ਜਲੰਧਰ: ਭਗਵਾਨ ਵਾਲਮੀਕ ਸੈਨਾ ਰਜਿ. ਪੰਜਾਬ ਦੇ ਵਾਈਸ ਪ੍ਰਧਾਨ ਰਾਹੁਲ ਸਹੋਤਾ ਨੇ ਪ੍ਰੈੱਸ ਨੂੰ ਦੁਖੀ ਹਿਰਦੇ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਬਹੁਤ ਹੀ ਸਤਿਕਾਰਯੋਗ ਵੀਰ ਜੋਗਿੰਦਰ ਸਿੰਘ ਬਿੱਲੀ ਵੜੈਚ, ਜੋ ਭਗਵਾਨ ਵਾਲਮੀਕ ਸੈਨਾ ਰਜਿ. ਪੰਜਾਬ ਦੇ ਚੇਅਰਮੈਨ ਹਨ, ਦੇ ਸਤਿਕਾਰਯੋਗ ਮਾਤਾ ਸਰਦਾਰਨੀ ਪ੍ਰੀਤਮ ਕੌਰ ਜੀ ਬੀਤੀ 21 ਨਵੰਬਰ 2025, ਦਿਨ ਸ਼ੁੱਕਰਵਾਰ ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਸਰਦਾਰਨੀ ਪ੍ਰੀਤਮ ਕੌਰ ਜੀ ਇੱਕ ਨੇਕ ਅਤੇ ਧਾਰਮਿਕ ਸੁਭਾਅ ਦੇ ਮਹਿਲਾ ਸਨ, ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਪਰਿਵਾਰ ਨੂੰ ਬਹੁਤ ਪਿਆਰ ਅਤੇ ਸੇਧ ਦਿੱਤੀ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਪਰਿਵਾਰ ਅਤੇ ਸਮੁੱਚੇ ਭਗਵਾਨ ਵਾਲਮੀਕ ਸੈਨਾ ਪਰਿਵਾਰ ਵਿੱਚ ਡੂੰਘੇ ਸੋਗ ਦੀ ਲਹਿਰ ਹੈ।
ਅੰਤਿਮ ਅਰਦਾਸ ਅਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ:
ਮਾਤਾ ਜੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਮਿਤੀ 29 ਨਵੰਬਰ 2025, ਦਿਨ ਸ਼ਨੀਵਾਰ ਨੂੰ ਦੁਪਹਿਰੋਂ ਬਾਅਦ 12 ਵਜੇ ਤੋਂ 1 ਵਜੇ ਤੱਕ, ਉਨ੍ਹਾਂ ਦੇ ਨਿਵਾਸ ਸਥਾਨ ਪਿੰਡ ਬਿੱਲੀ ਵੜੈਚ, ਤਹਿਸੀਲ ਸ਼ਾਹਕੋਟ, ਜ਼ਿਲ੍ਹਾ ਜਲੰਧਰ ਵਿਖੇ ਪਵੇਗਾ। ਦੁਖੀ ਹਿਰਦੇ ਨਾਲ, ਸਰਦਾਰ ਜੋਗਿੰਦਰ ਸਿੰਘ ਬਿੱਲੀ ਵੜੈਚ (ਚੇਅਰਮੈਨ) ਅਤੇ ਸਮੂਹ ਨਾਹਰ ਪਰਿਵਾਰ ਵੱਲੋਂ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਸ਼ਾਮਲ ਹੋਣ ਅਤੇ ਮਾਤਾ ਜੀ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਵਿੱਚ ਸ਼ਿਰਕਤ ਕਰਨ ਦੀ ਕਿਰਪਾਲਤਾ ਕਰਨ ਜੀ।

