ਵੈਨਕੂਵਰ (ਕੈਨੇਡਾ): ਕੈਨੇਡਾ ਦੇ ਵੈਨਕੂਵਰ ਸ਼ਹਿਰ ‘ਚ ਹਫ਼ਤੇ ਦੇ ਆਖ਼ਰੀ ਦਿਨ ਇਕ ਵੱਡਾ ਹੰਗਾਮਾ ਹੋ ਗਿਆ। Downtown Vancouver ‘ਚ ਜਦੋਂ ਇੱਕ ਕੈਨੇਡੀਅਨ ਜਾਂਚ ਪੱਤਰਕਾਰ ਮੋਚਾ ਬੇਜ਼ੀਰਗਨ ਖਾਲਿਸਤਾਨੀ ਸਮਰਥਕਾਂ ਦੀ ਰੈਲੀ ਕਵਰ ਕਰਨ ਗਿਆ, ਤਾਂ ਓਥੇ ਉਸਦੇ ਨਾਲ ਐਸਾ ਕੁਝ ਵਾਪਰ ਗਿਆ ਜਿਸਦੀ ਕਿਸੇ ਨੂੰ ਉਮੀਦ ਨਹੀਂ ਸੀ। ਮੋਚਾ ਬੇਜ਼ੀਰਗਨ ਨੇ ਕਿਹਾ — “ਦੋ ਘੰਟੇ ਹੋ ਗਏ ਨੇ, ਪਰ ਮੈਂ ਅਜੇ ਵੀ ਕੰਬ ਰਿਹਾ ਹਾਂ। ਉਨ੍ਹਾਂ ਨੇ ਮੈਨੂੰ ਗੁੰਡਿਆਂ ਵਾਂਗ ਘੇਰ ਲਿਆ, ਫੋਨ ਖੋਹ ਲਿਆ ਤੇ ਰਿਕਾਰਡਿੰਗ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ।” ਉਹ ਕਹਿੰਦਾ ਹੈ ਕਿ ਰੈਲੀ ਚ ਕਈ ਲੋਕ ਹਿੰਸਾ ਦੀਆਂ ਗੱਲਾਂ ਕਰ ਰਹੇ ਸਨ, ਭਾਰਤ ਖ਼ਿਲਾਫ਼ ਭੜਕਾਊ ਨਾਅਰੇ ਲਾ ਰਹੇ ਸਨ ਤੇ ਇੰਦਰਾ ਗਾਂਧੀ ਦੇ ਕਾਤਲਾਂ ਦੀਆਂ ਜ਼ਿੰਦਾਬਾਦਾਂ ਕਰ ਰਹੇ ਸਨ।
ਮੋਚਾ ਬੇਜ਼ੀਰਗਨ ਨੇ ਦੱਸਿਆ ਕਿ “ਮੈਂ ਜਦੋਂ ਉਨ੍ਹਾਂ ਕੋਲ ਗਿਆ ਤੇ ਪੁੱਛਿਆ ਕਿ ਮੋਦੀ ਦੀ ਰਾਜਨੀਤੀ ਨੂੰ ਵੀ ਤੁਸੀਂ ਇੰਦਰਾ ਗਾਂਧੀ ਵਾਂਗ ਖਤਮ ਕਰਨ ਦੀ ਗੱਲ ਕਰਦੇ ਹੋ?” — ਤਾਂ ਉਨ੍ਹਾਂ ਨੇ ਮੈਨੂੰ ਗੁੱਸੇ ‘ਚ ਆ ਕੇ ਘੇਰ ਲਿਆ। ਇਹ ਰੈਲੀ ‘ਤੇ SFJ (Sikhs For Justice) ਤੇ ਵਿਸ਼ਵ ਸਿੱਖ ਸੰਗਠਨ ਕੈਨੇਡਾ ਵਰਗੀਆਂ ਵਿਵਾਦਤ ਸੰਸਥਾਵਾਂ ਦੀ ਛਾਂ ਸੀ। ਮੋਚਾ ਕਹਿੰਦਾ — “ਇਹ ਕੋਈ ਆਜ਼ਾਦੀ ਦੀ ਲੜਾਈ ਨਹੀਂ, ਇਹ ਹਿੰਸਾ ਨੂੰ ਉਤਸ਼ਾਹਿਤ ਕਰਨ ਦੀ ਸਾਜ਼ਿਸ਼ ਹੈ। ਜੀ-7 ਵਰਗੀਆਂ ਅੰਤਰਰਾਸ਼ਟਰੀ ਮੀਟਿੰਗਾਂ ‘ਚ ਵੀ ਇਹ ਲੋਕ ਭਾਰਤ ਖ਼ਿਲਾਫ਼ ਆਪਣੀ ਰਣਨੀਤੀ ਲੈ ਕੇ ਜਾਂਦੇ ਨੇ।”
ਉਹ ਅੱਗੇ ਕਹਿੰਦਾ — “ਕੈਨੇਡਾ ਤੇ ਭਾਰਤ ਵਿਚਕਾਰ ਤਣਾਅ ਤਾਂ ਚਲਦਾ ਰਹੇਗਾ, ਪਰ ਜ਼ਮੀਨ ‘ਤੇ ਜਿਹੜਾ ਖਤਰਨਾਕ ਖੇਡ ਖੇਡਿਆ ਜਾ ਰਿਹਾ ਉਹ ਕਿਸੇ ਦੀ ਨਜ਼ਰ ‘ਚ ਨਹੀਂ। ਲੋਕਾਂ ਨੂੰ ਗੁਰਦੁਆਰਿਆਂ ‘ਚੋਂ ਭੀੜ ਇਕੱਠੀ ਕਰ ਕੇ ਰੈਲੀਆਂ ਚ ਲਿਆਂਦਾ ਜਾਂਦਾ ਹੈ, ਤੇ ਉਥੇ ਖੁੱਲ੍ਹ ਕੇ ਹਿੰਸਾ ਦੀ ਪ੍ਰਸ਼ੰਸਾ ਕਰੀ ਜਾਂਦੀ ਹੈ।” ਮੋਚਾ ਬੇਜ਼ੀਰਗਨ ਨੇ ਅੰਤ ‘ਚ ਕਿਹਾ — “ਮੈਨੂੰ ਡਰਾਉਣੀ ਧਮਕੀਆਂ ਮਿਲਣ ਦੇ ਬਾਵਜੂਦ ਮੈਂ ਚੁੱਪ ਨਹੀਂ ਰਹਿਣਾ। ਜਿਹੜੀ ਸੱਚਾਈ ਨਾਂ ਸਾਹਮਣੇ ਆਉਣੀ, ਉਹ ਆ ਕੇ ਰਹੇਗੀ।” ਉਸ ਨੇ ਕਿਹਾ — “ਇਹ ਕੋਈ ਇਤਫ਼ਾਕ ਨਹੀਂ ਸੀ, ਇਹ ਸਧੀ ਸਾਜ਼ਿਸ਼ ਸੀ। ਤੇ ਇਹ ਗੱਲ ਕੈਨੇਡਾ ਸਰਕਾਰ ਨੂੰ ਵੀ ਸਮਝਣੀ ਪਵੇਗੀ।”