ਨੂਰਮਹਿਲ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕ ਪੱਖੀ ਨੀਤੀਆਂ ਨੂੰ ਲੈ ਕੇ ਹਲਕਾ ਨਕੋਦਰ ਤੋਂ ਵਿਧਾਇਕਾ ਇੰਦਰਜੀਤ ਕੌਰ ਮਾਨ ਦੀ ਲੋਕਾਂ ਤੱਕ ਪਹੁੰਚ ਨੂੰ ਦੇਖਦਿਆਂ ਲਗਾਤਾਰ ਲੋਕ ਦੂਸਰੀਆਂ ਪਾਰਟੀਆਂ ਨੂੰ ਅਲਵਿਦਾ ਕਹਿ ਰਹੇ ਹਨ, ਜਿਸ ਦੀ ਮਿਸਾਲ ਨੂਰਮਹਿਲ ਵਿੱਚ ਵੇਖਣ ਨੂੰ ਮਿਲੀ ਹੈ। ਇੱਥੇ ਬਸਪਾ ਨੂੰ ਛੱਡ ਕੇ ਧਲਵੰਤ ਸਹਿਜਲ ਅਤੇ ਉਹਨਾਂ ਦੇ ਸਾਥੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।
ਵਿਰੋਧੀਆਂ ਦੇ ਕੂੜ ਪ੍ਰਚਾਰ ‘ਤੇ ਵਿਧਾਇਕਾ ਦਾ ਪਲਟਵਾਰ
ਇਹ ਵਿਚਾਰ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਪ੍ਰਗਟ ਕਰਦਿਆ ਕਿਹਾ ਕਿ ਆਮ ਲੋਕ ਸਾਡੇ ਵੱਲ ਦੂਸਰੀਆਂ ਪਾਰਟੀਆਂ ਤੋਂ ਖਹਿੜਾ ਛੁਡਾ ਕੇ ਆ ਰਹੇ ਹਨ, ਜਿਸ ਨੂੰ ਦੇਖ ਕੇ ਉਹ ਲੋਕ ਕੂੜ ਪ੍ਰਚਾਰ ਕਰ ਰਹੇ ਹਨ ਜਿਹਨਾਂ ਕੋਲ ਇਹ ਸਭ ਕੁਝ ਸੁਣਨਾ ਮੁਸ਼ਕਲ ਹੋਇਆ ਪਿਆ ਹੈ। ਬੀਬੀ ਮਾਨ ਨੇ ਆਖਿਆ ਕਿ ਅਜਿਹੇ ਆਗੂ ਸੜਨ ਦੀ ਵਜਾਏ ਲੋਕਾਂ ਵਿੱਚ ਆ ਕੇ ਲੋਕਾਂ ਦੀ ਸੇਵਾ ਕਰਨ ਅਤੇ ਲੋਕਾਂ ਦਾ ਮਨ ਜਿੱਤਣ। ਬੀਬੀ ਮਾਨ ਨੇ ਕਿਹਾ ਕਿ ਇਹਨਾਂ ਨੂੰ ਲੋਕ ਸੇਵਾ ਕਰਨੀ ਅਸੀਂ ਸਿਖਾ ਦਿਆਂਗੇ। ਜਦੋਂ ਬੀਬੀਆਂ ਭੈਣਾਂ ਦਾ ਦੁੱਖ ਸੁਣਨ ਲਈ ਮਿਲਦਾ ਹੈ ਤਾਂ ਪਤਾ ਲੱਗਦਾ ਹੈ ਕਿ ਲੋਕਾਂ ਦੀਆਂ ਕੀ ਮੁਸ਼ਕਲਾਂ ਅਤੇ ਮਜਬੂਰੀਆਂ ਹਨ।
ਬਸਪਾ ਛੱਡ ਆਪ ‘ਚ ਸ਼ਾਮਲ ਹੋਏ ਆਗੂਆਂ ਅਤੇ ਵਰਕਰਾਂ ਦੀ ਸੂਚੀ
ਬੀਬੀ ਮਾਨ ਨੇ ਦੱਸਿਆ ਕਿ ਨੂਰਮਹਿਲ ਵਿੱਚ ਧਲਵੰਤ ਸਹਿਜਲ, ਤਿਲਕ ਰਾਜ, ਦਵਿੰਦਰ ਕੁਮਾਰ, ਅਵਤਾਰ, ਆਸ਼ੂ, ਮੁਨੀਸ਼ ਕੁਮਾਰ, ਦਲਜੀਤ ਸਿੰਘ, ਗੁਲੂ ਸਹਿਜਲ, ਜਗਾ ਬਾਲੂ, ਜਸਵਿੰਦਰ ਸਿੰਘ ਬਾਲੂ, ਤਾਰੋ ਬਾਲੂ, ਅਵਤਾਰ ਬਾਲੂ, ਸੀਮਾ ਬਾਲੂ, ਸੰਦੀਪ ਬਾਲੂ, ਰਾਮ ਆਸਰਾ ਬਾਲੂ, ਤੋਸ਼ੀ ਬਾਲੂ, ਅਜੈ ਕੁਮਾਰ ਸਲੱਣ, ਸੰਤਾ ਸਿੰਘ ਫਰਵਾਲੀਆ, ਜਗਦੀਪ ਕੁਮਾਰ ਬਾਲੂ, ਨਵਜੋਤ ਕੌਰ ਬਾਲੂ, ਜੀਤ ਲੰਗਾਹ, ਮਨਜੀਤ ਕੌਰ ਲੰਗਾਹ, ਮੀਨਾ ਰਾਣੀ ਲੰਗਾਹ, ਅਮਰਜੀਤ ਲੰਗਾਹ, ਜੀਤ ਕੈਲੇ, ਸੋਹਣ ਲੰਗਾਹ, ਨਸੀਬ ਚੰਦ, ਤੋਤਾ ਕੈਲੇ, ਪਿੰਦੂ ਕੈਲੇ, ਭਜਨ ਮੱਲ, ਬਿੰਦਰ ਮੱਲ, ਕੇਵਲ ਮੱਲ, ਪੰਮੀ ਮੱਲ, ਪਿਆਰੀ ਬਾਲੂ, ਮਿੰਦੋ ਲੰਗਾਹ, ਬਲਜੀਤ ਕੌਰ, ਪਰੀਤ ਬਾਲੂ, ਬਿੰਦਰ ਬਾਲੂ, ਕਮਲੇਸ਼ ਲੰਗਾਹ ਅਤੇ ਲਵਪ੍ਰੀਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ। ਉਹਨਾਂ ਦਾ ਜ਼ੋਰਦਾਰ ਸਵਾਗਤ ਕਰਦਿਆਂ ਬੀਬੀ ਮਾਨ ਨੇ ਆਖਿਆ ਅਤੇ ਪਾਰਟੀ ਵਿੱਚ ਪੂਰਾ ਮਾਣ-ਸਤਿਕਾਰ ਮਿਲਣ ਦਾ ਭਰੋਸਾ ਦਿੱਤਾ।
ਪ੍ਰੋਗਰਾਮ ਦੌਰਾਨ ਮੌਜੂਦ ਪ੍ਰਮੁੱਖ ਸ਼ਖ਼ਸੀਅਤਾਂ
ਇਸ ਮੌਕੇ ਤੇ ਪ੍ਰਧਾਨ ਦੀਪਕ ਕੁਮਾਰ, ਚੇਅਰਮੈਨ ਲਖਵੀਰ ਸਿੰਘ ਸ਼ੀਰ, ਸੁਖਵਿੰਦਰ ਕੌਰ ਕੌਂਸਲਰ, ਰਤਨਾ ਨਈਅਰ, ਰਾਜੂ ਉੱਪਲ, ਰਾਕੇਸ਼ ਸ਼ਰਮਾ, ਰਾਕੇਸ਼ ਵਰਮਾ, ਸੋਨੂੰ ਮਿਤੂ, ਡਾਕਟਰ ਗੋਇਲ, ਸੰਜੀਵ ਸ਼ਰਮਾ, ਸੰਦੀਪ ਤਕਿਆਰ, ਸੁਭਾਸ਼ ਚੰਦਰ ਕੌਂਸਲਰ, ਸੰਦੀਪ ਬੱਤਰਾ ਅਤੇ ਸਾਹਿਲ ਮੈਹਿਨ ਆਦਿ ਹਾਜ਼ਰ ਸਨ।
ਸੰਪਾਦਕੀ ਟਿੱਪਣੀ: ਨੂਰਮਹਿਲ ਵਿੱਚ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਾ ਹਲਕਾ ਨਕੋਦਰ ਦੀ ਰਾਜਨੀਤੀ ਵਿੱਚ ਇੱਕ ਵੱਡਾ ਫੇਰਬਦਲ ਮੰਨਿਆ ਜਾ ਰਿਹਾ ਹੈ। ਵਿਧਾਇਕਾ ਇੰਦਰਜੀਤ ਕੌਰ ਮਾਨ ਵੱਲੋਂ ਵਿਰੋਧੀ ਧਿਰਾਂ ਨੂੰ ਸੇਵਾ ਦੀ ਰਾਜਨੀਤੀ ਕਰਨ ਦਾ ਮਸ਼ਵਰਾ ਦੇਣਾ ਇਹ ਦਰਸਾਉਂਦਾ ਹੈ ਕਿ ਹਲਕੇ ਵਿੱਚ ਪਾਰਟੀ ਦਾ ਆਧਾਰ ਮਜ਼ਬੂਤ ਹੋ ਰਿਹਾ ਹੈ। ਪਰੰਤੂ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਨਵੇਂ ਵਰਕਰਾਂ ਨੂੰ ਪਾਰਟੀ ਅੰਦਰ ਯੋਗ ਮਾਣ-ਸਤਿਕਾਰ ਦੇ ਕੇ ਇੱਕਜੁੱਟ ਰੱਖਣਾ ਅਤੇ ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਆਉਣ ਵਾਲੇ ਸਮੇਂ ਵਿੱਚ ਪਾਰਟੀ ਲੀਡਰਸ਼ਿਪ ਲਈ ਅਹਿਮ ਪ੍ਰੀਖਿਆ ਹੋਵੇਗੀ।
