ਫਗਵਾੜਾ: ਥੋੜ੍ਹੇ ਜਿਹੇ ਸਮੇਂ ਵਿੱਚ ਪੱਤਰਕਾਰਿਤਾ ਅਤੇ ਮਨੋਰੰਜਨ ਦੇ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾ ਚੁੱਕਾ ਚੈਨਲ ‘ਫੋਕ ਐਂਡ ਬੀਟਸ’ ਨਿੱਤ ਨਵੇਂ ਪ੍ਰੋਗਰਾਮਾਂ ਰਾਹੀਂ ਲੋਕਾਂ ਦਾ ਦਿਲ ਜਿੱਤ ਰਿਹਾ ਹੈ। ਚੈਨਲ ਦੀ ਮਸ਼ਹੂਰ ਐਂਕਰ, ਮਾਡਲ ਅਤੇ ਅਦਾਕਾਰਾ ਮੈਡਮ ਨੈਂਸੀ ਅਰੋੜਾ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਚੈਨਲ ਵੱਲੋਂ ਜਲਦੀ ਹੀ ਇੱਕ ਵਿਸ਼ੇਸ਼ ਸ਼ਖ਼ਸੀਅਤ ਨੂੰ ਦਰਸ਼ਕਾਂ ਦੇ ਰੂ-ਬ-ਰੂ ਕਰਵਾਇਆ ਜਾ ਰਿਹਾ ਹੈ।
ਖ਼ਾਸ ਮਹਿਮਾਨ ਨਾਲ ਦਿਲ ਦੀਆਂ ਗੱਲਾਂ:
ਮੈਡਮ ਨੈਂਸੀ ਅਰੋੜਾ ਨੇ ਦੱਸਿਆ ਕਿ ਇਸ ਵਾਰ ‘ਫੋਕ ਐਂਡ ਬੀਟਸ’ ਚੈਨਲ ‘ਤੇ ਐਸ.ਆਰ. ਪ੍ਰੋਡਕਸ਼ਨ ਦੇ ਐਮ.ਡੀ. ਅਤੇ ਜਾਣੇ-ਪਛਾਣੇ ਪੱਤਰਕਾਰ ਆਰ. ਡੀ. ਰਾਮਾ ਜੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਮੁਲਾਕਾਤ ਦੌਰਾਨ ਉਹ ਆਪਣੀ ਜ਼ਿੰਦਗੀ ਦੇ ਕੌੜੇ-ਮਿੱਠੇ ਤਜਰਬੇ ਅਤੇ ਦਿਲ ਦੀਆਂ ਗੱਲਾਂ ਦਰਸ਼ਕਾਂ ਨਾਲ ਸਾਂਝੀਆਂ ਕਰਨਗੇ। ਇਹ ਪ੍ਰੋਗਰਾਮ ਬਹੁਤ ਜਲਦ ਚੈਨਲ ‘ਤੇ ਪ੍ਰਸਾਰਿਤ ਕੀਤਾ ਜਾਵੇਗਾ। ਇਸ ਮੌਕੇ ਚੈਨਲ ਦੇ ਆਨਰ ਸ਼੍ਰੀ ਬੋਬੀ ਡੋਡ (ਕਨੇਡਾ), ਐਮ.ਡੀ. ਸਤਵੰਤ ਸਿੰਘ, ਕੈਮਰਾਮੈਨ ਤੇ ਐਡੀਟਰ ਮਨਦੀਪ ਜੋਤ ਸਿੰਘ, ਅਤੇ ਕੈਮਰਾ ਅਟੈਂਡੈਂਟ ਅਵਤਾਰ ਚੰਦ ਵੀ ਹਾਜ਼ਰ ਸਨ। ਚੈਨਲ ਪ੍ਰਬੰਧਕਾਂ ਨੇ ਉਮੀਦ ਜਤਾਈ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਦਰਸ਼ਕ ਇਸ ਪ੍ਰੋਗਰਾਮ ਨੂੰ ਭਰਵਾਂ ਹੁੰਗਾਰਾ ਦੇਣਗੇ।

