ਅੱਜ ਦਾ ਦਿਨ ਬਹੁਤ ਹੀ ਖ਼ੁਸ਼ੀਆਂ ਭਰਿਆ ਹੈ ਕਿ ਸੰਗਤਾਂ ਵੱਲੋਂ ਬਾਬਾ ਪ੍ਰਗਟ ਨਾਥ ਜੀ ਦਾ 54ਵਾਂ ਜਨਮ ਦਿਨ ਮਿਤੀ 15-7-2025 ਨੂੰ ਡੇਰਾ ਬਾਬਾ ਲਾਲ ਨਾਥ ਜੀ ਰਹੀਮਪੁਰ (ਉੱਗੀ) ਵਿਖੇ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ ।
ਨਾਥ ਮੱਤ ਦੇ ਸੰਸਥਾਪਕ ਭਗਵਾਨ ਸ਼ਿਵ, ਸ਼ਿਵ ਮਹਾਂਦੇਵ ਜਾਂ ਆਦਿ ਨਾਥ ਨੂੰ ਸਵੀਕਾਰ ਕੀਤਾ ਜਾਂਦਾ ਹੈ। ਮਾਨਵੀ ਸਰੂਪ ਤਹਿਤ ਆਦਿ ਨਾਥ ਦਾ ਅਵਤਾਰ ਮਛੰਦਰ ਨਾਥ ਨੂੰ ਸਵੀਕਾਰ ਕੀਤਾ ਜਾਂਦਾ ਹੈ। ਇਸ ਲਈ ਸਪਸ਼ਟ ਹੈ ਕਿ ਨਾਥਾਂ ਦੇ ਮੋਢੀ ਗੁਰੂ ਮਛੰਦਰ ਨਾਥ ਹੀ ਹਨ । ਆਪਣੇ ਮੱਤ ਦੇ ਪ੍ਰਚਾਰ ਲਈ ਪ੍ਰਾਚੀਨ ਇਨ੍ਹਾਂ ਸਥਾਨਾਂ ਤੋਂ ਅਨੁਮਾਨ ਲੱਗ ਜਾਂਦਾ ਹੈ ਕਿ ਨਾਥ ਜੋਗੀ ਪੰਜਾਬ ਵਿੱਚ ਵਿਚਰਦੇ ਰਹੇ ਤੇ ਕਈ ਅਸਥਾਨ ਜਿਵੇਂ ਜਿਹਲਮ ਵਿੱਚ ਗੋਰਖ ਨਾਥ ਦਾ ਟਿੱਲਾ, ਪਿਸ਼ਾਵਰ ਵਿਚ ਗੋਰਖ ਹੱਟੜੀ, ਸਿਆਲਕੋਟ ਵਿੱਚ ਪੂਰਨ ਦਾ ਖੂਹ, ਅਬੋਹਰ ਵਿੱਚ ਚੌਰੰਗੀ ਨਾਥ ਦੀ ਧੂਣੀ, ਬਠਿੰਡੇ ਵਿੱਚ ਰਤਨ ਨਾਥ ਦੀ ਸਮਾਧ,ਜਾਲੰਧਰ ਨਾਥ ਦਾ ਸਬੰਧ ਜਲੰਧਰ ਸ਼ਹਿਰ ਨਾਲ ਹੈ।
ਭਾਰਤ ਦੇ ਇਤਿਹਾਸ ਵਿੱਚ ਬਹੁਤ ਸਾਰੀਆਂ ਸੰਪ੍ਰਦਾਵਾਂ ਦਾ ਜ਼ਿਕਰ ਮਿਲਦਾ ਹੈ ।ਇਨ੍ਹਾਂ ਵਿੱਚ ਨਾਥਾਂ ਜੋਗੀਆਂ ਦੀ ਸੰਪ੍ਰਦਾਇ ਅਹਿਮ ਸਥਾਨ ਰੱਖਦੀ ਹੈ। ਜਿਸ ਨੇ ਤਤਕਾਲੀਨ ਧਾਰਮਿਕ ,ਸਮਾਜਿਕ ਕੁਰੀਤੀਆਂ ਵਿਰੁੱਧ ਅਵਾਜ਼ ਬੁਲੰਦ ਕੀਤੀ ਤੇ ਜਨ-ਸਧਾਰਨ ਦੀ ਭਾਸ਼ਾ ਵਿੱਚ ਸੰਸਾਰੀ ਜੀਵਾਂ ਨੂੰ ਅਧਿਆਤਮਿਕ ਸੰਦੇਸ਼ ਦਿੱਤਾ ।ਉਨ੍ਹਾਂ ਨੇ ਜਪ, ਤਪ, ਸੰਜਮ ਦੇ ਧਾਰਨੀ ਹੋਣ, ਅੰਦਰੂਨੀ ਸ਼ੁਧਤਾ ਕਾਇਮ ਰੱਖਣ, ਵਿਸ਼ੇ ਵਿਕਾਰਾਂ ਤੋਂ ਦੂਰ ਰਹਿਣਾ ਤੇ ਆਤਮਿਕ ਤੌਰ ਤੇ ਬਲਵਾਨ ਬਣਨ ਤੇ ਜ਼ੋਰ ਦਿੱਤਾ । ਨਾਥ ਸੰਪ੍ਰਦਾਇ ਨੇ ਪੰਜਾਬੀ ਭਾਸ਼ਾ ਦੇ ਕਾਵਿ-ਰੂਪ ਨੂੰ ਵੀ ਕਾਫ਼ੀ ਪ੍ਰਫੁੱਲਿਤ ਕੀਤਾ।
ਨਾਥ ਸੰਪ੍ਰਦਾਇ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇਸ ਦਾ ਖੇਤਰ ਬਹੁਤ ਵਿਸ਼ਾਲ ਹੈ। ਨਾਥ ਸ਼ਬਦ ਸਵਾਮੀ ਜਾਂ ਮਾਲਕ ਦੇ ਅਰਥਾਂ ਵਿੱਚ ਵੀ ਆਉਂਦਾ ਹੈ ।ਨਾਥ ਸ਼ਬਦ ਮੁਕਤੀ ਦਾਤੇ ਦਾ ਗਿਆਨ ਕਰਵਾਉਣ ਤੋਂ ਵੀ ਲਿਆ ਜਾਂਦਾ ਹੈ ।
ਨਾਥ ਸੰਪ੍ਰਦਾਇ ਦੀ ਇੱਕ ਸ਼ਾਖਾ ਜੋ ਪਾਕਿਸਤਾਨ ਤੋਂ ਸ਼ੁਰੂ ਹੋਈ ਤੇ ਦੇਸ਼ ਦੀ ਵੰਡ ਤੋਂ ਬਾਅਦ ਪੰਜਾਬ ਵਿੱਚ ਕੁਝ ਥਾਂਵਾਂ ਤੇ ਆਪਣੇ ਡੇਰੇ ਬਣਾਏ । ਜਿੰਨਾਂ ਵਿੱਚ ਅੰਮ੍ਰਿਤਸਰ, ਕਪੂਰਥਲਾ ਤੇ ਰਹੀਪੁਰ (ਉੱਗੀ) ਆਦਿ ਬਹੁਤ ਹੀ ਪ੍ਰਸਿੱਧ ਡੇਰੇ ਹਨ।
ਬਾਲਯੋਗੀ ਬਾਬਾ ਪਰਗਟ ਨਾਥ ਜੀ ਦਾ ਜਨਮ ਪਿੰਡ ਮਹਿਲ ਕਲਾਂ ਜ਼ਿਲ੍ਹਾ ਫਿਰੋਜ਼ਪੁਰ 15 ਜੁਲਾਈ 1972 ਨੂੰ ਸਤਿਕਾਰਯੋਗ ਮਾਤਾ ਅਜੀਤ ਕੌਰ ਅਤੇ ਪਿਤਾ ਸ. ਅਜੀਤ ਸਿੰਘ ਦੇ ਗ੍ਰਹਿ ਵਿਖੇ ਹੋਇਆ। ਬਾਬਾ ਜੀ ਦੇ ਮਾਤਾ ਪਿਤਾ ਜੀ ਬਹੁਤ ਭਗਤੀ ਭਾਵ ਵਾਲੇ ਜੋ ਸਤਿਗੁਰੂ ਗਿਆਨ ਨਾਥ ਜੀ ਮਹਾਰਾਜ ਦੇ ਸੇਵਕ ਸਨ ਤੇ ਉਹ ਵਾਲਮੀਕੀ ਆਸ਼ਰਮ (ਰਾਮ ਤੀਰਥ) ਅੰਮ੍ਰਿਤਸਰ ਵਿਖੇ ਦਰਸ਼ਨਾਂ ਨੂੰ ਜਾਂਦੇ ਹੁੰਦੇ ਸਨ। ਬਾਬਾ ਜੀ ਬਚਪਨ ਵਿੱਚ ਹੀ ਉਨ੍ਹਾਂ ਨਾਲ ਸਤਿਗੁਰੂ ਗਿਆਨ ਨਾਥ ਜੀ ਮਹਾਰਾਜ ਦੇ ਦਰਸ਼ਨਾਂ ਨੂੰ ਜਾਂਦੇ ਹੁੰਦੇ ਸੀ। ਫਿਰ ਹੌਲੀ ਹੌਲੀ ਬਾਬਾ ਜੀ ਹੋਰਾਂ ਦੇ ਪਿੰਡ ਮਹਿਲ ਕਲਾਂ ਵਿਖੇ ਭਗਵਾਨ ਵਾਲਮੀਕ ਮਹਾਰਾਜ ਦਾ ਮੰਦਰ ਬਣਿਆ ਤੇ ਮੰਦਰ ਦੀ ਸੇਵਾ ਸੰਭਾਲ ਕਰਨ ਲੱਗ ਪਏ। ਇੱਕ ਦਿਨ ਅਚਾਨਕ ਬਾਬਾ ਜੀ ਨੂੰ ਮਹਾਰਾਜ ਜੀ ਦੇ ਦਰਸ਼ਨ ਹੋਏ । ਬਾਬਾ ਪਰਗਟ ਨਾਥ ਜੀ ਲਵ ਕੁਸ਼ ਦੇ ਮੇਲੇ ਡੇਰਾ ਰਹੀਮਪੁਰ( ਉੱਗੀ) ਨਕੋਦਰ ਵਿਖੇ ਆਏ ਤੇ ਇੱਥੇ ਆ ਕੇ ਉਹਨਾਂ ਬਾਬਾ ਲਾਲ ਨਾਥ ਜੀ ਮਹਾਰਾਜ ਦੇ ਦਰਸ਼ਨ ਕੀਤੇ ਤਾਂ ਉਨ੍ਹਾਂ ਦੇ ਚਰਨਾਂ ਦੇ ਭੌਰੇ ਹੋ ਗਏ ਅਤੇ ਸਤਿਗੁਰੂ ਦੀ ਐਸੀ ਮੇਹਰ ਦੀ ਨਿਗਾਹ ਹੋਈ ਕਿ ਆਖਿਰ ਉਨ੍ਹਾਂ ਦੇ ਹੀ ਹੋ ਗਏ।
ਬਾਬਾ ਲਾਲ ਨਾਥ ਜੀ ਪਾਸ ਰਹਿ ਕੇ ਆਪ ਜੀ ਨੇ ਸ੍ਰੀ ਯੋਗ ਵਸਿਸ਼ਟ, ਸ੍ਰੀ ਮਹਾਂ ਰਮਾਇਣ ਦੀ ਸਿਖਿਆ ਲਈ ਤੇ ਪੂਰਨ ਅਧਿਐਨ ਵੀ ਕੀਤਾ। ਬਾਬਾ ਜੀ ਨੇ ਜਿੱਥੇ ਪਾਠ ਦੀ ਸੇਵਾ ਕਰਨੀ ਤੇ ਨਾਲ ਸੰਗਤਾਂ ਵਾਸਤੇ ਲੰਗਰ ਵੀ ਤਿਆਰ ਕਰਨ ਤੇ ਛਕਾਉਣ ਦੀ ਸੇਵਾ ਬਹੁਤ ਹੀ ਪਿਆਰ ਤੇ ਸਤਿਕਾਰ ਸਹਿਤ ਕਰਦੇ ਰਹੇ।
ਬਾਬਾ ਪਰਗਟ ਨਾਥ ਜੀ ਦਾ ਜੀਵਨ ਗੁਰੂ ਲਾਲ ਨਾਥ ਮਹਾਰਾਜ ਦੇ ਚਰਨਾਂ ਨਾਲ ਜੁੜ ਗਿਆ ਤੇ ਆਪਣਾ ਸਾਰਾ ਜੀਵਨ ਆਪਣੇ ਗੁਰੂ ਨੂੰ ਅਰਪਣ ਕਰ ਦਿੱਤਾ।
ਸੰਨ 1997 ਵਿੱਚ ਬਾਬਾ ਲਾਲ ਨਾਥ ਜੀ ਦਾ ਪੰਜ ਭੂਤਕ ਸਰੀਰ ਵਾਹਿਗੁਰੂ ਜੀ ਵਿਚ ਅਭੇਦ ਹੋ ਗਿਆ ਭਾਵ ਕਿ ਸਰੀਰਕ ਚੋਲਾ ਛੱਡ ਕੇ ਪ੍ਰਮਾਤਮਾ ਦੀ ਗੋਦ ਵਿਚ ਸਮਾ ਗਏ ਤਾਂ ਉਸ ਸਮੇਂ ਡੇਰਾ ਰਹੀਮਪੁਰ ਦੀ ਸੇਵਾ ਸੰਭਾਲ ਬਾਬਾ ਪਰਗਟ ਨਾਥ ਜੀ ਹੋਰਾਂ ਨੂੰ ਸੰਭਾਲ ਗਏ।
ਉਦੋਂ ਤੋਂ ਲੈ ਕੇ ਅੱਜ ਤੱਕ ਡੇਰੇ ਦੀ ਸੇਵਾ ਸੰਭਾਲ ਤੇ ਸੰਗਤ ਦੀ ਸੇਵਾ ਤੇ ਦਰਬਾਰ ਦੀ ਸੇਵਾ ਬਾਬਾ ਜੀ ਬਹੁਤ ਹੀ ਤਨਦੇਹੀ ਨਾਲ ਨਿਭਾ ਰਹੇ ਹਨ।
ਡੇਰਾ ਬਾਬਾ ਲਾਲ ਨਾਥ ਜੀ ਰਹੀਮ ਪੁਰ ਉੱਗੀ (ਜਲੰਧਰ ) ਜੋ ਭਗਵਾਨ ਵਾਲਮੀਕਿ ਯੋਗ ਆਸ਼ਰਮ ਕਰਕੇ ਵੀ ਕਾਫ਼ੀ ਪ੍ਰਸਿੱਧੀ ਪ੍ਰਾਪਤ ਕਰ ਚੁੱਕਾ ਹੈ । ਬਾਬਾ ਲਾਲ ਨਾਥ ਜੀ ਦੇ ਸਮਾਧੀ ਲੀਨ ਹੋਣ ਤੇ ਬਾਅਦ ਇਸ ਡੇਰੇ ਦੇ ਗੱਦੀ ਨਸ਼ੀਨ ਤੇ ਸੰਚਾਲਕ ਦੀ ਜਿੰਮੇਵਾਰੀ ਅਤੀ ਸਤਿਕਾਰਯੋਗ ਬਾਲਯੋਗੀ ਬਾਬਾ ਪ੍ਰਗਟ ਨਾਥ ਜੀ ਸੁਹਿਰਦਤਾ ਨਾਲ ਨਿਭਾ ਰਹੇ ਹਨ। ਜਿੰਨ੍ਹਾਂ ਨੇ ਕੁਝ ਪੁਸਤਕਾਂ ਦੀ ਪ੍ਰਕਾਸ਼ਿਤ ਕਰਵਾਕੇ , ਪੰਜਾਬੀ ਮਾਤ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਤੇ ਹੁਣ ਵੀ ਕੌਮ ਦੀਆਂ ਸਮਾਜ ਸੁਧਾਰਕ ਸ਼ਖ਼ਸੀਅਤਾਂ ਦੇ ਜੀਵਨ ਲਿਖਣ ਲਈ ਚਿੰਤਤ ਹਨ ਤੇ ਕਾਫ਼ੀ ਉਪਰਾਲੇ ਕਰ ਰਹੇ ਹਨ।
ਬਾਬਾ ਜੀ ਨੇ ਡੇਰੇ ਵਿੱਚ ਵਿੱਦਿਆ ਦੇ ਚਾਨਣ ਨੂੰ ਫੈਲਾਉਣ ਲਈ । ਇਕ ਵਿੱਦਿਅਕ ਅਕੈਡਮੀ ਤੇ ਲਾਇਬ੍ਰੇਰੀ ਦਾ ਵੀ ਯੋਗ ਪ੍ਰਬੰਧ ਕੀਤਾ ਹੋਇਆ ਹੈ । ਬਾਬਾ ਪਰਗਟ ਨਾਥ ਜੀ ਨੇ ਜਿੱਥੇ ਡੇਰੇ ਦੀ ਸੇਵਾ ਸੰਭਾਲ ਦਾ ਕਾਰਜ ਸੰਭਾਲਿਆ ਉਸ ਦੇ ਨਾਲ ਆਪਣੇ ਇਤਿਹਾਸਕ ਤੇ ਧਾਰਮਿਕ ਵਿਰਸੇ ਨੂੰ ਸੰਭਾਲਣ ਲਈ ਵੀ ਬਹੁਤ ਅਹਿਮ ਕਾਰਜ ਕੀਤੇ ਹਨ। ਸ੍ਰੀ ਯੋਗ ਵਸਿਸ਼ਟ ਦੋ ਵਾਰ ਛਪਵਾਇਆ ਤਾਂ ਜੋ ਦੇਸ਼ ਵਿਸ਼ੇ ਵਿਦੇਸ਼ ਵਿੱਚ ਭਗਵਾਨ ਵਾਲਮੀਕੀ ਮਹਾਰਾਜ ਦੀ ਬਾਣੀ ਦਾ ਪ੍ਰਚਾਰ ਹੋ ਸਕੇ । ਇਸ ਤੋਂ ਇਲਾਵਾ ਪੰਜ ਪੁਸਤਕਾਂ ਯੋਗ ਵਸਿਸ਼ਟ ,ਵਾਲਮੀਕੀ ਤੀਰਥ, ਗੁਰੂ ਮਹਿਮਾ, ਵਾਲਮੀਕ ਸਾਰ ਸ਼ਬਦ , ਮਹਾਂਪੁਰਖਾਂ ਦੀ ਮਹਿਮਾ ਆਦਿ ਦੀ ਹੁਣ ਵੀ ਸੇਵਾ ਕਰ ਰਹੇ।
ਬਾਬਾ ਜੀ ਨੇ 2011 ਵਿੱਚ ਕਨੇਡਾ ਤੋਂ ਆ ਕੇ ਵਾਲਮੀਕ ਤੀਰਥ ਕਮੇਟੀ ਬਣਾਈ ਤੇ ਡੇਰਾ ਬਾਬਾ ਲਾਲ ਨਾਥ ਜੀ ਨੂੰ ਵਿਸ਼ਵ ਪੱਧਰ ਤੇ ਲਿਜਾਣ ਲਈ ਵੱਡੇ ਵੱਡੇ ਉਪਰਾਲੇ ਕੀਤੇ। ਹਰ ਸਾਲ ਸਤਿਗੁਰੂ ਵਾਲਮੀਕ ਜੀ ਮਹਾਰਾਜ ਜੀ ਦੀ ਸ਼ੋਭਾ ਯਾਤਰਾ ਡੇਰਾ ਰਹੀਮਪੁਰ ਤੋਂ ਲੈ ਕੇ ਭਗਵਾਨ ਵਾਲਮੀਕ ਆਸ਼ਰਮ ਤੱਕ ਸੰਗਤਾਂ ਦੇ ਸਹਿਯੋਗ ਨਾਲ ਸਜਾਈ ਜਾਂ ਦੀ ਹੈ । ਬਾਲਯੋਗੀ ਬਾਬਾ ਪਰਗਟ ਨਾਥ ਜੀ ਆਪਣੇ ਪੂਰਾ ਜੀਵਨ ਭਗਵਾਨ ਵਾਲਮੀਕ ਮਹਾਰਾਜ ਦੇ ਚਰਨਾਂ ਵਿੱਚ ਅਤੇ ਸੰਗਤ ਦੀ ਸੇਵਾ ਵਿੱਚ ਬਤੀਤ ਕਰਦੇ ਹਨ। ਬਾਬਾ ਜੀ ਬਹੁਤ ਸਾਰੇ ਦੇਸ਼ਾਂ ਦੇ ਪ੍ਰਚਾਰ ਦੌਰੇ ਵੀ ਕਰ ਚੁੱਕੇ ਹਨ
15 ਜੁਲਾਈ ਨੂੰ ਡੇਰਾ ਬਾਬਾ ਲਾਲ ਨਾਥ ਜੀ ਵਿਖੇ ਵਿਸ਼ਵ ਭਰ ਸਮੂਹ ਸੰਗਤਾਂ ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਬਾਬਾ ਪਰਗਟ ਨਾਥ ਜੀ ਦਾ 54ਵਾਂ ਜਨਮ ਦਿਵਸ ਮਨਾਇਆ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ।ਇਸ ਸਮੇਂ ਬਹੁਤ ਸਾਰੇ ਧਾਰਮਿਕ, ਰਾਜਨੀਤਿਕ ਤੇ ਧਾਰਮਿਕ ਸਖਸ਼ੀਅਤਾਂ ਵੀ ਇਸ ਸਮਾਗਮ ਵਿੱਚ ਸ਼ਿਰਕਤ ਕਰਦੀਆਂ ਹਨ।
ਅਦਾਰਾ ‘ਫੀਡਫਰੰਟ’ਵਲੋਂ ਬਾਲਯੋਗੀ ਬਾਬਾ ਪਰਗਟ ਨਾਥ ਜੀ ਦੇ 54ਵੇਂ ਜਨਮ ਦਿਨ ਦੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ
6.3K
ਇਹ ਖ਼ਬਰ ਤੁਹਾਨੂੰ ਕਿਹੋ ਜਿਹੀ ਲੱਗੀ?
ਵਧੀਆ2ਠੀਕ-ਠਾਕ0