇੰਚਾਰਜ ਅਧਿਆਪਕਾ ਸੁਰਿੰਦਰ ਕੌਰ ਨੇ ਵੀ ਵਿਦਿਆਰਥੀਆਂ ਦੀ ਮਿਹਨਤ ਦੀ ਤਾਰੀਫ਼ ਕੀਤੀ। ਇਸ ਮੌਕੇ ਸਨੀ ਛਾਬੜਾ, ਗੌਰਵੀ ਅਤੇ ਗੀਤਾ ਰਾਣੀ ਅਧਿਆਪਕ ਵੀ ਮੌਜੂਦ ਸਨ, ਜਿਨ੍ਹਾਂ ਨੇ ਖਿਡਾਰੀਆਂ ਦਾ ਹੌਸਲਾ ਵਧਾਇਆ। ਇਹ ਪ੍ਰਾਪਤੀ ਵਿਦਿਆਰਥੀਆਂ ਦੇ ਖੇਡਾਂ ਪ੍ਰਤੀ ਲਗਾਅ ਅਤੇ ਸਖ਼ਤ ਮਿਹਨਤ ਨੂੰ ਦਰਸਾਉਂਦੀ ਹੈ।
ਸਰਕਾਰੀ ਮਿਡਲ ਸਕੂਲ, ਆਲੋਵਾਲ ਦੀ ਕ੍ਰਿਕਟ ਟੀਮ ਨੇ ਜ਼ੋਨਲ ਖੇਡਾਂ ‘ਚ ਦੂਜਾ ਸਥਾਨ ਹਾਸਲ ਕੀਤਾ
ਨਕੋਦਰ ਬਲਾਕ ਪੱਧਰੀ ਸਕੂਲੀ ਮੁਕਾਬਲਿਆਂ ਵਿੱਚ ਲੜਕਿਆਂ ਦੀ ਟੀਮ ਨੇ ਦਿਖਾਇਆ ਵਧੀਆ ਪ੍ਰਦਰਸ਼ਨ; ਸਕੂਲ ਸਟਾਫ਼ ਵੱਲੋਂ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ।
3.9K
ਇਹ ਖ਼ਬਰ ਤੁਹਾਨੂੰ ਕਿਹੋ ਜਿਹੀ ਲੱਗੀ?
ਵਧੀਆ4ਠੀਕ-ਠਾਕ0