ਨਕੋਦਰ: ਆਗਾਮੀ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਮੱਦੇਨਜ਼ਰ, ਬਲਾਕ ਸੰਮਤੀ ਚੱਕ ਵਡੇਲ ਦੇ ਪਿੰਡ ਚੱਕ ਖੁਰਦ ਵਿਖੇ ਆਯੋਜਿਤ ਇੱਕ ਚੋਣ ਮੀਟਿੰਗ ਦੌਰਾਨ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਦਾਅਵਾ ਕੀਤਾ ਕਿ ਨੌਜਵਾਨਾਂ ਦਾ ਭਰੋਸਾ ਦਿਨੋਂ-ਦਿਨ ਆਮ ਆਦਮੀ ਪਾਰਟੀ (ਆਪ) ਵਿੱਚ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਮਿਸਾਲ ਖਿਡਾਰੀਆਂ ਨੂੰ ਮਿਲ ਰਹੀਆਂ ਨਵੀਆਂ ਗਰਾਊਂਡਾਂ, ਖੇਡ ਕਿੱਟਾਂ, ਮੁਕਾਬਲਿਆਂ ਲਈ ਸਹਾਇਤਾ ਅਤੇ ਨੌਕਰੀਆਂ ਦੇਣ ਵਰਗੇ ਕਾਰਜ ਹਨ।
ਵੱਡੀ ਗਿਣਤੀ ਵਿੱਚ ਸ਼ਾਮੂਲੀਅਤ:
ਇਸ ਮੌਕੇ ‘ਤੇ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਆਏ ਕਈ ਪ੍ਰਮੁੱਖ ਵਿਅਕਤੀਆਂ ਨੂੰ ਵਿਧਾਇਕਾ ਮਾਨ ਨੇ ‘ਆਪ’ ਵਿੱਚ ਸ਼ਾਮਲ ਕੀਤਾ। ਸ਼ਾਮਲ ਹੋਣ ਵਾਲਿਆਂ ਵਿੱਚ ਸੇਵਾ ਸਿੰਘ ਚੱਕ ਖੁਰਦ (ਅਕਾਲੀ ਦਲ), ਬੂਟਾ ਸਿੰਘ ਪੰਜਾਬ ਕੇ (ਕਾਂਗਰਸ), ਜਸਵੀਰ ਸਿੰਘ ਪੰਚ (ਕਾਂਗਰਸ), ਜਸਵਿੰਦਰ ਸਿੰਘ ਸਰਪੰਚ (ਕਾਂਗਰਸ), ਗੁਰਮੇਲ (ਕਾਂਗਰਸ) ਚੱਕ ਖੁਰਦ ਸਮੇਤ ਬਲਜਿੰਦਰ ਸਿੰਘ, ਅਮੇਸ਼, ਅਗਸਟੀਨ, ਅਜੇ ਘਾਰੂ, ਰੋਸ਼ਨ ਘਾਰੂ, ਰਮਨ ਕੁਮਾਰ, ਸਰਪੰਚ ਜਗਦੀਸ਼ ਸਿੰਘ ਪੰਚ, ਗੁਰਜੀਤ ਸਿੰਘ ਪੰਚ, ਸੋਢੀ ਪੱਟੀ, ਗੋਪੀ ਬਾਗੜੀ, ਅਤੇ ਕਈ ਹੋਰ ਨੌਜਵਾਨ ਸ਼ਾਮਲ ਸਨ। ਵਿਧਾਇਕਾ ਮਾਨ ਨੇ ਇਨ੍ਹਾਂ ਸਾਰੇ ਆਗੂਆਂ ਅਤੇ ਵਰਕਰਾਂ ਦਾ ਜ਼ੋਰਦਾਰ ਸਵਾਗਤ ਕਰਦਿਆਂ ਕਿਹਾ ਕਿ ਪਾਰਟੀ ਵਿੱਚ ਉਨ੍ਹਾਂ ਦਾ ਪੂਰਾ ਮਾਣ-ਸਤਿਕਾਰ ਹੋਵੇਗਾ।
ਇਸ ਮੌਕੇ ‘ਤੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਦਰਸ਼ਨ ਸਿੰਘ ਟਾਹਲੀ, ਸੰਮਤੀ ਦੇ ਉਮੀਦਵਾਰ ਬਲਵੀਰ ਚੰਦ, ਸਾਬਕਾ ਬਲਾਕ ਪ੍ਰਧਾਨ ਦਲਵੀਰ ਸਿੰਘ, ਬਲਾਕ ਪ੍ਰਧਾਨ ਧਰਮਪਾਲ, ਸਰਪੰਚ ਗੋਹੀਰ ਧਰਮਪਾਲ, ਸੰਗਠਨ ਇੰਚਾਰਜ ਜਸਵੀਰ ਸਿੰਘ ਧੰਜਲ, ਅਤੇ ਸਰਪੰਚ ਮੀਰਾਪੁਰ ਸੋਹਣ ਲਾਲ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।
