ਨਕੋਦਰ, 27 ਅਗਸਤ: ਡੇਰਾ ਬਾਬਾ ਮੁਰਾਦ ਸ਼ਾਹ ਪ੍ਰਬੰਧਕ ਕਮੇਟੀ ਵੱਲੋਂ ਦੋ ਦਿਨਾਂ (28 ਅਤੇ 29 ਅਗਸਤ) ਮੇਲੇ ਨੂੰ ਧਿਆਨ ਵਿੱਚ ਰੱਖਦਿਆਂ ਸ਼ਰਧਾਲੂਆਂ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਕਮੇਟੀ ਨੇ ਦੱਸਿਆ ਕਿ ਹਾਲ ਹੀ ਦੀ ਬਾਰਿਸ਼ ਕਾਰਨ ਦਰਬਾਰ ਸਾਹਿਬ ਦੇ ਨੇੜੇ ਗੱਡੀਆਂ ਖੜ੍ਹੀਆਂ ਕਰਨ ਵਿੱਚ ਮੁਸ਼ਕਲ ਆ ਰਹੀ ਹੈ। ਇਸ ਲਈ ਇਸ ਵਾਰ ਮੇਲੇ ਵਿੱਚ ਆਉਣ ਵਾਲੇ ਸਾਰੇ ਸ਼ਰਧਾਲੂਆਂ ਦੇ ਵਾਹਨਾਂ ਦੀ ਪਾਰਕਿੰਗ ਨਵੀਂ ਦਾਣਾ ਮੰਡੀ ਨਕੋਦਰ (ਜਲੰਧਰ–ਮੋਗਾ ਨੇਸ਼ਨਲ ਹਾਈਵੇ) ਵਿੱਚ ਕੀਤੀ ਜਾਵੇਗੀ। ਪ੍ਰਬੰਧਕ ਕਮੇਟੀ ਵੱਲੋਂ ਇਹ ਵੀ ਦੱਸਿਆ ਗਿਆ ਕਿ ਦਾਣਾ ਮੰਡੀ ਤੋਂ ਦਰਬਾਰ ਸਾਹਿਬ ਤੱਕ ਸ਼ਰਧਾਲੂਆਂ ਨੂੰ ਲੈ ਕੇ ਜਾਣ ਲਈ ਖ਼ਾਸ ਵਾਹਨ ਮੁਹੱਈਆ ਕਰਵਾਏ ਜਾਣਗੇ। ਇਨ੍ਹਾਂ ਵਾਹਨਾਂ ਰਾਹੀਂ ਸਾਰੇ ਸ਼ਰਧਾਲੂ ਆਸਾਨੀ ਨਾਲ ਦਰਬਾਰ ਸਾਹਿਬ ਤੱਕ ਪਹੁੰਚ ਸਕਣਗੇ। ਪ੍ਰਬੰਧਕਾਂ ਨੇ ਸਾਰੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਨਿੱਜੀ ਵਾਹਨਾਂ ਨੂੰ ਸਿਰਫ਼ ਨਵੀਂ ਦਾਣਾ ਮੰਡੀ ਵਿੱਚ ਹੀ ਪਾਰਕ ਕਰਨ ਤੇ ਉੱਥੇ ਤੋਂ ਪ੍ਰਬੰਧਕਾਂ ਵੱਲੋਂ ਉਪਲਬਧ ਵਾਹਨਾਂ ਦੀ ਸਹਾਇਤਾ ਨਾਲ ਦਰਬਾਰ ਸਾਹਿਬ ਜਾਵਣ। ਇਸ ਫੈਸਲੇ ਦਾ ਉਦੇਸ਼ ਮੇਲੇ ਦੌਰਾਨ ਟ੍ਰੈਫ਼ਿਕ ਵਿੱਚ ਰੁਕਾਵਟਾਂ ਤੋਂ ਬਚਣਾ ਅਤੇ ਸ਼ਰਧਾਲੂਆਂ ਨੂੰ ਸੁਰੱਖਿਅਤ ਢੰਗ ਨਾਲ ਦਰਬਾਰ ਤੱਕ ਪਹੁੰਚਾਉਣਾ ਹੈ।
ਡੇਰਾ ਬਾਬਾ ਮੁਰਾਦ ਸ਼ਾਹ ਦੇ ਮੇਲੇ ਲਈ ਪਾਰਕਿੰਗ ਬਾਰੇ ਮਹੱਤਵਪੂਰਣ ਐਲਾਨ
7.4K
Naresh Sharma
Working as a journalist since 2020, with a passion for uncovering untold stories and delivering factual, balanced news to the public. Dedicated to covering a range of topics including politics, social issues, and human interest stories. Committed to ethical journalism, in-depth research, and meaningful storytelling that connects with readers. Proud to be a part of the Feedfront team, contributing honest and responsible journalism to inform and empower society.
