ਜਲੰਧਰ: ਪੂਰੀ ਦੁਨੀਆ ਵਿੱਚ ਨਵੇਂ ਸਾਲ ਦੇ ਆਗਮਨ ਦੀਆਂ ਖੁਸ਼ੀਆਂ ਨੂੰ ਦੁੱਗਣਾ ਕਰਨ ਲਈ ਪੰਜਾਬੀ ਸੱਭਿਆਚਾਰਕ ਅਤੇ ਸੰਗੀਤਕ ਰੰਗਾਂ ਨਾਲ ਭਰਪੂਰ ਇੱਕ ਵਿਸ਼ਾਲ ਰੰਗਾਰੰਗ ਪ੍ਰੋਗਰਾਮ “ਮੁਬਾਰਕਾਂ 2026” ਦਾ ਆਯੋਜਨ ਕੀਤਾ ਜਾ ਰਿਹਾ ਹੈ।
ਸਟਾਰਾਂ ਅਤੇ ਨਵੇਂ ਚਿਹਰਿਆਂ ਦਾ ਸੁਮੇਲ
ਗਾਇਕ, ਅਦਾਕਾਰ ਅਤੇ ਪ੍ਰੋਡਿਊਸਰ ਮਨੋਹਰ ਧਾਰੀਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੋਗਰਾਮ ‘ਮੁਬਾਰਕਾਂ 2026’ ਵਿੱਚ ਪੰਜਾਬ ਦੇ ਸਟਾਰ ਕਲਾਕਾਰਾਂ ਤੋਂ ਇਲਾਵਾ ਸੰਗੀਤ ਜਗਤ ਵਿੱਚ ਨਵੇਂ ਉੱਭਰ ਰਹੇ ਗਾਇਕ ਵੀ ਸ਼ਾਮਲ ਹੋਣਗੇ।
ਇਸ ਪ੍ਰੋਗਰਾਮ ਵਿੱਚ ਗਾਇਕ, ਗੀਤਕਾਰ, ਮਿਊਜ਼ਿਕ ਡਾਇਰੈਕਟਰ, ਮਾਡਲ ਲੜਕੇ-ਲੜਕੀਆਂ, ਭੰਗੜਾ ਗਰੁੱਪ, ਕਾਮੇਡੀ ਕਲਾਕਾਰ ਅਤੇ ਸਪਾਂਸਰ ਕੰਪਨੀਆਂ ਹਿੱਸਾ ਲੈ ਸਕਦੀਆਂ ਹਨ। ਪ੍ਰੋਡਿਊਸਰ ਮਨੋਹਰ ਧਾਰੀਵਾਲ ਦੀ ਅਗਵਾਈ ਹੇਠ ਤਿਆਰ ਹੋ ਰਿਹਾ ਇਹ ਪ੍ਰੋਗਰਾਮ ਨਵੇਂ ਸਾਲ ਦੇ ਆਗਮਨ ‘ਤੇ 1 ਜਨਵਰੀ 2026 ਦੀ ਰਾਤ ਨੂੰ ਇੱਕ ਪ੍ਰਮੁੱਖ ਪੰਜਾਬੀ ਚੈਨਲ ‘ਤੇ ਵਰਲਡ ਵਾਈਡ ਟੈਲੀਕਾਸਟ ਕੀਤਾ ਜਾਵੇਗਾ। ਇਸ ਤੋਂ ਬਾਅਦ ਪੂਰਾ ਪ੍ਰੋਗਰਾਮ ਯੂ-ਟਿਊਬ ਸਮੇਤ ਹੋਰ ਸੋਸ਼ਲ ਸਾਈਟਾਂ ‘ਤੇ ਵੀ ਵਰਲਡ ਵਾਈਡ ਰਿਲੀਜ਼ ਕੀਤਾ ਜਾਵੇਗਾ।
ਰਿਕਾਰਡਿੰਗ ਸ਼ੁਰੂ, ਕਲਾਕਾਰਾਂ ਨੂੰ ਸੱਦਾ
ਪ੍ਰੋਗਰਾਮ ਦੀ ਰਿਕਾਰਡਿੰਗ ਮਿਊਜ਼ਿਕ ਡਾਇਰੈਕਟਰ ਹਰੀ ਅਮਿਤ ਦੇ ਸਟੂਡੀਓ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ। ਮਨੋਹਰ ਧਾਰੀਵਾਲ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਸੰਗੀਤ ਜਗਤ ਨਾਲ ਜੁੜੇ ਕਲਾਕਾਰ ਉਨ੍ਹਾਂ ਨਾਲ ਮੋਬਾਈਲ ਨੰਬਰ 9872925951 ‘ਤੇ ਸੰਪਰਕ ਕਰ ਸਕਦੇ ਹਨ। ਇਹ ਪ੍ਰੋਗਰਾਮ ਪੰਜਾਬੀ ਸੰਗੀਤ ਅਤੇ ਸੱਭਿਆਚਾਰ ਨੂੰ ਦੁਨੀਆ ਭਰ ਵਿੱਚ ਪ੍ਰਮੋਟ ਕਰਨ ਦਾ ਇੱਕ ਵੱਡਾ ਮੰਚ ਸਾਬਤ ਹੋਵੇਗਾ।
