ਤਹਿਰਾਨ, 29 ਜੂਨ (ਪੋਸਟ ਬਿਊਰੋ): ਸੰਯੁਕਤ ਰਾਸ਼ਟਰ ਦੀ ਅੰਤਰਰਾਸ਼ਟਰੀ ਐਟਮ ਊਰਜਾ ਏਜੰਸੀ (ਆਈਏਈਏ) ਨੇ ਐਤਵਾਰ ਨੂੰ ਕਿਹਾ ਕਿ ਈਰਾਨ ਕੁਝ ਮਹੀਨਿਆਂ ਵਿੱਚ ਆਪਣਾ ਐਟਮ ਪ੍ਰੋਗਰਾਮ ਮੁੜ ਸ਼ੁਰੂ ਕਰ ਸਕਦਾ ਹੈ। ਆਈਏਈਏ ਦੇ ਡਾਇਰੈਕਟਰ ਰਾਫੇਲ ਗ੍ਰੋਸੀ ਨੇ ਇੱਕ ਦਿੱਤੀ ਇੰਟਰਵਿਊ ਵਿੱਚ ਕਿਹਾ ਕਿ ਈਰਾਨ ਦੀਆਂ ਕੁਝ ਐਟਮ ਪਲਾਂਟ ਹਾਲੇ ਵੀ ਬਾਕੀ ਹਨ।
ਗ੍ਰੋਸੀ ਨੇ ਕਿਹਾ ਕਿ ਇਰਾਨ ਕੋਲ 60% ਸ਼ੁੱਧ ਯੂਰੇਨੀਅਮ ਦਾ ਭੰਡਾਰ ਹੈ, ਜੋਕਿ ਐਟਮ ਬੰਬ ਬਣਾਉਣ ਲਈ ਕਾਫ਼ੀ ਹੈ। ਇਹ ਹਾਲੇ ਸਪੱਸ਼ਟ ਨਹੀਂ ਹੈ ਕਿ ਇਹ ਭੰਡਾਰ ਅਮਰੀਕੀ ਹਮਲੇ ਤੋਂ ਪਹਿਲਾਂ ਹਟਾ ਦਿੱਤਾ ਗਿਆ ਸੀ ਜਾਂ ਇਸਨੂੰ ਤਬਾਹ ਕਰ ਦਿੱਤਾ ਗਿਆ ਸੀ।
ਇਜ਼ਰਾਈਲ ਨੇ 13 ਜੂਨ ਨੂੰ ਈਰਾਨ ਦੇ ਐਟਮ ਅਤੇ ਫੌਜੀ ਠਿਕਾਣਿਆਂ ‘ਤੇ ਹਮਲੇ ਸ਼ੁਰੂ ਕੀਤੇ। ਬਾਅਦ ਵਿੱਚ, ਅਮਰੀਕਾ ਨੇ ਬੀ-2 ਬੰਬਾਰਾਂ ਨਾਲ ਹਮਲਾ ਕਰਕੇ ਈਰਾਨ ਦੇ ਫੋਰਡੋ, ਨਤਾਨਜ਼ ਅਤੇ ਇਸਫਾਹਨ ਪ੍ਰਮਾਣੂ ਸਥਾਨਾਂ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ।
ਹਮਲਿਆਂ ਤੋਂ ਬਾਅਦ, ਈਰਾਨ ਨੇ ਆਈਏਈਏ ਨੂੰ ਫੋਰਡੋ ਪ੍ਰਮਾਣੂ ਸਥਾਨ ਦੀ ਜਾਂਚ ਕਰਨ ਤੋਂ ਰੋਕ ਦਿੱਤਾ। ਈਰਾਨ ਨੇ ਆਈਏਈਏ ਨਾਲ ਆਪਣੀ ਭਾਈਵਾਲੀ ਤੋੜ ਦਿੱਤੀ ਹੈ। ਗ੍ਰੋਸੀ ਨੇ ਕਿਹਾ ਕਿ ਇਹ ਜਾਣਨਾ ਮਹੱਤਵਪੂਰਨ ਹੈ ਕਿ ਪ੍ਰਮਾਣੂ ਸਥਾਨਾਂ ‘ਤੇ ਕੀ ਹੈ ਅਤੇ ਕੀ ਹੋਇਆ ਸੀ।
Source Link (ਇਹ ਖ਼ਬਰ ਕੈਨੇਡੀਅਨ ਪੰਜਾਬੀ ਪੋਸਟ ਵਲੋਂ ਪਰਕਾਸ਼ਿਤ ਕੀਤੀ ਗਈ ਹੈ)
www.feedfront.in
ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ
✍️ By: Feedfront Bureau
👁️ Trending Views till today 10:57 AM