ਨਕੋਦਰ: ਚੇਅਰਮੈਨ ਪੰਜਾਬ ਦਵਿੰਦਰ ਕਲੇਰ ਨੇ ਪੰਜ ਕਰੋੜ ਵਾਲੀ ਨਿਊਜ਼ ਤੇ ਸਵਾਲ ਉਠਾਇਆ ਕੀ ਕੱਲੀ ਪੰਜ ਕਰੋੜ ਦੀ ਲਾਕੇ ਪੰਜਾਬ ਦੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਪਰ ਅਸਲ ਸੱਚਾਈ ਕੀ ਹੈ ਜਾਂਚ ਜਰੂਰੀ ਅਤੇ ਪੀੜਤ ਲੜਕੀ ਨੂੰ ਸਾਹਮਣੇ ਆਉਣਾ ਜਰੂਰੀ ਅਤੇ ਪੰਜ ਕਰੋੜ ਵਾਲੇ ਨੂੰ ਵੀ ਪਰ ਬਹੁਤ ਮਾੜੀ ਗੱਲ ਏ ਪਰ ਸੱਚ ਨਹੀਂ ਮੰਨਦਾ। ਲੱਖ ਜਾਂ ਪੰਜ ਲੱਖ ਦੀ ਗੱਲ ਹੋਵੇ ਬੰਦਾ ਉਹ ਵੀ ਜਲਦੀ ਨਹੀਂ ਮੰਨਦਾ, ਪੰਜ ਕਰੋੜ ਦੀ ਗੱਲ ਕਦੇ ਵੀ ਨਹੀਂ ਹੋ ਸਕਦੀ।
ਪੰਜ ਕਰੋੜ ਦੇ ਦਾਅਵੇ ਅਤੇ ਜਾਂਚ ਦੀ ਮੰਗ
ਅਗਰ ਪੰਜ ਕਰੋੜ ਦੀ ਗੱਲ ਵਾਲਾ ਕੇਸ ਹੈ ਤਾਂ ਦੱਸੋ, ਐਵੇਂ ਲਿਖੀ ਜਾਂਦੇ ਪੰਜ ਕਰੋੜ ਕੇਹੜੇ ਬੰਦੇ ਨੇ ਦਿੱਤੇ, ਕਿਸ ਬੰਦੇ ਨੇ ਗੱਲ ਕਰਵਾਈ ਪੈਸਿਆਂ ਦੀ, ਉਹ ਸਾਰੇ ਸਾਹਮਣੇ ਆਉਣੇ ਜਰੂਰੀ ਹਨ। ਪਰ ਗੱਲ ਇੱਥੇ ਨਹੀਂ ਮੁੱਕਦੀ ਭਾਈ ਕਿ ਜਿਸ ਲੜਕੀ ਨਾਲ ਰੇਪ ਹੋਇਆ ਇਸ ਉੱਪਰ ਕੀ ਬੀਤਦੀ ਹੋਵੇਗੀ ਕਿ ਰੇਪ ਮੇਰੇ ਨਾਲ ਹੋਇਆ ਪੈਸੇ ਸਰਕਾਰ ਕਿੱਦਾਂ ਲੈ ਲਊ।
ਅਦਾਲਤ, ਥਾਣਾ ਅਤੇ ਸੱਚਾਈ ਦਾ ਸਵਾਲ
ਗੱਲ ਸੋਚਣ ਵਾਲੀ ਹੋਰ ਵੀ ਹੈ ਕਿ ਜਿਸ ਅਦਾਲਤ ਵਿੱਚ ਕੇਸ ਚੱਲਿਆ ਜਾਂ ਬਾਹਰੋਂ ਬਾਹਰ ਥਾਣੇ ਵਿੱਚ ਕੇਸ ਸੀ, ਬਹੁਤ ਕੁੱਝ ਸੋਚਣ ‘ਤੇ ਇਹ ਪੰਜ ਕਰੋੜ ਅਗਰ ਸੱਚ ਹੈ ਤਾਂ ਸਾਹਮਣੇ ਲੜਕੀ ਨੂੰ ਆਉਣਾ ਪੈਣਾ ਨਾਲ ਘਰਦਿਆਂ ਨੂੰ ਅਤੇ ਉਸ ਬੰਦੇ ਨੂੰ ਜਿਸ ਨੇ ਰੇਪ ਕੀਤਾ, ਪੈਸੇ ਦਿੱਤੇ ਅਤੇ ਕਾਰਵਾਈ ਹੋਣੀ ਜਰੂਰੀ ਵੀ ਹੈ।
ਖ਼ਬਰ ਦੇ ਸਰੋਤ ‘ਤੇ ਕਾਰਵਾਈ ਦੀ ਚੇਤਾਵਨੀ
ਅਗਰ ਸੱਚ ਹੈ ਤਾਂ ਗੱਲ ਰਾਸ ਨਹੀਂ ਆ ਰਹੀ, ਜਾਂਚ ਦਾ ਵਿਸ਼ਾ ਹੈ ਨਿਊਜ਼ ਦਾ ਅਤੇ ਨਿਊਜ਼ ਦੇਣ ਵਾਲੇ ਦਾ ਨਾਮ ਸਾਹਮਣੇ ਆਉਣਾ ਜਰੂਰੀ ਹੈ। ਅਗਰ ਖ਼ਬਰ ਝੂਠੀ ਹੈ ਤਾਂ ਕਾਰਵਾਈ ਕਿਸ ਉੱਪਰ ਹੋਵੇਗੀ, ਇਹ ਵੀ ਸੋਚਣਾ ਅਤਿ ਜਰੂਰੀ ਹੈ।
ਸੰਪਾਦਕੀ ਟਿੱਪਣੀ: ਕਿਸੇ ਵੀ ਸੰਵੇਦਨਸ਼ੀਲ ਮਾਮਲੇ ਜਾਂ ਅਪਰਾਧਿਕ ਘਟਨਾ ਵਿੱਚ ਬਿਨਾਂ ਪੁਖ਼ਤਾ ਸਬੂਤਾਂ ਅਤੇ ਅਧਿਕਾਰਤ ਜਾਂਚ ਦੇ ਵੱਡੀਆਂ ਰਕਮਾਂ ਦੇ ਦਾਅਵੇ ਕਰਨਾ ਸਮਾਜ ਅਤੇ ਕਾਨੂੰਨੀ ਪ੍ਰਕਿਰਿਆ ਦੋਵਾਂ ਲਈ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਜੇਕਰ ਅਜਿਹੀਆਂ ਖ਼ਬਰਾਂ ਵਿੱਚ ਸੱਚਾਈ ਹੈ ਤਾਂ ਪੀੜਤ ਨੂੰ ਇਨਸਾਫ਼ ਦਿਵਾਉਣ ਲਈ ਸਬੰਧਤ ਧਿਰਾਂ, ਪੁਲਿਸ ਅਤੇ ਅਦਾਲਤ ਸਾਹਮਣੇ ਤੱਥ ਆਉਣੇ ਲਾਜ਼ਮੀ ਹਨ, ਪਰ ਜੇਕਰ ਇਹ ਸਿਰਫ਼ ਸਨਸਨੀ ਫੈਲਾਉਣ ਦੀ ਕੋਸ਼ਿਸ਼ ਹੈ ਤਾਂ ਖ਼ਬਰ ਫੈਲਾਉਣ ਵਾਲਿਆਂ ਦੀ ਜਵਾਬਦੇਹੀ ਵੀ ਤੈਅ ਹੋਣੀ ਚਾਹੀਦੀ ਹੈ।
