ਜਲੰਧਰ: ਸੂਫ਼ੀ ਗਾਇਕੀ ਦੇ ਖੇਤਰ ਵਿੱਚ ਬਹੁਤ ਛੋਟੀ ਉਮਰ ਵਿੱਚ ਵੱਡੀਆਂ ਪੁਲਾਂਘਾਂ ਪੱਟ ਰਹੀ ਪ੍ਰਤਿਭਾਸ਼ਾਲੀ ਗਾਇਕਾ ਜੀਵਿਕਾ ਜੱਸਲ ਦਾ ਨਵਾਂ ਗੀਤ “ਜੁਗਨੀ ਜੁਗਨੀ” ਰਿਲੀਜ਼ ਲਈ ਤਿਆਰ ਹੈ। ਇਸ ਗੀਤ ਦੇ ਨਾਲ ਜੀਵਿਕਾ ਜੱਸਲ ਸੰਗੀਤ ਜਗਤ ਵਿੱਚ ਆਪਣੀ ਪਛਾਣ ਮਜ਼ਬੂਤ ਕਰੇਗੀ। ‘ਰੰਗ ਰੰਗ ਪ੍ਰੋਗਰਾਮ ਹੈਲੋ ਹੈਲੋ 2026’ ਦੀ ਨਿਰਮਾਤਾ ਪੂਜਾ ਸੱਭਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੀਵਿਕਾ ਜੱਸਲ ਨੇ ਇਸ ਛੋਟੀ ਜਿਹੀ ਉਮਰ ਵਿੱਚ ਬਹੁਤ ਸੁਰੀਲਾ ਗਾਇਆ ਹੈ। ਉਨ੍ਹਾਂ ਕਿਹਾ ਕਿ ਗੀਤ “ਜੁਗਨੀ ਜੁਗਨੀ” ਪੰਜਾਬੀ ਸੱਭਿਆਚਾਰ ਨਾਲ ਜੁੜਿਆ ਹੋਇਆ ਹੈ, ਜਿਸ ਵਿੱਚ ਇਸ਼ਕ ਹਕੀਕੀ, ਜਿਵੇਂ ਕਿ ਮਿਰਜ਼ਾ ਸਾਹਿਬਾ, ਹੀਰ ਰਾਂਝਾ, ਸੋਹਣੀ ਮਹੀਵਾਲ, ਅਤੇ ਲੈਲਾ ਮਜਨੂੰ ਦੀਆਂ ਪ੍ਰੇਮ ਕਹਾਣੀਆਂ ਦਾ ਜ਼ਿਕਰ ਕੀਤਾ ਗਿਆ ਹੈ।
ਗੀਤ ਦੀ ਤਕਨੀਕੀ ਟੀਮ:
- ਗੀਤਕਾਰ: ਰਾਮ ਧੋਲੇਟੇ ਵਾਲੇ
- ਸੰਗੀਤ: ਹਰੀ ਅਮਿਤ
- ਕੰਪੋਜ਼ਰ: ਸਾਹਿਲ ਚੌਹਾਨ
- ਵੀਡੀਓ ਨਿਰਦੇਸ਼ਨ: ਅਮਰੀਕ ਮਾਈਕਲ
- ਕੈਮਰਾਮੈਨ: ਕੁਲਦੀਪ ਕੁੰਡਲ
- ਮੇਕਅੱਪ: ਰਜਨੀ ਵਰਮਾ
ਗੀਤ ਵਿੱਚ ਮੇਨ ਫੀਮੇਲ ਮਾਡਲ ਜਸਲੀਨ ਕੌਰ ਅਤੇ ਮੇਨ ਮੇਲ ਮਾਡਲ ਅਜਮੇਰ ਜੌਹਲ ਹਨ। ਵਿਲੇਨ ਦੇ ਕਿਰਦਾਰ ਅਵਤਾਰ ਗੋਇੰਦਵਾਲ ਸਾਹਿਬ, ਨਿਸ਼ਾਨ ਗੋਇੰਦਵਾਲ ਸਾਹਿਬ, ਅਤੇ ਬਾਬਾ ਪਰਮਜੀਤ ਸਿੰਘ ਇਟਲੀ ਵਾਲੇ ਨੇ ਨਿਭਾਏ ਹਨ। ਇਹ ਖੂਬਸੂਰਤ ਗੀਤ ‘ਹੈਲੋ ਹੈਲੋ 2026’ ਪ੍ਰੋਗਰਾਮ ਦੌਰਾਨ 1 ਜਨਵਰੀ 2026 ਨੂੰ ਰਾਤ 8:30 ਤੋਂ 9:30 ਵਜੇ ਤੱਕ ਦੂਰਦਰਸ਼ਨ ਜਲੰਧਰ (ਡੀ.ਡੀ. ਪੰਜਾਬੀ) ‘ਤੇ ਦੇਖਿਆ ਜਾਵੇਗਾ। ਇਸ ਤੋਂ ਇਲਾਵਾ, ਗੀਤ ਬਹੁਤ ਜਲਦ ਯੂਟਿਊਬ ਚੈਨਲ ਅਨੁਰਾਗ ਪ੍ਰੋਡਕਸ਼ਨ ਅਤੇ ਹੋਰ ਅਲੱਗ-ਅਲੱਗ ਸੋਸ਼ਲ ਸਾਈਟਾਂ ‘ਤੇ ਵੀ ਸੁਣਿਆ ਜਾ ਸਕਦਾ ਹੈ। ਨਿਰਮਾਤਾ ਨੇ ਉਮੀਦ ਪ੍ਰਗਟਾਈ ਹੈ ਕਿ ਦਰਸ਼ਕ ਇਸ ਗੀਤ ਨੂੰ ਵੱਧ ਤੋਂ ਵੱਧ ਪਿਆਰ ਦੇਣਗੇ।
