ਜਲੰਧਰ: ਨਾਰੀ ਸ਼ਕਤੀ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਨੂਸੀ, ਕਰਤਾਰਪੁਰ ਦੀ ਪ੍ਰਧਾਨ ਅੰਮ੍ਰਿਤ ਪਾਲ ਕੌਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਸਮਾਜ ਸੇਵਾ ਦੇ ਕਾਰਜਾਂ ਨੂੰ ਜਾਰੀ ਰੱਖਦੇ ਹੋਏ ਇੱਕ ਹੋਰ ਨੇਕ ਕੰਮ ਕੀਤਾ ਗਿਆ ਹੈ। ਸੰਸਥਾ ਨੇ ਪਿੰਡ ਨਾਲਾ, ਆਦਮਪੁਰ ਦੇ ਵਾਸੀ ਕਮਲਜੀਤ ਕੁਮਾਰ ਦੀ ਬੇਟੀ ਵਿਸ਼ਾਲੀ ਦੇ ਵਿਆਹ ਵਿੱਚ ਆਰਥਿਕ ਸਹਾਇਤਾ ਪ੍ਰਦਾਨ ਕੀਤੀ। ਅੰਮ੍ਰਿਤ ਪਾਲ ਕੌਰ ਨੇ ਦੱਸਿਆ ਕਿ ਵਿਸ਼ਾਲੀ ਦਾ ਵਿਆਹ 21 ਨਵੰਬਰ ਨੂੰ ਸੀ। ਇਸ ਮੌਕੇ ‘ਤੇ ਨਾਰੀ ਸ਼ਕਤੀ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਨੇ ਪਰਿਵਾਰ ਦੀ ਮਦਦ ਲਈ ਅੱਗੇ ਆਉਂਦਿਆਂ ਵਿਆਹ ਦੇ ਖਾਣ-ਪੀਣ ਦਾ ਸਮਾਨ ਮੁਹੱਈਆ ਕਰਵਾਇਆ, ਤਾਂ ਜੋ ਪਰਿਵਾਰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਆਪਣੀ ਧੀ ਦਾ ਵਿਆਹ ਕਰ ਸਕੇ।
ਇਸ ਮੌਕੇ ‘ਤੇ ਸੰਸਥਾ ਦੇ ਪ੍ਰਧਾਨ ਅੰਮ੍ਰਿਤਪਾਲ ਕੌਰ ਦੇ ਨਾਲ ਮੋਨਾ ਦੁੱਗਰੀ, ਸੁੱਖਵਿੰਦਰ ਕੌਰ, ਬਲਜੀਤ ਕੌਰ ਨਾਲਾ, ਰਾਜਰਾਣੀ ਅਤੇ ਰਵੀ ਬੱਤਰਾ ਆਦਿ ਮੈਂਬਰ ਹਾਜ਼ਰ ਹੋਏ। ਉਨ੍ਹਾਂ ਨੇ ਪਰਿਵਾਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਵਿਆਹ ਦੀਆਂ ਤਿਆਰੀਆਂ ਵਿੱਚ ਹੱਥ ਵਟਾਇਆ। ਨਾਰੀ ਸ਼ਕਤੀ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਦਾ ਇਹ ਕਦਮ ਸਮਾਜ ਵਿੱਚ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਅਤੇ ਉਨ੍ਹਾਂ ਦੇ ਖੁਸ਼ੀ ਦੇ ਮੌਕਿਆਂ ‘ਤੇ ਸਹਿਯੋਗ ਦੇਣ ਦੀ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਸੰਸਥਾ ਲਗਾਤਾਰ ਅਜਿਹੇ ਸਮਾਜ ਭਲਾਈ ਦੇ ਕੰਮਾਂ ਵਿੱਚ ਸਰਗਰਮ ਹੈ।

