ਨਕੋਦਰ: ਪੰਜਾਬ ਵਿੱਚ ਪਿੰਡਾਂ ਦੀਆਂ ਸੰਪਰਕ ਸੜਕਾਂ ਦਾ ਨਿਰਮਾਣ ਕੰਮ ਪੂਰੇ ਜ਼ੋਰਾਂ-ਸ਼ੋਰਾਂ ‘ਤੇ ਚੱਲ ਰਿਹਾ ਹੈ, ਜਿਸ ਨਾਲ ਪੇਂਡੂ ਖੇਤਰਾਂ ਦੇ ਬੁਨਿਆਦੀ ਢਾਂਚੇ ਵਿੱਚ ਵੱਡਾ ਸੁਧਾਰ ਆਉਣ ਦੀ ਉਮੀਦ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਨ੍ਹਾਂ ਸੜਕਾਂ ਦੀ ਗੁਣਵੱਤਾ ਚੈੱਕ ਕਰਨ ਲਈ ਇੱਕ ਫਲਾਇੰਗ ਸਕੁਐਡ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ, ਜੋ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋ ਰਿਹਾ ਹੈ।
ਇਸੇ ਲੜੀ ਤਹਿਤ, ਹਲਕਾ ਨਕੋਦਰ ਦੇ ਪਿੰਡਾਂ ਦੀਆਂ ਕੁੱਲ 18 ਕਿਲੋਮੀਟਰ ਲੰਬੀਆਂ ਸੰਪਰਕ ਸੜਕਾਂ ਦਾ ਉਦਘਾਟਨ ਕਰਨ ਸਮੇਂ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ ‘ਤੇ ਕੁੱਲ 261 ਕਰੋੜ ਰੁਪਏ ਦੀ ਲਾਗਤ ਆਵੇਗੀ, ਜਿਸ ਨਾਲ ਹਲਕੇ ਦੇ ਪਿੰਡਾਂ ਦੀ ਨੁਹਾਰ ਬਦਲ ਜਾਵੇਗੀ।
ਨਵੀਆਂ ਸੰਪਰਕ ਸੜਕਾਂ ਦਾ ਵੇਰਵਾ:
ਵਿਧਾਇਕਾ ਮਾਨ ਨੇ ਕਈ ਪ੍ਰਮੁੱਖ ਸੜਕ ਪ੍ਰੋਜੈਕਟਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ, ਜਿਨ੍ਹਾਂ ਵਿੱਚ ਸ਼ਾਮਲ ਹਨ:
- ਜਲੰਧਰ-ਨਕੋਦਰ ਰੋਡ ਤੋਂ ਥਾਬਲਕੇ: 1.25 ਕਿਲੋਮੀਟਰ, ਲਾਗਤ 20.54 ਲੱਖ ਰੁਪਏ।
- ਜੰਡਿਆਲਾ ਤੋਂ ਬਜੂਹਾ ਕਲਾਂ: 5.60 ਕਿਲੋਮੀਟਰ, ਲਾਗਤ 78.09 ਲੱਖ ਰੁਪਏ।
- ਜੰਡਿਆਲਾ ਤੋਂ ਨਕੋਦਰ ਰੋਡ ਤੋਂ ਧਾਲੀਵਾਲ: 1.72 ਕਿਲੋਮੀਟਰ, ਲਾਗਤ 20.80 ਲੱਖ ਰੁਪਏ।
- ਪਿੰਡ ਸਰਕਪੁਰ ਤੋਂ ਮੁਜੱਫਰ: 1.35 ਕਿਲੋਮੀਟਰ, ਲਾਗਤ 20.08 ਲੱਖ ਰੁਪਏ।
- ਬੋਪਾਰਾਏ ਕਲਾਂ ਤੋਂ ਚੱਕ ਕਲਾਂ: 1.94 ਕਿਲੋਮੀਟਰ, ਲਾਗਤ 24.79 ਲੱਖ ਰੁਪਏ।
- ਹੇਰਾ ਤੋਂ ਕੋਟਲਾ ਜੰਗਾ: 2.55 ਕਿਲੋਮੀਟਰ, ਲਾਗਤ 32.85 ਲੱਖ ਰੁਪਏ।
- ਤਲਵੰਡੀ ਸਲੇਮ ਤੋਂ ਖੀਵਾ: 3.64 ਕਿਲੋਮੀਟਰ, ਲਾਗਤ 64.41 ਲੱਖ ਰੁਪਏ।
ਇਸ ਮੌਕੇ ‘ਤੇ ਵਿਧਾਇਕਾ ਇੰਦਰਜੀਤ ਕੌਰ ਮਾਨ ਨਾਲ ਜਸਬੀਰ ਸਿੰਘ ਧੰਜਲ (ਹਲਕਾ ਸੰਗਠਨ ਇੰਚਾਰਜ), ਕਰਨੈਲ ਰਾਮ ਬਾਲੂ (ਚੇਅਰਮੈਨ ਮਾਰਕੀਟ ਕਮੇਟੀ ਨਕੋਦਰ), ਸੋਹਣ ਲਾਲ (ਬਲਾਕ ਪ੍ਰਧਾਨ), ਅਮਨਦੀਪ ਬਿੱਟੂ (ਬਲਾਕ ਪ੍ਰਧਾਨ), ਮੰਗਜੀਤ ਸਿੰਘ (ਬਲਾਕ ਪ੍ਰਧਾਨ), ਧਰਮਪਾਲ (ਬਲਾਕ ਪ੍ਰਧਾਨ), ਸੋਨੀ ਗਿੱਲ (ਬਲਾਕ ਪ੍ਰਧਾਨ), ਸੁਰਿੰਦਰ ਉੱਗੀ (ਬਲਾਕ ਪ੍ਰਧਾਨ), ਬੂਟਾ ਸਿੰਘ (ਬਲਾਕ ਪ੍ਰਧਾਨ), ਕੁਲਦੀਪ ਸਿੰਘ ਕਾਂਗਣਾ (ਬਲਾਕ ਪ੍ਰਧਾਨ), ਬਲਦੇਵ ਸਹੋਤਾ (ਬਲਾਕ ਪ੍ਰਧਾਨ), ਸਤਨਾਮ ਸਿੰਘ (ਹਲਕਾ ਕੋਆਰਡੀਨੇਟਰ ਟਰਾਂਸਪੋਰਟ ਵਿੰਗ), ਰਾਜੂ ਉੱਪਲ (ਹਲਕਾ ਕੋਆਰਡੀਨੇਟਰ ਐਸ.ਸੀ ਵਿੰਗ), ਗੁਰਪ੍ਰੀਤ ਸਿੰਘ (ਹਲਕਾ ਕੋਆਰਡੀਨੇਟਰ ਮੀਡੀਆ), ਰਜਨੀਸ਼ ਬੱਬਰ (ਹਲਕਾ ਕੋਆਰਡੀਨੇਟਰ ਯੂਥ ਵਿੰਗ), ਵੇਦ ਪ੍ਰਕਾਸ਼ (ਹਲਕਾ ਵਾਈਸ ਕੋਆਰਡੀਨੇਟਰ ਮੀਡੀਆ), ਦਰਸ਼ਨ ਸਿੰਘ ਟਾਹਲੀ (ਵਾਈਸ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ), ਮਨਦੀਪ ਸਿੰਘ (ਐਕਸੀਅਨ ਮੰਡੀ ਬੋਰਡ), ਮਨੋਹਰ ਸਿੰਘ ਬੈਂਸ, ਅਰਜੁਨ ਸਿੰਘ ਅਤੇ ਪਿੰਡਾਂ ਦੇ ਪੰਚ-ਸਰਪੰਚ ਸਮੇਤ ਕਈ ਮੋਹਤਬਰ ਵਿਅਕਤੀ ਹਾਜ਼ਰ ਸਨ। ਇਸ ਨਵੇਂ ਪ੍ਰੋਜੈਕਟ ਨਾਲ ਨਕੋਦਰ ਹਲਕੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ।




