ਐਡਮਿੰਟਨ, 27 ਜੂਨ (ਪੋਸਟ ਬਿਊਰੋ): ਆਰਸੀਐੱਮਪੀ ਸਟਰਜਨ ਲੇਕ ਕ੍ਰੀ ਨੇਸ਼ਨ ਨਿਵਾਸੀ ਦੇ ਸੈਕਿੰਡ ਡਿਗਰੀ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਦੀ ਭਾਲ ਵਿਚ ਹੈ।
ਬ੍ਰੈਂਡਨ ਮੁਨਰੋ 22 ਜੂਨ ਨੂੰ ਵੈਲੀਵਿਊ ਸ਼ਹਿਰ ਦੇ ਨੇੜੇ ਐਡਮਿੰਟਨ ਤੋਂ 300 ਕਿਲੋਮੀਟਰ ਉੱਤਰ-ਪੱਛਮ ਵਿੱਚ ਸਥਿਤ ਫਸਟ ਨੇਸ਼ਨ ‘ਤੇ 28 ਸਾਲਾ ਇਸੀਆ ਕਾਰਡੀਨਲ ਦੀ ਹੱਤਿਆ ਵਿੱਚ ਲੋੜੀਂਦਾ ਹੈ। ਮੁਨਰੋ ਦਾ ਕੱਦ 5 ਫੁੱਟ 8 ਇੰਚ ਅਤੇ ਲਗਭਗ 200 ਪੌਂਡ ਭਾਰ ਹੈ, ਉਸ ਦੀਆਂ ਨੀਲੀਆਂ ਅੱਖਾਂ, ਕਾਲੇ ਵਾਲ ਅਤੇ ਚਿਹਰੇ ‘ਤੇ ਟੈਟੂ ਹਨ। 35 ਸਾਲਾ ਇਸ ਵਿਅਕਤੀ ਨੂੰ ਆਖਰੀ ਵਾਰ ਗੂੜ੍ਹੀ ਪੈਂਟ, ਹੁੱਡ ਵਾਲੀ ਚਿੱਟੀ ਕਮੀਜ਼ ਅਤੇ ਇੱਕ ਮਾਸਕ ਪਹਿਨੇ ਦੇਖਿਆ ਗਿਆ ਸੀ।
ਪੁਲਿਸ ਨੇ ਮੁਨਰੋ ਨੂੰ ਹਥਿਆਰਬੰਦ ਅਤੇ ਖਤਰਨਾਕ ਮੰਨਿਆ ਹੈ ਅਤੇ ਲੋਕਾਂ ਨੂੰ ਉਸ ਕੋਲ ਨਾ ਜਾਣ ਦੀ ਸਲਾਹ ਦਿੱਤੀ ਹੈ। ਉਸਨੂੰ ਆਖਰੀ ਵਾਰ ਸਟਰਜਨ ਲੇਕ ਕ੍ਰੀ ਨੇਸ਼ਨ ‘ਤੇ ਦੇਖਿਆ ਗਿਆ ਸੀ।
ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ
2.6K
ਇਹ ਖ਼ਬਰ ਤੁਹਾਨੂੰ ਕਿਹੋ ਜਿਹੀ ਲੱਗੀ?
ਵਧੀਆ0ਠੀਕ-ਠਾਕ0