ਜਲੰਧਰ: ਕਰਾਈਮ ਕੰਟਰੋਲ ਔਰਗਨਾਈਜੇਸ਼ਨ ਜਲੰਧਰ ਦੀ ਉਪ ਪ੍ਰਧਾਨ ਪੂਜਾ ਰਾਣੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਿਵ ਦੇਵੀ ਹਸਪਤਾਲ, ਬਸਤੀ ਗੁਜ਼ਾਂ ਵਿਖੇ ਫਾਰਮਾਸਿਸਟ ਵੈਲਫੇਅਰ ਸੋਸਾਇਟੀ (Pharmacist welfare Society) ਵੱਲੋਂ ਕੇਕ ਕੱਟ ਕੇ ਵਿਸ਼ਵ ਫਾਰਮਾਸਿਸਟ ਦਿਵਸ ਮਨਾਇਆ ਗਿਆ।
ਮੁੱਖ ਮਹਿਮਾਨ ਡਾ. ਹਰਮੀਤ ਕੌਰ ਨੇ ਕੀਤਾ ਸਨਮਾਨ
ਇਸ ਮੌਕੇ ‘ਤੇ ਕਰਾਈਮ ਕੰਟਰੋਲ ਔਰਗਨਾਈਜੇਸ਼ਨ ਪੰਜਾਬ, ਜਲੰਧਰ ਦੇ ਪ੍ਰਧਾਨ ਡਾ. ਹਰਮੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ ਅਤੇ ਕੇਕ ਕੱਟਣ ਦੀ ਰਸਮ ਅਦਾ ਕੀਤੀ। ਡਾ. ਹਰਮੀਤ ਕੌਰ ਨੇ ਕਿਹਾ ਕਿ ਉਹ ਹਮੇਸ਼ਾ ਫਾਰਮਾਸਿਸਟਾਂ ਦੇ ਨਾਲ ਖੜ੍ਹੇ ਹਨ ਅਤੇ ਜਦੋਂ ਵੀ ਉਨ੍ਹਾਂ ਨੂੰ ਬੁਲਾਇਆ ਜਾਵੇਗਾ, ਉਹ ਉਨ੍ਹਾਂ ਦੇ ਪ੍ਰੋਗਰਾਮਾਂ ਵਿੱਚ ਜ਼ਰੂਰ ਸ਼ਾਮਲ ਹੋਣਗੇ। ਸੁਸਾਇਟੀ ਦੇ ਚੇਅਰਮੈਨ ਐਸ. ਪੀ. ਐਸ. ਖੁਰਾਣਾ ਨੇ ਅੱਜ ਦੇ ਸਮਾਗਮ ਵਿੱਚ ਫਾਰਮਾਸਿਸਟਾਂ ਦੀ ਮਹੱਤਵਪੂਰਨ ਭੂਮਿਕਾ ਬਾਰੇ ਚਾਨਣਾ ਪਾਇਆ ਅਤੇ ਦਵਾਈਆਂ ਦੀ ਦੇਖਭਾਲ ਅਤੇ ਸਹੀ ਵਰਤੋਂ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਸੰਸਾਰ ਭਰ ਵਿੱਚ ਫਾਰਮਾਸਿਸਟ ਦਿਵਸ
ਸੁਸਾਇਟੀ ਦੇ ਜਨਰਲ ਸਕੱਤਰ ਹਰਵਿੰਦਰ ਸ਼ਰਮਾ ਨੇ ਦੱਸਿਆ ਕਿ ਵਿਸ਼ਵ ਫਾਰਮਾਸਿਸਟ ਦਿਵਸ 2009 ਤੋਂ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਫਾਰਮਾਸਿਸਟਾਂ ਨੂੰ ਇੱਕ ਪਲੇਟਫਾਰਮ ‘ਤੇ ਇਕੱਠਾ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ, ਜਿਸ ਨੂੰ ਉਹ ਪੂਰੀ ਤਾਕਤ ਨਾਲ ਨਿਭਾਉਂਦੇ ਹਨ। ਇਸ ਮੌਕੇ ‘ਤੇ ਕਰਾਈਮ ਕੰਟਰੋਲ ਔਰਗਨਾਈਜੇਸ਼ਨ ਦੀ ਉਪ ਪ੍ਰਧਾਨ ਮਿਸ ਪੂਜਾ ਰਾਣੀ, ਤਨਵੀਰ ਸਿੰਘ, ਰੋਹਿਨ, ਮਿਥਨ, ਸੰਜੀਵ, ਬੀਨਾ, ਮਨਦੀਪ, ਜੋਰ ਜੀਨ ਅਤੇ ਭੇਤਨਾ ਸਮੇਤ ਕਈ ਹੋਰ ਪਤਵੰਤੇ ਸੱਜਣ ਸ਼ਾਮਿਲ ਸਨ।
