ਨੂਰਮਹਿਲ: ਹਲਕਾ ਨੂਰਮਹਿਲ ਦੇ ਵਿਕਾਸ ਨੂੰ ਗਤੀ ਦਿੰਦਿਆਂ ਸ਼ਹਿਰ ਵਿੱਚ 98 ਲੱਖ ਰੁਪਏ ਦੇ ਕੰਮਾਂ ਲਈ ਮਤੇ ਪਾਸ ਕੀਤੇ ਗਏ ਹਨ। ਇਸ ਦੀ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਦੱਸਿਆ ਕਿ ਸ਼ਹਿਰ ਦੇ ਕਈ ਰਸਤਿਆਂ ‘ਤੇ ਇੰਟਰਲਾਕਿੰਗ ਦਾ ਕੰਮ ਜਲਦ ਸ਼ੁਰੂ ਹੋਣ ਵਾਲਾ ਹੈ। ਇਸ ਤੋਂ ਇਲਾਵਾ, ਸਟਰੀਟ ਲਾਈਟਾਂ ਲਗਾਉਣ ਦਾ ਕੰਮ ਵੀ ਜਲਦੀ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੀਵਰ ਦੀ ਸਫ਼ਾਈ ਲਈ ਸੁਪਰਸੰਕਸ਼ਨ ਮਸ਼ੀਨ ਦੀ ਵਰਤੋਂ ਲਗਾਤਾਰ ਜਾਰੀ ਰਹੇਗੀ।
ਵਾਰਡ ਨੰਬਰ 11 ਤੋਂ 35 ਪਰਿਵਾਰ ‘ਆਪ’ ਵਿੱਚ ਸ਼ਾਮਲ
ਵਿਧਾਇਕ ਮਾਨ ਨੇ ਇਹ ਵਿਚਾਰ ਅੱਜ ਨੂਰਮਹਿਲ ਵਿੱਚ ਇੱਕ ਸਮਾਗਮ ਦੌਰਾਨ ਪ੍ਰਗਟ ਕੀਤੇ, ਜਿੱਥੇ ਵਾਰਡ ਨੰਬਰ 11 ਤੋਂ ਮਹਿੰਦਰ ਪਾਲ ਸੋਂਧੀ (ਕਾਲਾ ਸੋਂਧੀ) ਦੀ ਪ੍ਰੇਰਨਾ ਸਦਕਾ 35 ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਨਵੇਂ ਸ਼ਾਮਲ ਹੋਏ ਪਰਿਵਾਰਾਂ ਦਾ ਸਵਾਗਤ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਪਾਰਟੀ ਵਿੱਚ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਨਵੇਂ ਸ਼ਾਮਲ ਹੋਏ ਮੈਂਬਰਾਂ ਵਿੱਚ ਮਹਿੰਦਰ ਪਾਲ ਸੋਂਧੀ, ਸੋਨੂੰ ਗਿੱਲ, ਹਰਜਿੰਦਰ, ਲਵ ਗਿੱਲ, ਪ੍ਰਸ਼ੋਤਮ ਲਾਲ, ਤੇਜਿੰਦਰ ਸਿੰਘ, ਰਮਨਦੀਪ, ਬਲਵੰਤ ਸਿੰਘ, ਚਰਨਪ੍ਰੀਤ, ਰੂਪ ਲਾਲ, ਲਵਜੀਤ, ਵਰਣੂ ਸੌਂਧੀ, ਆਸ਼ਾ ਰਾਣੀ, ਰਮੇਸ਼ ਲਾਲ, ਕਾਂਤਾ ਰਾਣੀ, ਨਿੱਖਲ, ਸ਼ਿਵ ਕੁਮਾਰ, ਵਿਨੋਦ ਕੁਮਾਰ, ਲੱਡੂ, ਸੋਨੂ ਗਿੱਲ, ਬਲਬੀਰ ਸੌਂਧੀ, ਗੌਰਵ ਸੌਂਧੀ, ਮਹੰਤ, ਕਰਨ, ਰੂਪ ਲਾਲ, ਲਵਜੀਤ ਸਿੰਘ, ਬੰਦਨਾ, ਰਾਣੀ, ਕਾਂਤਾ ਦੇਵੀ, ਊਸ਼ਾ, ਸੱਤਿਆ, ਪਰਵੀਨ, ਰਾਮਾ, ਸੋਢੀ, ਜੋਤੀ ਅਤੇ ਉਨ੍ਹਾਂ ਦੇ ਪਰਿਵਾਰ ਸ਼ਾਮਲ ਸਨ। ਇਸ ਮੌਕੇ ‘ਤੇ ਸੰਗਠਨ ਇੰਚਾਰਜ ਜਸਵੀਰ ਸਿੰਘ ਧੰਜਲ, ਐਮ ਸੀ ਸੇਖੜੀ, ਦਵਿੰਦਰ ਸਿੰਘ ਸੰਧੂ, ਸ਼ਾਲੂ ਤਕਿਅਰ ਅਤੇ ਰਾਕੇਸ਼ ਕੁਮਾਰ ਆਦਿ ਵੀ ਮੌਜੂਦ ਸਨ।