ਜਲੰਧਰ: ਸ਼ਹਿਰ ਦੀ ਫਰਮ, ਗਗਨ ਯੋਗ ਲਿਮਿਟਡ ਵਿਖੇ ਅੱਜ ਬਾਬਾ ਵਿਸ਼ਵਕਰਮਾ ਜੀ ਦੀ ਪੂਜਾ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਈ ਗਈ। ਇਹ ਪੂਜਾ ਦਿਵਾਲੀ ਦੇ ਅਗਲੇ ਦਿਨ, ਕਾਰੀਗਰੀ ਅਤੇ ਉਦਯੋਗ ਦੇ ਦੇਵਤਾ ਭਗਵਾਨ ਵਿਸ਼ਵਕਰਮਾ ਨੂੰ ਸਮਰਪਿਤ ਹੁੰਦੀ ਹੈ, ਜਿੱਥੇ ਕਾਰੋਬਾਰੀ ਆਪਣੇ ਕੰਮਕਾਜ ਵਿੱਚ ਸਫ਼ਲਤਾ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੇ ਹਨ। ਇਸ ਪਵਿੱਤਰ ਮੌਕੇ ‘ਤੇ ਫਰਮ ਦੇ ਕਰਮਚਾਰੀਆਂ ਅਤੇ ਸਥਾਨਕ ਪਤਵੰਤਿਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ। ਪੂਜਾ ਸਮਾਗਮ ਵਿੱਚ ਹਾਜ਼ਰ ਮੁੱਖ ਸ਼ਖਸੀਅਤਾਂ ਵਿੱਚ ਰਾਜਨ ਚੌਧਰੀ, ਰਜਿੰਦਰ ਦੀਪਕ, ਰੰਧਾਵਾ, ਮੇਛੀ, ਲਾਲੂ ਬਸੰਤ, ਰਾਜੂ, ਮੋਹਨ ਲਾਲ ਮਲਿਕ, ਲਛਮੀ, ਸੀਤਾ ਰਾਮ, ਸ਼ਿਵਚਰਨ ਅਤੇ ਪੁਜਾਰੀ ਹਰਜਿੰਦਰ ਸਮੇਤ ਹੋਰ ਬਹੁਤ ਸਾਰੇ ਸ਼ਰਧਾਲੂ ਸ਼ਾਮਲ ਸਨ।
ਸਮੂਹ ਹਾਜ਼ਰੀਨ ਨੇ ਬਾਬਾ ਵਿਸ਼ਵਕਰਮਾ ਜੀ ਦਾ ਆਸ਼ੀਰਵਾਦ ਲਿਆ ਅਤੇ ਆਪਣੇ ਕੰਮਕਾਜ ਵਿੱਚ ਬਰਕਤਾਂ ਦੀ ਅਰਦਾਸ ਕੀਤੀ। ਇਸ ਮੌਕੇ ‘ਤੇ ਫਰਮ ਦੇ ਪ੍ਰਬੰਧਕਾਂ ਵੱਲੋਂ ਪ੍ਰਸ਼ਾਦ ਦਾ ਵਿਤਾਰਨ ਵੀ ਕੀਤਾ ਗਿਆ।ਗਗਨ ਯੋਗ ਲਿਮਿਟਡ ਫਰਮ ਵਿਖੇ ਇਸ ਪੂਜਾ ਦਾ ਆਯੋਜਨ ਹਰ ਸਾਲ ਕੀਤਾ ਜਾਂਦਾ ਹੈ, ਜੋ ਕਿ ਫਰਮ ਦੇ ਕਰਮਚਾਰੀਆਂ ਅਤੇ ਮਾਲਕਾਂ ਵਿੱਚ ਆਪਸੀ ਸਦਭਾਵਨਾ ਅਤੇ ਕਾਰੋਬਾਰੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਹ ਪੂਜਾ ਸਿਰਫ਼ ਇੱਕ ਧਾਰਮਿਕ ਰਸਮ ਹੀ ਨਹੀਂ, ਬਲਕਿ ਕਾਰੋਬਾਰ ਅਤੇ ਕਾਰੀਗਰੀ ਪ੍ਰਤੀ ਸਨਮਾਨ ਅਤੇ ਸਮਰਪਣ ਦਾ ਪ੍ਰਤੀਕ ਵੀ ਹੈ। ਇਸ ਨਾਲ ਫਰਮ ਵਿੱਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ ਅਤੇ ਸਾਰੇ ਮਿਲ ਕੇ ਕੰਮ ਕਰਨ ਲਈ ਪ੍ਰੇਰਿਤ ਹੁੰਦੇ ਹਨ।

