ਨਕੋਦਰ: ਨਕੋਦਰ ਪ੍ਰੈਸ ਕਲੱਬ (ਰਜਿ:) ਵੱਲੋ ਮਿਤੀ 17-11-2025 ਦਿਨ ਸੋਮਵਾਰ ਨੂੰ ਸੰਕਰ ਰੋਡ ਤੇ ਸਥਿਤ M/s ਕਪਾਨੀਆ ਰੈਸਟੋਰੈਂਟ ‘ਚ ਕਲੱਬ ਦੇ ਸਮੂਹ ਅਹੁਦੇਦਾਰਾ/ ਮੈਬਰਾਂਨ ਨੂੰ ਆਈ.ਡੀ.ਕਾਰਡ ਅਤੇ ਸਟੀਕਰ ਵੰਡ ਸਮਾਰੋਹ ਦਾ ਆਯੋਜਨ ਨਕੋਦਰ ਪ੍ਰੈਸ ਕਲੱਬ ਦੇ ਪ੍ਰਧਾਨ ਅਸ਼ੋਕ ਪੁਰੀ ਦੀ ਯੋਗ ਅਗਵਾਈ ਹੇਠ ਕੀਤਾ ਗਿਆ। ਇਸ ਸਮਾਰੋਹ ‘ਚ ਮੁੱਖ ਮਹਿਮਾਨ ਵੱਜੋਂ ਨਗਰ ਕੌਂਸਲ ਨਕੋਦਰ ਦੇ ਪ੍ਰਧਾਨ ਨਵਨੀਤ ਅੇੈਰੀ (ਨੀਤਾ) ਅਤੇ ਅਸ਼ਵਨੀ ਕੋਹਲੀ ਟਰੇਡ ਵਿੰਗ ਜਿਲ੍ਹਾ ਪ੍ਰਧਾਨ (ਰੂਰਲ) ਅਤੇ ਨਕੋਦਰ ਖੱਤਰੀ ਮਹਾਂ ਸਭਾ ਪ੍ਰਧਾਨ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ। ਇਸ ਸਮਾਰੋਹ ‘ਚ ਕਲੱਬ ਦੇ ਸਰਪ੍ਰਸਤ ਮਾਸਟਰ ਭੁਪਿੰਦਰ ਅਜੀਤ ਸਿੰਘ, ਪ੍ਰਧਾਨ, ਅਸ਼ੋਕਪੁਰੀ, ਵਾਈਸ ਪ੍ਰਧਾਨ ਪੁਨੀਤ ਅਰੋੜਾ,ਜਰਨਲ ਸਕੱਤਰ ਜਸਵਿੰਦਰ ਚੁੰਬਰ, ਖਜਾਨਚੀ ਅਸੌਕ ਕੱਕੜ, ਅਤੇ ਸਮੂਹ ਮੈਬਰਾਂ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਨੂੰ ਜੀ ਆਇਆ ਆਖਿਆ ਅਤੇ ਕਲੱਬ ਪ੍ਰਤੀ ਅਪਣੇ ਵਿਚਾਰ ਸਾਂਝੇ ਕੀਤੇ। ਇਸ ਸਮਾਰੋਹ ‘ਚ ਅਪਣਾ ਕੀਮਤੀ ਸਮਾਂ ਕੱਢਕੇ ਵਿਸ਼ੇਸ਼ ਤੌਰ ਤੇ ਪਹੁੰਚੇ ਮੁੱਖ ਮਹਿਮਾਨਾਂ ਨੇ ਅਪਣੇ ਕਰ- ਕਮਲਾ ਨਾਲ ਨਕੋਦਰ ਪ੍ਰੈਸ ਕਲੱਬ (ਰਜਿ:) ਦੇ ਸਮੁਹ ਮੈਬਰਾਂਨ ਨੂੰ ਆਈ ਕਾਰਡ ਅਤੇ ਸਟੀਕਰਾ ਦੀ ਵੰਡ ਕੀਤੀ। ਪ੍ਰਧਾਨ ਨਗਰ ਕੌਂਸਲ ਅਤੇ AAP ਦੇ ਟਰੇਡ ਵਿੰਗ ਜਿਲ੍ਹਾ ਪ੍ਰਧਾਨ (ਰੂਰਲ) ਨੇ ਸਾਂਝੇ ਤੌਰ ਤੇ ਸੰਬੋਧਨ ਕਰਦਿਆਂ ਇਹ ਗੱਲ ਜੋਰ ਦੇਂਦਿਆ ਆਖੀ ਕੀ ਨਕੋਦਰ ਪ੍ਰੈਸ ਕਲੱਬ ਦੇ ਅਹੁਦੇਦਾਰ ਅਤੇ ਅਲੱਗ-2 ਅਖਬਾਰਾਂ / ਨਿਊਜ਼ ਚੈਨਲਾਂ ਦੇ ਸਮੂਹ ਪੱਤਰਕਾਰ ਜੋ ਜਨ-ਹਿਤ ਲਈ ਦਿਨ ਰਾਤ ਮੇਹਨਤ ਕਰਜੇ ਆਮ ਜਨਤਾ ‘ਚ ਵਿਚਰਦੇ ਹੋਏ ਅੱਗੇ ਵੱਧ ਰਹੇ ਹਨ, ਸਾਨੂੰ ਇਨ੍ਹਾਂ ਤੇ ਮਾਨ ਹੈ, ਕੀ ਇਹਨਾਂ ਪੱਤਰਕਾਰਾ ਵੱਲੋਂ ਸੱਚ ਅਤੇ ਹੱਕ ਦੀ ਜੋ ਆਵਾਜ਼ ਆਮ ਜਨਤਾ ਦੇ ਹੱਕਾਂ ਦੀ ਰਾਖੀ ਲਈ ਅਪਣੀ ਕਲਮ ਦੀ ਤਾਕਤ ਵਰਤਕੇ ਉਠਾਈ ਜਾਂਦੀ ਹੈ, ਉਹ ਸਲਾਘਾ ਯੋਗ ਹੈ, ਅਤੇ ਸਾਨੂੰ ਇਨ੍ਹਾਂ ਤੇ ਮਾਨ ਹੈ, ਕੀ ਕਲੱਬ ਨਾਲ ਜੁੜੇ ਸਮੂਹ ਪੱਤਰਕਾਰ ਇਸੇ ਤਰੀਕੇ ਨਾਲ ਆਮ ਜਨਤਾ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਸੱਚ ਅਤੇ ਹੱਕ ਦੀ ਆਵਾਜ਼ ਰਾਹੀਂ ਪ੍ਰਸ਼ਾਸਨ ਤੱਕ ਪਹਿਚਾਉਣ ਲਈ ਵਚਨਬੱਧ ਰਹਿਣਗੇ। ਇਸ ਮੌਕੇ ਤੇ ਕਲੱਬ ਦੇ ਸਰਪ੍ਰਸਤ ਮਾਸਟਰ ਭੁਪਿੰਦਰ ਅਜੀਤ ਸਿੰਘ, ਪ੍ਰਧਾਨ ਅਸ਼ੋਕ ਪੁਰੀ, ਵਾਈਸ ਪ੍ਰਧਾਨ ਪੁਨੀਤ ਅਰੋੜਾ, ਚੀਫ਼ ਅੇੈਡਵਾਈਜਰ ਕਮਲ ਜੋਤੀ ਪੁਰੀ, ਜਰਨਲ ਸਕੱਤਰ ਜਸਵਿੰਦਰ ਚੁੰਬਰ, ਖਜਾਨਚੀ ਅਸ਼ੋਕ ਕੱਕੜ, ਵਾਈਸ ਖਜਾਨਚੀ ਸੁਸ਼ੀਲ ਢੀਂਗਰਾ, ਸੰਜੀਵ ਪੁਰੀ (ਸੰਜੂ)ਪੱਤਰਕਾਰ ਨਰੇਸ਼ ਸ਼ਰਮਾ, ਯਮੁਨਾ ਟੀ, ਨਿਰਮਲ ਕੁਮਾਰ ਬਿੱਟੂ, ਸੁਮਿਤ ਢੀਂਗਰਾ, ਵਿਕਰਮਜੀਤ,ਪੰਕਜ਼ ਬਜਾਜ, ਆਦਿ ਕਲੱਬ ਮੈਬਰ ਹਾਜਰ ਹੋਏ!




