ਜਲੰਧਰ: ਜ਼ਿਲ੍ਹਾ ਜਲੰਧਰ ਦਿਹਾਤੀ ਦੇ ਸੀਨੀਅਰ ਪੁਲਿਸ ਕਪਤਾਨ, ਮਾਣਯੋਗ ਸ੍ਰੀ ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ. ਜੀ ਦੇ ਸਪਸ਼ਟ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਖਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਪੁਲਿਸ ਨੂੰ ਵੱਡੀ ਸਫ਼ਲਤਾ ਹਾਸਲ ਹੋਈ ਹੈ। ਸ੍ਰੀ ਸਰਬਜੀਤ ਰਾਏ, ਪੀ.ਪੀ.ਐਸ., ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਅਤੇ ਸ੍ਰੀ ਭਾਰਤ ਮਸੀਹ ਲੱਧੜ, ਪੀ.ਪੀ.ਐਸ., ਉਪ ਪੁਲਿਸ ਕਪਤਾਨ, ਸਬ-ਡਵੀਜ਼ਨ ਫਿਲੌਰ ਜੀ ਦੀ ਯੋਗ ਅਗਵਾਈ ਹੇਠ ਥਾਣਾ ਬਿਲਗਾ ਦੇ ਏਰੀਆ ਵਿੱਚ ਸਤਲੁਜ ਦਰਿਆ ਕੰਢੇ ਇੱਕ ਵਿਸ਼ਾਲ ਸਰਚ ਆਪਰੇਸ਼ਨ ਚਲਾਇਆ ਗਿਆ।
ਬਰਾਮਦਗੀ ਦਾ ਵੇਰਵਾ:
ਸਬ-ਇੰਸਪੈਕਟਰ ਸੁਖਜਿੰਦਰ ਸਿੰਘ, ਮੁੱਖ ਅਫ਼ਸਰ ਥਾਣਾ ਬਿਲਗਾ, ਦੀ ਟੀਮ ਨੇ ਇਸ ਸਰਚ ਆਪਰੇਸ਼ਨ ਦੌਰਾਨ ਵੱਖ-ਵੱਖ ਕੇਸਾਂ ਵਿੱਚ ਕੁੱਲ ਹੇਠ ਲਿਖੀ ਸਮੱਗਰੀ ਬਰਾਮਦ ਕੀਤੀ:
- ਕੁੱਲ ਲਾਹਣ: 250 ਲੀਟਰ
- ਨਜਾਇਜ਼ ਸ਼ਰਾਬ: 266 ਬੋਤਲਾਂ
- ਹੋਰ ਸਾਮਾਨ: 02 ਤਰਪਾਲਾਂ, 02 ਡਰੱਮ
ਉਪ ਪੁਲਿਸ ਕਪਤਾਨ ਸ੍ਰੀ ਭਾਰਤ ਮਸੀਹ ਲੱਧੜ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਾਰਵਾਈ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਮੱਦੇਨਜ਼ਰ ਚਲਾਈ ਗਈ ਮੁਹਿੰਮ ਦਾ ਹਿੱਸਾ ਹੈ। ਇਸ ਸਬੰਧੀ ਥਾਣਾ ਬਿਲਗਾ ਵਿਖੇ ਦੋ ਵੱਖ-ਵੱਖ ਮੁਕੱਦਮੇ ਦਰਜ ਕੀਤੇ ਗਏ ਹਨ:
- ਮੁਕੱਦਮਾ ਨੰਬਰ 181 (ਮਿਤੀ 10-12-2025): 250 ਲੀਟਰ ਲਾਹਣ, 02 ਤਰਪਾਲਾਂ, 02 ਡਰੰਮ ਸਮੇਤ ਐਕਸਾਈਜ਼ ਐਕਟ ਦੀ ਧਾਰਾ 61-01-14 ਤਹਿਤ ਦਰਜ।
- ਮੁਕੱਦਮਾ ਨੰਬਰ 182 (ਮਿਤੀ 10-12-2025): 2 ਟਿਊਬਾਂ ਜਿਨ੍ਹਾਂ ਵਿੱਚ 100/100 ਬੋਤਲਾਂ ਸਮੇਤ ਕੁੱਲ 266 ਬੋਤਲਾਂ ਨਜਾਇਜ਼ ਸ਼ਰਾਬ ਦੀ ਬਰਾਮਦਗੀ ਤਹਿਤ ਆਬਕਾਰੀ ਐਕਟ ਦੀ ਧਾਰਾ 61-1-14 ਤਹਿਤ ਦਰਜ।
ਪੁਲਿਸ ਨੇ ਦੱਸਿਆ ਕਿ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਖਿਲਾਫ ਭਵਿੱਖ ਵਿੱਚ ਵੀ ਇਹ ਮੁਹਿੰਮ ਜਾਰੀ ਰਹੇਗੀ।

