ਨਕੋਦਰ: ਨਕੋਦਰ ਦੇ ਵਾਰਡ ਨੰਬਰ 6 ਵਿੱਚ ਇਸ ਵਾਰੀ ਚੋਣੀ ਚਰਚਾ ਸਿਰਫ਼ ਆਮ ਵਾਅਦਿਆਂ ਤੱਕ ਸੀਮਿਤ ਨਹੀਂ ਦਿਖਾਈ ਦੇ ਰਹੀ, ਸਗੋਂ ਲੋਕ ਇੱਕ ਐਸੇ ਚਿਹਰੇ ਬਾਰੇ ਗੱਲ ਕਰ ਰਹੇ ਹਨ ਜੋ ਲੰਮੇ ਸਮੇਂ ਤੋਂ ਇਲਾਕੇ ਦੇ ਮਸਲਿਆਂ ਨੂੰ ਨੇੜੇ ਤੋਂ ਵੇਖਦਾ ਅਤੇ ਲੋਕਾਂ ਦੇ ਵਿਚਕਾਰ ਰਹਿੰਦਾ ਆਇਆ ਹੈ। ਇਹ ਨਾਮ ਹੈ ਦੀਪਕ ਕੁਮਾਰ ਉਰਫ਼ ਮਨੀ ਮਹਿੰਦਰੂ ਦਾ, ਜੋ ਇਸ ਵਾਰ ਵਾਰਡ ਨੰਬਰ 6 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਮੈਦਾਨ ਵਿੱਚ ਹਨ। ਜਿਨ੍ਹਾਂ ਦੀ ਸਰਪ੍ਰਸਤੀ ਹਲਕਾ ਨਕੋਦਰ ਦੀ ਵਿਧਾਇਕਾ ਇੰਦਰਜੀਤ ਕੌਰ ਮਾਨ ਕਰ ਰਹੇ ਹਨ ਅਤੇ ਇਹ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹਨ ਅਤੇ ਨਕੋਦਰ ਹਲਕੇ ਦੀ ਨਕੋਦਰ ਨੂੰ ਇੱਕ ਮਾਡਲ ਸ਼ਹਿਰ, ਇਕ ਵਿਕਸਿਤ ਇਲਾਕਾ ਬਣਾਉਣ ਦੇ ਮਕਸਦ ਨਾਲ ਰਾਜਨੀਤੀ ਵਿੱਚ ਆਏ ਨੇ।
ਦਹਾਕਿਆਂ ਪੁਰਾਣਾ ਦਰਦ ਅਤੇ ਨੈਪੋਟਿਜ਼ਮ ਦਾ ਖ਼ਾਤਮਾ
ਇਸ ਵਾਰਡ ਦੇ ਇੱਕ ਬਜ਼ੁਰਗ ਵੋਟਰ ਨੇ ਬੜੇ ਦਰਦ ਭਰੇ ਸਵਰ ਵਿੱਚ ਕਿਹਾ ਕਿ ਵਾਰਡ ਨੰ: 6 ਸ਼ਹਿਰ ਦਾ ਅਜਿਹਾ ਇਲਾਕਾ ਹੈ ਜਿੱਥੇ ਕਈ ਦਹਾਕਿਆਂ ਤੋਂ ਅਸੀਂ ਬਰਸਾਤਾਂ ਵਿੱਚ, ਜਾਂ ਨਿਕਾਸੀ ਨਾ ਹੋਣ ਕਾਰਨ ਗਲੀਆਂ ਵਿੱਚ ਖੜ੍ਹਦੇ ਪਾਣੀ ਤੋਂ ਪਰੇਸ਼ਾਨ ਹਾਂ। ਬਿਮਾਰੀਆਂ ਅਤੇ ਬਦਬੂ ਇਸ ਵਾਰਡ ਵਿੱਚ ਆਮ ਹੈ। ਹਰ ਵਾਰ ਅਸੀਂ ਨੁਮਾਇੰਦੇ ਬਦਲਨੇ ਚਾਹੇ ਪਰ ਪਤਾ ਨਹੀ ਕਿਵੇਂ ਫੇਰ ਓਹੀ ਨੈਪੋਟਿਜ਼ਮ ਜਿੱਤ ਜਾਂਦਾ ਰਿਹਾ। ਬਜ਼ੁਰਗ ਵੋਟਰ ਨੇ ਅੱਗੇ ਕਿਹਾ ਕਿ ਆਹ ਛੋਰ ਜਿਹੇ ਮੱਦੀ ਦੇ ਮੁੰਡੇ ਨੇ ਇਸ ਵਾਰਡ ਦੀ ਬਹੁਤ ਸੇਵਾ ਕੀਤੀ ਆ, ਐੱਮ ਸੀ ਨਾ ਹੁੰਦੇ ਹੋਏ ਵੀ ਹਰ ਇੱਕ ਨਾਲ ਖੜ੍ਹ ਜਾਂਦਾ ਏ, ਪਾਣੀ ਖੜ੍ਹੇ ਤਾਂ ਪੰਪ ਲਵਾ ਕੇ ਕਢਵਾ ਦਿੰਦਾ ਏ, ਪਿੱਛੇ ਜਿਹੇ ਟੂਟੀਆਂ ਵਿੱਚੋ ਗਾਰ ਵਾਲਾ ਪਾਣੀ ਆਂਉਦਾ ਸੀ ਮੁੰਡੇ ਨੇ ਆਪ ਕੋਲ ਹੋਕੇ ਪਾਈਪ ਠੀਕ ਕਰਵਾਏ, ਮਾਣ ਆ ਸਾਨੂੰ ਕਿ ਇੱਦਾਂ ਦੇ ਮਾਂ ਦੇ ਪੁੱਤ ਵੀ ਸਾਡੇ ਮੁਹਲੇ ਹਨ।
ਬੁਨਿਆਦੀ ਸਮੱਸਿਆਵਾਂ ਦੀ ਮਾਰ ਹੇਠ ਆਮ ਜਨਤਾ
ਵਾਰਡ ਨੰਬਰ 6 ਦੇ ਕਈ ਲੋਕਾਂ ਦੀਆਂ ਚਿੰਤਾਵਾਂ ਸਾਲਾਂ ਤੋਂ ਇੱਕੋ ਜਿਹੀਆਂ ਰਹੀਆਂ ਹਨ, ਜਿਨ੍ਹਾਂ ਵਿੱਚ ਗਲੀਆਂ ਦੀ ਸਫ਼ਾਈ, ਪੀਣ ਵਾਲੇ ਸਾਫ਼ ਪਾਣੀ ਦੀ ਪਹੁੰਚ, ਗੰਦੇ ਪਾਣੀ ਦੇ ਨਿਕਾਸ ਦੀ ਸਮੱਸਿਆ, ਟੁੱਟੀਆਂ ਸੜਕਾਂ ਅਤੇ ਕੁਝ ਥਾਵਾਂ ’ਤੇ ਰਾਤ ਦੇ ਸਮੇਂ ਰੌਸ਼ਨੀ ਦੀ ਕਮੀ ਸ਼ਾਮਲ ਹੈ। ਇਨ੍ਹਾਂ ਸਾਰੇ ਗੰਭੀਰ ਮਸਲਿਆਂ ਨੇ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਹੀ ਕਾਰਨ ਹੈ ਕਿ ਇਸ ਵਾਰ ਲੋਕ ਉਹਨਾਂ ਚਿਹਰਿਆਂ ਨੂੰ ਬਹੁਤ ਧਿਆਨ ਨਾਲ ਦੇਖ ਰਹੇ ਹਨ ਜੋ ਇਨ੍ਹਾਂ ਬੁਨਿਆਦੀ ਸੁਵਿਧਾਵਾਂ ’ਤੇ ਖੁੱਲ੍ਹ ਕੇ ਗੱਲ ਕਰ ਰਹੇ ਹਨ ਅਤੇ ਸਮੱਸਿਆਵਾਂ ਦੇ ਪੱਕੇ ਹੱਲ ਦਾ ਰੋਡਮੈਪ ਪੇਸ਼ ਕਰ ਰਹੇ ਹਨ।
ਉਮੀਦਵਾਰ ਮਨੀ ਮਹਿੰਦਰੂ ਦਾ ਵਿਕਾਸਵਾਦੀ ਏਜੰਡਾ
ਦੀਪਕ ਕੁਮਾਰ (ਮਨੀ ਮਹਿੰਦਰੂ) ਵੱਲੋਂ ਲੋਕਾਂ ਦੇ ਸਾहਮਣੇ ਰੱਖੇ ਗਏ ਮੁੱਦਿਆਂ ਵਿੱਚ ਵਾਰਡ ਦੀ ਸਫ਼ਾਈ, ਗੰਦੇ ਪਾਣੀ ਦੇ ਨਿਕਾਸ ਨੂੰ ਸੁਧਾਰਨਾ, ਖਰਾਬ ਗਲੀਆਂ ਅਤੇ ਮੁਹੱਲਿਆਂ ਦੀ ਮੁਰੰਮਤ, ਬਿਹਤਰ ਸਟਰੀਟ ਲਾਈਟ ਪ੍ਰਬੰਧ ਅਤੇ ਸਥਾਨਕ ਪੱਧਰ ’ਤੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਉਹਨਾਂ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਉਹ ਸਿਰਫ਼ ਚੋਣੀ ਸਮੇਂ ਨਹੀਂ, ਸਗੋਂ ਪਹਿਲਾਂ ਵੀ ਲੋਕਾਂ ਦੇ ਮਸਲੇ ਸੁਣਦੇ ਰਹੇ ਹਨ ਅਤੇ ਵਾਰਡ ਦੀਆਂ ਸਮੱਸਿਆਵਾਂ ਨੂੰ ਲੈ ਕੇ ਚਿੰਤਤ ਰਹੇ ਹਨ। ਲੋਕਾਂ ਵਿੱਚ ਇੱਕ ਚਰਚਾ ਇਹ ਵੀ ਹੈ ਕਿ ਵਾਰਡ ਨੰਬਰ 6 ਨੂੰ ਹੁਣ ਐਸੀ ਲੀਡਰਸ਼ਿਪ ਦੀ ਲੋੜ ਹੈ ਜੋ ਬੁਨਿਆਦੀ ਸੁਵਿਧਾਵਾਂ ਨੂੰ ਪਹਿਲ ਦੇਵੇ, ਜਿੱਥੇ ਬੱਚਿਆਂ ਲਈ ਸਾਫ਼ ਮਾਹੌਲ ਹੋਵੇ, ਬਜ਼ੁਰਗਾਂ ਨੂੰ ਮੁਸ਼ਕਲਾਂ ਨਾ ਆਉਣ ਅਤੇ ਆਮ ਪਰਿਵਾਰਾਂ ਨੂੰ ਰੋਜ਼ਾਨਾ ਦੀਆਂ ਪਰੇਸ਼ਾਨੀਆਂ ਤੋਂ ਰਾਹਤ ਮਿਲੇ।
ਉਮੀਦ ਅਤੇ ਤਰੱਕੀ ਦਾ ਆਖ਼ਰੀ ਫ਼ੈਸਲਾ
ਚੋਣਾਂ ਹਮੇਸ਼ਾਂ ਸਿਰਫ਼ ਚਿਹਰੇ ਨਹੀਂ ਚੁਣਦੀਆਂ, ਉਹ ਇੱਕ ਸੋਚ, ਇੱਕ ਦਿਸ਼ਾ ਅਤੇ ਇੱਕ ਉਮੀਦ ਨੂੰ ਵੀ ਚੁਣਦੀਆਂ ਹਨ। ਇਸ ਵਾਰੀ ਵਾਰਡ ਨੰਬਰ 6 ਦੀ ਚਰਚਾ ਵਿੱਚ ਮਨੀ ਮਹਿੰਦਰੂ ਦਾ ਨਾਮ ਇਸ ਲਈ ਵੀ ਸਭ ਤੋਂ ਅੱਗੇ ਦਿਖਾਈ ਦੇ ਰਿਹਾ ਹੈ ਕਿਉਂਕਿ ਉਹਨਾਂ ਨਾਲ ਇੱਕ ਐਸੀ ਉਮੀਦ ਜੋੜੀ ਜਾ ਰਹੀ ਹੈ ਕਿ ਜੇਕਰ ਮੌਕਾ ਮਿਲਦਾ ਹੈ ਤਾਂ ਵਾਰਡ ਦੀਆਂ ਬੁਨਿਆਦੀ ਸਮੱਸਿਆਵਾਂ ਨੂੰ ਤਰਜੀਹ ਦੇ ਕੇ ਕੰਮ ਕੀਤਾ ਜਾ ਸਕਦਾ ਹੈ। ਹੁਣ ਅੰਤਿਮ ਫੈਸਲਾ ਵਾਰਡ ਨੰਬਰ 6 ਦੇ ਲੋਕਾਂ ਦੇ ਹੱਥ ਵਿੱਚ ਹੈ ਕਿ ਉਹ ਆਪਣੇ ਇਲਾਕੇ ਲਈ ਕਿਸ ਤਰ੍ਹਾਂ ਦੀ ਤਰੱਕੀ, ਬਦਲਾਅ ਅਤੇ ਪ੍ਰਬੰਧਨਾ ਦੀ ਉਮੀਦ ਰੱਖਦੇ ਹਨ।
ਸੰਪਾਦਕੀ ਟਿੱਪਣੀ: ਨਕੋਦਰ ਦੇ ਵਾਰਡ ਨੰਬਰ 6 ਵਿੱਚ ਚੋਣਾਂ ਦਾ ਮਾਹੌਲ ਇਸ ਵਾਰ ਪਰਿਵਾਰਵਾਦ ਅਤੇ ਰਵਾਇਤੀ ਸਿਆਸਤ ਤੋਂ ਹਟ ਕੇ ਬੁਨਿਆਦੀ ਵਿਕਾਸ ਦੇ ਮੁੱਦੇ ‘ਤੇ ਕੇਂਦਰਿਤ ਹੋ ਗਿਆ ਹੈ। ਦੀਪਕ ਕੁਮਾਰ ਉਰਫ਼ ਮਨੀ ਮਹਿੰਦਰੂ ਦੀ ਉਮੀਦਵਾਰੀ ਨੇ ਲੋਕਾਂ ਵਿੱਚ ਇਹ ਭਰੋਸਾ ਜਗਾਇਆ ਹੈ ਕਿ ਸਥਾਨਕ ਸਮੱਸਿਆਵਾਂ ਦਾ ਹੱਲ ਬਿਨਾਂ ਕਿਸੇ ਅਹੁਦੇ ਦੇ ਵੀ ਜਨਤਾ ਦੇ ਹੱਕ ਵਿੱਚ ਖੜ੍ਹਨ ਵਾਲੇ ਆਗੂ ਰਾਹੀਂ ਹੀ ਸੰਭਵ ਹੈ। ਦਹਾਕਿਆਂ ਤੋਂ ਗੰਦੇ ਪਾਣੀ ਅਤੇ ਖ਼ਰਾਬ ਸੜਕਾਂ ਦੀ ਮਾਰ ਝੱਲ ਰਹੇ ਵਾਰਡ ਵਾਸੀਆਂ ਦਾ ‘ਆਪ’ ਉਮੀਦਵਾਰ ਵੱਲ ਝੁਕਾਅ ਅਤੇ ਵਿਧਾਇਕਾ ਇੰਦਰਜੀਤ ਕੌਰ ਮਾਨ ਦੀ ਸਰਪ੍ਰਸਤੀ ਇਹ ਸੰਕੇਤ ਦਿੰਦੀ ਹੈ ਕਿ ਜਨਤਾ ਹੁਣ ਬਦਲਾਅ ਅਤੇ ਨਕੋਦਰ ਨੂੰ ਮਾਡਲ ਸ਼ਹਿਰ ਬਣਾਉਣ ਦੀ ਸੋਚ ਦੇ ਨਾਲ ਚੱਲਣ ਲਈ ਪੂਰੀ ਤਰ੍ਹਾਂ ਤਿਆਰ ਹੈ।

