ਲੁਧਿਆਣਾ: ਰਾਹੋਂ ਰੋਡ ਦੇ ਇਲਾਕਾ ਭਾਗਿਆ ਹੋਮਜ਼ ਕਾਲੋਨੀ ਵਿਖੇ ਭਾਗਿਆ ਹੋਮਜ਼ ਕਲੱਬ ਵੱਲੋਂ ਛੇਵਾਂ ਭਗਵਤੀ ਜਾਗਰਣ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਇਸ ਪਵਿੱਤਰ ਮੌਕੇ ‘ਤੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਅਤੇ ਮਹਾਮਾਈ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਜਾਗਰਣ ਵਿੱਚ ਫੀਡ ਫਰੰਟ ਦੇ ਪੱਤਰਕਾਰ ਅਤੇ ਜਨਰਲ ਸੈਕਟਰੀ ਓਂਕਾਰ ਸਿੰਘ ਉੱਪਲ ਅਤੇ ਭਾਗਿਆ ਹੋਮਜ਼ ਕਲੱਬ ਦੇ ਸਰਪ੍ਰਸਤ ਅਤੇ ਪੱਤਰਕਾਰ ਰਣਜੀਤ ਸਿੰਘ ਉੱਪਲ ਨੂੰ ਮਹਾਮਾਈ ਨੂੰ ਚੁੰਨੀ ਭੇਂਟ ਕਰਨ ਦਾ ਸੁਭਾਗ ਪ੍ਰਾਪਤ ਹੋਇਆ।
ਜਾਗਰਣ ਵਿੱਚ ਵੱਖ-ਵੱਖ ਭਜਨ ਮੰਡਲੀਆਂ ਨੇ ਮਹਾਮਾਈ ਦਾ ਗੁਣਗਾਨ ਕੀਤਾ ਅਤੇ ਸੰਗਤਾਂ ਨੂੰ ਭਗਤੀ ਰਸ ਵਿੱਚ ਭਿਗੋਇਆ। ਇਸ ਮੌਕੇ ‘ਤੇ ਪ੍ਰਬੰਧਕਾਂ ਵੱਲੋਂ ਆਏ ਹੋਏ ਸ਼ਰਧਾਲੂਆਂ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਭਾਗਿਆ ਹੋਮਜ਼ ਕਲੱਬ ਵੱਲੋਂ ਹਰ ਸਾਲ ਕਰਵਾਏ ਜਾਣ ਵਾਲੇ ਇਸ ਜਾਗਰਣ ਨੇ ਇਲਾਕੇ ਵਿੱਚ ਧਾਰਮਿਕ ਮਾਹੌਲ ਪੈਦਾ ਕੀਤਾ ਅਤੇ ਸ਼ਰਧਾਲੂਆਂ ਨੂੰ ਇਕੱਠੇ ਹੋ ਕੇ ਭਗਤੀ ਕਰਨ ਦਾ ਮੌਕਾ ਪ੍ਰਦਾਨ ਕੀਤਾ।

