ਨਕੋਦਰ: ਲੁਧਿਆਣਾ ਅਤੇ ਗੁਜਰਾਤ ਦੇ ਵਿਸਾਵਦਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਨੂੰ ਮਿਲੀ ਭਾਰੀ ਜਿੱਤ ਦੀ ਖੁਸ਼ੀ ਵਿੱਚ ਹਲਕਾ ਨਕੋਦਰ ਦੇ ਵਿਧਾਇਕਾ ਮੈਡਮ ਇੰਦਰਜੀਤ ਕੌਰ ਮਾਨ ਦੀ ਅਗਵਾਈ ਹੇਠ ਅੰਬੇਡਕਰ ਚੌਂਕ ਵਿਖੇ ਲੱਡੂ ਵੰਡ ਕੇ ਅਤੇ ਢੋਲ ਵਜਾ ਕੇ ਜਸ਼ਨ ਮਨਾਇਆ ਗਿਆ। ਇਸ ਮੌਕੇ ਪਾਰਟੀ ਵਰਕਰ ਅਤੇ ਅਹੁਦੇਦਾਰ ਕਾਫ਼ੀ ਉਤਸ਼ਾਹਿਤ ਨਜ਼ਰ ਆਏ।
ਇਸ ਖੁਸ਼ੀ ਦੇ ਮੌਕੇ ‘ਤੇ ਐਮ.ਐਲ.ਏ. ਮੈਡਮ ਇੰਦਰਜੀਤ ਕੌਰ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੁਧਿਆਣਾ ਵੈਸਟ ਜ਼ਿਮਨੀ ਚੋਣ ਵਿੱਚ ਵੈਸਟ ਇਲਾਕੇ ਦੇ ਵੋਟਰਾਂ ਨੇ ਭਾਰੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਅਤੇ ਜਿਤਾ ਕੇ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਅੱਜ ਵੀ ਪੰਜਾਬ ਦੇ ਲੋਕਾਂ ਦਾ ਭਗਵੰਤ ਮਾਨ ਸਰਕਾਰ ‘ਤੇ ਪੂਰਾ ਵਿਸ਼ਵਾਸ ਹੈ। ਉਨ੍ਹਾਂ ਕਿਹਾ ਕਿ ਇਸ ਜਿੱਤ ਨਾਲ ਇਹ ਵੀ ਸਾਬਤ ਹੁੰਦਾ ਹੈ ਕਿ ਪਾਰਟੀ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ‘ਤੇ ਪੰਜਾਬ ਦੀ ਜਨਤਾ ਦਾ ਪੂਰਾ ਭਰੋਸਾ ਕਾਇਮ ਹੈ ਅਤੇ ਪੰਜਾਬ ਦੇ ਲੋਕ ਉਨ੍ਹਾਂ ਦੇ ਕੀਤੇ ਹੋਏ ਕੰਮਾਂ ਤੋਂ ਬਹੁਤ ਖੁਸ਼ ਹਨ।
ਮੈਡਮ ਮਾਨ ਨੇ ਜ਼ੋਰ ਦਿੰਦਿਆਂ ਕਿਹਾ ਕਿ ਲੁਧਿਆਣਾ ਵੈਸਟ ਜ਼ਿਮਨੀ ਚੋਣ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਸਰਕਾਰ ਵੱਲੋਂ ਵਿਕਾਸ ਦੇ ਕੰਮਾਂ ਦੀ ਰਫ਼ਤਾਰ ਹੋਰ ਤੇਜ਼ ਹੋਵੇਗੀ ਅਤੇ ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣ ਦਾ ਸੁਪਨਾ ਜਲਦੀ ਹੀ ਪੂਰਾ ਹੋਵੇਗਾ। ਇਸ ਜਿੱਤ ਦੀ ਖੁਸ਼ੀ ਦੇ ਮੌਕੇ ‘ਤੇ ਉਨ੍ਹਾਂ ਨੇ ਹਲਕਾ ਨਕੋਦਰ ਦੇ ਵੋਟਰਾਂ ਅਤੇ ਸਪੋਰਟਰਾਂ ਨੂੰ ਬਹੁਤ-ਬਹੁਤ ਵਧਾਈ ਦਿੱਤੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਕਈ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ, ਜਿਨ੍ਹਾਂ ਵਿੱਚ ਜਸਵੀਰ ਸਿੰਘ ਧੰਜਲ (ਬਲਾਕ ਪ੍ਰਧਾਨ), ਡਾਇਰੈਕਟਰ ਸ਼ਾਂਤੀ ਸਰੂਪ (ਸਟੇਟ ਸੈਕਟਰੀ ਐਸ.ਸੀ. ਐਸ.ਟੀ. ਵਿੰਗ), ਬਲਦੇਵ ਸਹੋਤਾ (ਬਲਾਕ ਪ੍ਰਧਾਨ), ਸੁਰਿੰਦਰ ਕੁਮਾਰ ਉੱਗੀ (ਬਲਾਕ ਪ੍ਰਧਾਨ), ਹੈਪੀ ਸਿਓਵਾਲ, ਮਨੀ ਮਹਿੰਦਰੂ (ਯੂਥ ਪ੍ਰਧਾਨ ਨਕੋਦਰ ਸਿਟੀ), ਵਿੱਕੀ ਭਗਤ, ਹਰਮਿੰਦਰ ਜੋਸ਼ੀ, ਅਜੈ ਵਰਮਾ, ਪ੍ਰਿੰਸੀਪਲ ਅਮਰਜੀਤ ਸਿੰਘ, ਹਿੰਮਸ਼ੂ ਜੈਨ (ਜ਼ਿਲ੍ਹਾ ਵਾਇਸ ਪ੍ਰਧਾਨ ਟਰੇਡ ਵਿੰਗ), ਨਰਿੰਦਰ ਸ਼ਰਮਾ, ਚੰਦਰ ਭੂਸ਼ਣ ਤਿਵਾੜੀ, ਕਰਨ ਸ਼ਰਮਾ, ਰਾਧੇ, ਮੰਗਾ ਕਲੇਰ, ਸਤਪਾਲ ਸਿੰਘ ਜੱਜ, ਵਰੁਣ ਗਾਬਾ, ਪੰਮਾ ਗਿੱਲ, ਮੋਹਨ ਸਿੰਘ ਟੱਕਰ, ਤਰਲੋਚਨ ਆਲੋਵਾਲ ਆਦਿ ਪ੍ਰਮੁੱਖ ਤੌਰ ‘ਤੇ ਸ਼ਾਮਲ ਸਨ।