ਨਕੋਦਰ/ਦਿੱਲੀ: ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਬੰਬ ਧਮਾਕੇ ਦੀ ਖ਼ਬਰ ‘ਤੇ ਹਲਕਾ ਨਕੋਦਰ ਦੇ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਇਸ ਖੌਫ਼ਨਾਕ ਘਟਨਾ ਵਿੱਚ ਕਈ ਬੇਗੁਨਾਹ ਲੋਕਾਂ ਦੀ ਮੌਤ ਹੋਣ ਅਤੇ ਕਈਆਂ ਦੇ ਗੰਭੀਰ ਜ਼ਖ਼ਮੀ ਹੋਣ ‘ਤੇ ਚਿੰਤਾ ਜ਼ਾਹਰ ਕੀਤੀ। ਵਿਧਾਇਕਾ ਨੇ ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਰਾਜਧਾਨੀ ਵਿੱਚ ਵਾਪਰੀ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਕੜੀਆਂ ਤੋਂ ਕੜੀਆਂ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਆਪਣੇ ਬਿਆਨ ਵਿੱਚ ਇੰਦਰਜੀਤ ਕੌਰ ਮਾਨ ਨੇ ਕਿਹਾ, “ਇਸ ਦਰਦਨਾਕ ਹਾਦਸੇ ਵਿੱਚ ਜਾਨ ਗੁਆਉਣ ਵਾਲਿਆਂ ਦੀਆਂ ਆਤਮਾਵਾਂ ਦੀ ਸ਼ਾਂਤੀ ਲਈ ਮੈਂ ਅਰਦਾਸ ਕਰਦੀ ਹਾਂ ਅਤੇ ਜ਼ਖ਼ਮੀਆਂ ਦੇ ਜਲਦ ਸਿਹਤਯਾਬ ਹੋਣ ਦੀ ਦਿਲੋਂ ਪ੍ਰਾਰਥਨਾ ਕਰਦੀ ਹਾਂ।” ਉਨ੍ਹਾਂ ਨੇ ਅੰਤ ਵਿੱਚ ਵਾਹਿਗੁਰੂ ਅੱਗੇ ਸਭ ਦੇ ਭਲੇ ਦੀ ਕਾਮਨਾ ਕੀਤੀ।
ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਦਿੱਲੀ ਬੰਬ ਧਮਾਕੇ ‘ਤੇ ਪ੍ਰਗਟਾਇਆ ਦੁੱਖ, ਮੰਗੀ ਉੱਚ-ਪੱਧਰੀ ਜਾਂਚ
ਲਾਲ ਕਿਲ੍ਹੇ ਨੇੜੇ ਹੋਈ ਘਟਨਾ ਨੂੰ ਦੱਸਿਆ 'ਖੌਫ਼ਨਾਕ'; ਮ੍ਰਿਤਕਾਂ ਦੀਆਂ ਆਤਮਾਵਾਂ ਦੀ ਸ਼ਾਂਤੀ ਅਤੇ ਜ਼ਖਮੀਆਂ ਦੇ ਜਲਦ ਸਿਹਤਯਾਬ ਹੋਣ ਲਈ ਕੀਤੀ ਅਰਦਾਸ।
Harsh Gogi
Harsh Gogi - Journalist & Editor-In-Chief Harsh Gogi is an accomplished journalist and the Editor-In-Chief of Feedfront News, a rising voice in independent Punjabi journalism. Hailing from the Jalandhar district of Punjab, India, Harsh has built a reputation for bold, ground-level reporting and investigative news coverage that prioritizes the public interest. A graduate with a Bachelor of Journalism and Mass Communication (BJMC), Harsh combines academic expertise with field experience to produce insightful, impactful journalism. With a unique blend of traditional reporting and modern digital storytelling, Harsh continues to redefine independent journalism in the region, making Feedfront News a trusted platform for fearless, people-centric news.
