ਨਕੋਦਰ/ਜਲੰਧਰ: ਰੂਹਾਨੀਅਤ ਅਤੇ ਰਾਗਾਂ ਦੇ ਰਸੀਏ, ਦਰਬਾਰ ਬਾਪੂ ਲਾਲ ਬਾਦਸ਼ਾਹ ਜੀ ਦੇ ਮਹਿਬੂਬ ਦਰਬਾਰੀ ਗਾਇਕ ਜਨਤਨਸ਼ੀਨ ਉਸਤਾਦ ਜਮਨਾ ਰਸੀਲਾ ਜੀ, ਜੋ ਬੀਤੇ ਦਿਨੀਂ ਆਪਣਾ ਧਰਤੀਵਾਸ ਮੁਕਾ ਕੇ ਸਚਖੰਡ ਦੀਆਂ ਰਾਹਾਂ ਵੱਲ ਰਵਾਨਾ ਹੋ ਚੁੱਕੇ ਹਨ, ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 1 ਦਸੰਬਰ, ਦਿਨ ਸੋਮਵਾਰ ਨੂੰ ਪਵਿੱਤਰ ਪਿੰਡ ਸੰਘੇ ਜਗੀਰ ਵਿਖੇ ਆਯੋਜਿਤ ਕੀਤਾ ਜਾਵੇਗਾ। ਮਲਕੀਤ ਚੁੰਬਰ ਅਤੇ ਇੰਦਾ ਘਈ ਨੇ ਦਿਲੀ ਅਹਿਸਾਸਾਂ ਨਾਲ ਮੀਡੀਆ ਨੂੰ ਦੱਸਿਆ ਕਿ ਇਹ ਰੂਹਾਨੀ ਪ੍ਰੋਗਰਾਮ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ, ਪਿੰਡ ਸੰਘੇ ਜਗੀਰ ਵਿੱਚ ਰੱਖਿਆ ਗਿਆ ਹੈ। ਇਹ ਸਮਾਗਮ ਜਮਨਾ ਰਸੀਲਾ ਜੀ ਦੀ ਰੂਹ ਨੂੰ ਸੱਚੀ ਸ਼ਰਧਾਂਜਲੀ ਅਤੇ ਪ੍ਰੇਮ ਭਰੀ ਵਿਦਾਈ ਦੇਣ ਦਾ ਮੌਕਾ ਹੋਵੇਗਾ।
ਇਸ ਰੂਹਾਨੀ ਮਹਿਫਲ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ, ਵੱਖ-ਵੱਖ ਡੇਰਿਆਂ ਦੇ ਸੰਤ-ਮਹਾਂਪੁਰਸ਼, ਅਤੇ ਸਿਆਸੀ ਪਾਰਟੀਆਂ ਦੇ ਮਾਣਯੋਗ ਆਗੂ ਪਹੁੰਚ ਕੇ ਮਹਾਨ ਕਲਾਕਾਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਉਨ੍ਹਾਂ ਦੀ ਮਿੱਠੀ ਧੁਨ ਅਤੇ ਯਾਦਾਂ ਸਦੀਵਾਂ ਲਈ ਰਾਗਾਂ ਵਿੱਚ ਲਿਖੀਆਂ ਰਹਿਣਗੀਆਂ। ਪ੍ਰਮਾਤਮਾ ਕਰੇ ਉਨ੍ਹਾਂ ਦੀ ਰੂਹ ਸਚਖੰਡ ਵਿੱਚ ਚਾਨਣਾਂ ਦੇ ਦਰਬਾਰਾਂ ਵਿੱਚ ਵਸੇ ਅਤੇ ਸ਼ਾਂਤੀ ਪ੍ਰਾਪਤ ਕਰੇ। ਸਮੂਹ ਸੰਗਤਾਂ ਅਤੇ ਚਾਹੁਣ ਵਾਲਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਸ਼ਾਮਲ ਹੋਣ ਅਤੇ ਮਹਾਨ ਗਾਇਕ ਨੂੰ ਅੰਤਿਮ ਸ਼ਰਧਾਂਜਲੀ ਭੇਟ ਕਰਨ ਲਈ ਸਮੇਂ ਸਿਰ ਪਹੁੰਚਣ ਦੀ ਕ੍ਰਿਪਾਲਤਾ ਕਰਨ।
