ਸ਼ਾਹਕੋਟ: ਸਥਾਨਕ ਪੱਤਰਕਾਰ ਅਰਸ਼ਦੀਪ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੀ ਸੱਸ ਬਲਜਿੰਦਰ ਕੌਰ ਪਤਨੀ ਨੌਨਿਹਾਲ ਸਿੰਘ ਵਾਸੀ ਪਿੰਡ ਚੀਚਾ (ਅੰਮ੍ਰਿਤਸਰ) ਦਾ ਦੇਹਾਂਤ ਹੋ ਗਿਆ। ਬਲਜਿੰਦਰ ਕੌਰ ਦੇ ਅਕਾਲ ਚਲਾਣੇ ‘ਤੇ ਵੱਖ-ਵੱਖ ਵਰਗਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਮਾਤਾ ਜੀ ਦੇ ਦੇਹਾਂਤ ਦੀ ਖ਼ਬਰ ਸੁਣਦਿਆਂ ਹੀ ਪੱਤਰਕਾਰ ਭਾਈਚਾਰੇ ਤੋਂ ਇਲਾਵਾ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਦੁੱਖ ਸਾਂਝਾ ਕੀਤਾ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ। ਇਸ ਦੁੱਖ ਦੀ ਘੜੀ ਵਿੱਚ ਪੱਤਰਕਾਰ ਅਰਸ਼ਦੀਪ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿੱਚ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ‘ਆਪ’ ਹਲਕਾ ਇੰਚਾਰਜ ਪਿੰਦਰ ਪੰਡੋਰੀ, ਵਾਈਸ ਚੇਅਰਮੈਨ ਬੈਕਫਿੰਕੋ ਹਰਜਿੰਦਰ ਸਿੰਘ ਸੀਚੇਵਾਲ, ਸੀਨੀਅਰ ਭਾਜਪਾ ਆਗੂ ਰਾਣਾ ਹਰਦੀਪ ਸਿੰਘ, ਭਾਜਪਾ ਆਗੂ ਨਰਿੰਦਰਪਾਲ ਸਿੰਘ ਚੰਦੀ, ਸੀਨੀਅਰ ‘ਆਪ’ ਆਗੂ ਗੁਰਪ੍ਰੀਤ ਸਿੰਘ ਮਠਾੜੂ, ਸਕੱਤਰ ਮਾਰਕੀਟ ਕਮੇਟੀ ਤਜਿੰਦਰ ਕੁਮਾਰ, ਚੇਅਰਮੈਨ ਅਸ਼ਵਿੰਦਰਪਾਲ ਸਿੰਘ ਨੀਟੂ, ਸੀਨੀਅਰ ਕਾਂਗਰਸੀ ਆਗੂ ਅਜਮੇਰ ਸਿੰਘ ਖ਼ਾਲਸਾ, ਪੀ.ਏ. ਸੁਖਦੀਪ ਸਿੰਘ ਸੋਨੂੰ ਕੰਗ, ਐੱਮ.ਸੀ. ਬੂਟਾ ਸਿੰਘ ਕਲਸੀ, ਸਾਬਕਾ ਪ੍ਰਧਾਨ ਨਗਰ ਪੰਚਾਇਤ ਸਤੀਸ਼ ਰਿਹਾਨ, ਬਲਰਾਜ ਸਿੰਘ ਜੰਮੂ, ਸਮਾਜ ਸੇਵਕ ਬੱਬਲੂ ਰਿਹਾਨ, ਸੀਨੀਅਰ ਕਾਂਗਰਸੀ ਆਗੂ ਟਿੰਪੀ ਕੁਮਰਾ, ਪ੍ਰਬੰਧਕ ਏ.ਪੀ.ਐੱਸ. ਕਾਲਜ ਰਾਮ ਮੂਰਤੀ, ਰੀਜ਼ਨਲ ਮੈਨੇਜਰ ਤੇਜਪਾਲ ਸਿੰਘ ਥਿੰਦ, ਸਾਬਕਾ ਸਰਪੰਚ ਜਸਵੀਰ ਸਿੰਘ ਸ਼ੀਰਾ, ਸੀ.ਐੱਚ.ਟੀ. ਸੁਰਿੰਦਰ ਵਿੱਗ, ਪ੍ਰਧਾਨ ਕਮਲ ਸ਼ਰਮਾ, ਸਮਾਜ ਸੇਵਕ ਮਨਦੀਪ ਗੋਇਲ ਅਤੇ ਹੋਰ ਕਈ ਪ੍ਰਮੁੱਖ ਸ਼ਖਸੀਅਤਾਂ ਸ਼ਾਮਲ ਸਨ। ਮ੍ਰਿਤਕ ਬਲਜਿੰਦਰ ਕੌਰ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ 23 ਜੂਨ, ਦਿਨ ਐਤਵਾਰ ਨੂੰ ਪਿੰਡ ਚੀਚਾ ਦੇ ਗੁਰਦੁਆਰਾ ਸਾਹਿਬ ਵਿਖੇ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਹੋਵੇਗੀ। ਇਸ ਮੌਕੇ ਸਮੂਹ ਸਨੇਹੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਹੈ।
ਪੱਤਰਕਾਰ ਅਰਸ਼ਦੀਪ ਸਿੰਘ ਨੂੰ ਸੱਸ ਦੇ ਵਿਛੋੜੇ ਦਾ ਗਹਿਰਾ ਸਦਮਾ
ਬਲਜਿੰਦਰ ਕੌਰ ਦੀ ਮੌਤ 'ਤੇ ਸਿਆਸੀ, ਸਮਾਜਿਕ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਦੁੱਖ ਦਾ ਪ੍ਰਗਟਾਵਾ, ਅੰਤਿਮ ਅਰਦਾਸ 23 ਜੂਨ ਨੂੰ ਪਿੰਡ ਚੀਚਾ ਵਿਖੇ ਹੋਵੇਗੀ
3.6K
ਇਹ ਖ਼ਬਰ ਤੁਹਾਨੂੰ ਕਿਹੋ ਜਿਹੀ ਲੱਗੀ?
ਵਧੀਆ0ਠੀਕ-ਠਾਕ0