ਨਕੋਦਰ, ਜਲੰਧਰ: ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਸਰਕਾਰ ਨੇ ਸੂਬੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ ਕੀਤਾ ਹੈ, ਜਿਸ ਤਹਿਤ ਪੰਜਾਬ ਭਰ ਵਿੱਚ 19,000 ਕਿਲੋਮੀਟਰ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਹਲਕਾ ਨਕੋਦਰ ਵਿੱਚ 6 ਕਰੋੜ ਰੁਪਏ ਦੀ ਲਾਗਤ ਨਾਲ 39 ਸੰਪਰਕ ਸੜਕਾਂ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਨਵੀਆਂ ਬਣ ਰਹੀਆਂ ਸੜਕਾਂ ਦਾ ਉਦਘਾਟਨ ਕਰਨ ਮੌਕੇ ਕਿਹਾ ਕਿ ਕਈ ਪਿੰਡਾਂ ਨੂੰ ਜੋੜਨ ਵਾਲੀਆਂ ਸੜਕਾਂ ਦੀ ਵਾਰੀ 10-12 ਸਾਲਾਂ ਬਾਅਦ ਆਈ ਹੈ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਇਨ੍ਹਾਂ ਨੂੰ ਅਣਗੌਲਿਆ ਕੀਤਾ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ‘ਆਪ’ ਸਰਕਾਰ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਦੇ ਵਿਕਾਸ ਲਈ ਵੀ ਵਚਨਬੱਧ ਹੈ।
ਪ੍ਰਮੁੱਖ ਪ੍ਰੋਜੈਕਟਾਂ ਦਾ ਵੇਰਵਾ:
ਵਿਧਾਇਕਾ ਮਾਨ ਨੇ ਕਈ ਪ੍ਰਮੁੱਖ ਸੜਕ ਪ੍ਰੋਜੈਕਟਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ, ਜਿਨ੍ਹਾਂ ਵਿੱਚ ਨਿਰਮਾਣ ਅਤੇ ਅਗਲੇ ਪੰਜ ਸਾਲਾਂ ਦੀ ਦੇਖਭਾਲ (ਮੈਂਟੀਨੈਂਸ) ਦੋਵੇਂ ਲਾਗਤਾਂ ਸ਼ਾਮਲ ਹਨ:
| ਸੜਕ ਦਾ ਨਾਮ | ਲੰਬਾਈ (ਕਿ:ਮੀ:) | ਨਿਰਮਾਣ ਲਾਗਤ (ਲੱਖ ਰੁਪਏ) | 5 ਸਾਲਾਂ ਦੀ ਦੇਖਭਾਲ ਲਾਗਤ (ਲੱਖ ਰੁਪਏ) |
| ਰਾਮੇਵਾਲ ਤੋਂ ਗੋਰਸੀਆਂ ਨਿਹਾਲ | 2.7 | 32.75 | 11.33 |
| ਸੈਦੋਵਾਲ ਤੋਂ ਨੂਰਮਹਿਲ ਤਲਵਣ (ਵਾਇਆ ਸਾਗਰਪੁਰ, ਗੁੰਮਟਾਲਾ, ਕੰਦੋਲਾ ਕਲਾਂ) | 7.54 | 108.80 | 31.36 |
| ਕੰਦੋਲਾ ਖੁਰਦ ਤੋਂ ਪਾਸਲਾ | 1.74 | 15.72 | 7.31 |
| ਡੱਲਾ ਤੋਂ ਕੰਦੋਲਾ ਕਲਾਂ (ਵਾਇਆ ਚੀਮਾ ਦਾ ਖੋ) | 1.20 | 10.40 | 5.00 |
| ਫਰਵਾਲਾ ਤੋਂ ਸੈਦੋਵਾਲ | 1.74 | 17.34 | 7.29 |
| ਮਿਠੜਾ ਤੋਂ ਗੁਰਦੁਆਰਾ ਬਾਬਾ ਸ਼ਹੀਦਾ ਵਾਲੀ | 1.55 | 22.55 | 6.54 |
| ਭਰਵਾਜੀਆਂ ਤੋਂ ਮਿੱਠੜਾ, ਬੁੰਡਾਲਾ ਤੱਕ | 1.75 | 28.15 | 7.33 |
| ਗੁਰਦੁਆਰਾ ਪੰਜਵੀ ਪਾਤਸ਼ਾਹੀ ਤੋਂ ਭਾਰਦਵਾਜੀਆਂ | 1.89 | 22.68 | 7.94 |
| ਚੀਮਾ ਖੁਰਦ ਤੋਂ ਸਿੱਧਮ ਮੁਸਤਦੀ | 1.08 | 9.50 | 4.59 |
| ਫਿਲੌਰ ਨੂਰਮਹਿਲ ਸੜਕ ਤੋਂ ਬੰਡਾਲਾ (ਵਾਇਆ ਚੀਮਾ ਖੁਰਦ) | 2.38 | 29.78 | 7.33 |
ਇਸ ਮੌਕੇ ‘ਤੇ ਮਾਰਕੀਟ ਕਮੇਟੀ ਨੂਰਮਹਿਲ ਦੇ ਚੇਅਰਮੈਨ ਲਖਵੀਰ ਸਿੰਘ ਸ਼ੀਰ, ਬਲਾਕ ਪ੍ਰਧਾਨ ਮਨਜੀਤ ਕੰਦੋਲਾ, ਬਲਾਕ ਪ੍ਰਧਾਨ ਹਨੀ ਆਦੇਕਾਲੀ, ਚੇਅਰਮੈਨ ਮਾਰਕੀਟ ਕਮੇਟੀ ਬਿਲਗਾ ਗੁਰਮੀਤ ਕੌਰ ਸੰਘੇੜਾ, ਹਲਕਾ ਕੋਆਰਡੀਨੇਟਰ ਐਸ ਸੀ ਵਿੰਗ ਰਾਜੂ ਉੱਪਲ, ਹਲਕਾ ਕੋਆਰਡੀਨੇਟਰ ਯੂਥ ਵਿੰਗ ਰਜਨੀਸ਼ ਬੱਬਰ, ਹਲਕਾ ਕੋਆਰਡੀਨੇਟਰ ਮੀਡੀਆ ਵਿੰਗ ਗੁਰਪ੍ਰੀਤ ਸਿੰਘ ਰੰਧਾਵਾ, ਐਮਸੀ ਨੂਰਮਹਿਲ ਰਾਜੀਵ ਮਿਸਰ ਅਤੇ ਕਈ ਪਿੰਡਾਂ ਦੇ ਪੰਚ, ਸਰਪੰਚ ਅਤੇ ਪਾਰਟੀ ਵਰਕਰ ਹਾਜ਼ਰ ਸਨ। ਨਕੋਦਰ ਹਲਕੇ ਦੇ ਵਸਨੀਕਾਂ ਨੇ ਇਨ੍ਹਾਂ ਸੜਕਾਂ ਦੇ ਨਿਰਮਾਣ ‘ਤੇ ਤਸੱਲੀ ਪ੍ਰਗਟਾਈ ਹੈ।




