ਨੂਰਮਹਿਲ: ਗੋਪ ਅਸ਼ਟਮੀ ਦੇ ਪਵਿੱਤਰ ਮੌਕੇ ‘ਤੇ, ਮਿਤੀ 30.10.2025 ਨੂੰ ਹਲਕਾ ਨਕੋਦਰ ਦੇ ਵਿਧਾਇਕਾ ਸਾਹਿਬਾ ਇੰਦਰਜੀਤ ਕੌਰ ਮਾਨ ਨੇ ਗਊ ਮਾਤਾ ਦੀ ਪੂਜਾ-ਅਰਚਨਾ ਕਰਕੇ ਸ਼ਰਧਾ ਪ੍ਰਗਟਾਈ। ਵਿਧਾਇਕਾ ਸਾਹਿਬਾ ਨੇ ਮੰਡੀ ਰੋਡ ਸਥਿਤ ਅਪਾਹਜ ਗਊਸ਼ਾਲਾ ਅਤੇ ਬਾਬਾ ਭੂਤਨਾਥ ਮੰਦਰ ਗਊਸ਼ਾਲਾ ਵਿਖੇ ਮੁੱਖ ਤੌਰ ‘ਤੇ ਹਾਜ਼ਰੀ ਭਰੀ।ਅਪਾਹਜ ਗਊਸ਼ਾਲਾ ਦੇ ਦੌਰੇ ਦੌਰਾਨ, ਪੰਡਿਤ ਦਵਿੰਦਰ ਜੀ ਦੇ ਸਵਾਲ ‘ਤੇ ਪ੍ਰਤੀਕਿਰਿਆ ਦਿੰਦਿਆਂ ਵਿਧਾਇਕਾ ਸਾਹਿਬਾ ਇੰਦਰਜੀਤ ਕੌਰ ਮਾਨ ਨੇ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਨੂਰਮਹਿਲ ਦੀ ਇਸ ਅਪਾਹਜ ਗਊਸ਼ਾਲਾ ਨੂੰ ਵੀ ਜ਼ਰੂਰੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।
ਇਸ ਤੋਂ ਬਾਅਦ, ਬਾਬਾ ਭੂਤਨਾਥ ਮੰਦਰ ਗਊਸ਼ਾਲਾ ਕਮੇਟੀ ਨੇ ਵਿਧਾਇਕਾ ਸਾਹਿਬਾ ਦਾ ਭਰਵਾਂ ਸਵਾਗਤ ਕੀਤਾ। ਵਿਧਾਇਕਾ ਸਾਹਿਬਾ ਮਾਨ ਨੇ ਇੱਥੇ ਝੰਡੇ ਦੀ ਰਸਮ ਅਦਾ ਕੀਤੀ ਅਤੇ ਫਿਰ ਗਊ ਮਾਤਾ ਦੀ ਪੂਜਾ-ਅਰਚਨਾ ਕੀਤੀ। ਧਾਰਮਿਕ ਰਸਮਾਂ ਤੋਂ ਬਾਅਦ, ਉਨ੍ਹਾਂ ਨੇ ਬੱਚਿਆਂ ਦੇ ਫਿਜ਼ੀਕਲ ਟੈਸਟ ਦਾ ਵੀ ਉਦਘਾਟਨ ਕੀਤਾ।
₹9 ਲੱਖ ਦੀ ਵਿੱਤੀ ਸਹਾਇਤਾ
ਇਸ ਮੌਕੇ ‘ਤੇ, ਵਿਧਾਇਕਾ ਸਾਹਿਬਾ ਇੰਦਰਜੀਤ ਕੌਰ ਮਾਨ ਵੱਲੋਂ ਬਾਬਾ ਭੂਤਨਾਥ ਮੰਦਰ ਗਊਸ਼ਾਲਾ ਕਮੇਟੀ ਨੂੰ 9 ਲੱਖ ਰੁਪਏ ਦੀ ਰਕਮ ਦਾ ਇੱਕ ਚੈੱਕ ਭੇਂਟ ਕੀਤਾ ਗਿਆ। ਇਹ ਚੈੱਕ ਮੰਦਰ ਕਮੇਟੀ ਦੇ ਪ੍ਰਧਾਨ ਰਾਜ ਕੁਮਾਰ ਮਹੈਨ, ਪੀ.ਆਰ.ਓ ਸ਼੍ਰੀ ਰਜਿੰਦਰ ਕਾਲੜਾ ਅਤੇ ਸ਼੍ਰੀ ਰਜਿੰਦਰ ਸੰਧੀਰ ਜੀ ਨੂੰ ਸੌਂਪਿਆ ਗਿਆ। ਇਸ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਕਈ ਮੁੱਖ ਆਗੂ ਅਤੇ ਵਰਕਰ ਮੌਜੂਦ ਸਨ, ਜਿਨ੍ਹਾਂ ਵਿੱਚ ਕੌਂਸਲਰ ਰਜੀਵ ਮਿਸਰ, ਚੇਅਰਮੈਨ ਮਾਰਕੀਟ ਕਮੇਟੀ ਨੂਰਮਹਿਲ ਲਖਵੀਰ ਸਿੰਘ, ਹਲਕਾ ਨਕੋਦਰ ਦੇ ਸੋਸ਼ਲ ਮੀਡੀਆ ਇੰਚਾਰਜ ਗੁਰਪ੍ਰੀਤ ਸਿੰਘ ਰੰਧਾਵਾ, ਯੂਥ ਕੋਆਰਡੀਨੇਟਰ ਰਜਨੀਸ਼ ਬੱਬਰ, ਐਸ.ਸੀ. ਵਿੰਗ ਕੋਆਰਡੀਨੇਟਰ ਪ੍ਰੇਮ ਕੁਮਾਰ ਰਾਜੂ ਅਤੇ ਹੋਰ ਸੀਨੀਅਰ ਆਗੂ ਸ਼ਾਮਲ ਸਨ। ਇਸ ਮੌਕੇ ‘ਤੇ ਉਨ੍ਹਾਂ ਦਾ ਪੀ.ਏ. ਵੀ ਹਾਜ਼ਰ ਸੀ।
