ਹਿੰਦ ਵਾਸੀ ਭੁੱਲ ਗਏ ਯਾਦ ਤੇਰੀ
ਸਭ ਨੇ ਦਿਲਾਂ ਦੇ ਵਿਚੋਂ ਭੁਲਾ ਦਿੱਤਾ
ਰਲ਼ ਕੇ ਚੋਰ ,ਠੱਗਾਂ ਅਤੇ ਨਾਲ ਸਾਧਾਂ
ਸਾਰਾ ਦੇਸ਼ ਹੀ ਬਲੀ ਚੜਾ ਦਿੱਤਾ।
ਤੇਰੇ ਕੀਤੇ ਹੋਏ ਕੰਮਾਂ ਨੂੰ ਭੁੱਲੇ ਸਾਰੇ
ਡੰਕਾ ਆਪਣੇ ਨਾਮ ਦਾ ਵਜਾ ਦਿੱਤਾ
ਤੇਰੇ ਨਾਮ ਤੇ ਕਦੇ ਨਾ ਹੋਈ ਚਰਚਾ
ਸਾਲ ਬਾਆਦ ਅੱਜ ਬੁੱਤ ਸਜਾ ਦਿੱਤਾ।
ਅੱਜ ਨਾਮ ਤੇਰਾ ਸਭ ਨੇ ਲੈ ਲੈ ਕੇ
ਪਿੰਡ ਸਰਾਭੇ ਦਾ ਰਾਹ ਸਜਾ ਦਿੱਤਾ
ਤੇਰੇ ਜੱਦੀ ਘਰ ਦੇ ਵਿੱਚ ਵੀਰਾ
ਇੱਕ ਛੋਟਾ ਜਿਹਾ ਬੁੱਤ ਲੱਗਾ ਦਿੱਤਾ।
ਹੁਣ ਵੋਟਾਂ ਦੇ ਦਿਨ ਨੇ ਨੇੜੇ ਆਏ
ਅੱਜ ਤਾਂ ਤੈਨੂੰ ਵੀ ਮਹਾਨ ਬਣਾ ਦਿੱਤਾ
ਨਹੀ ਤਾਂ ਕੌਣ ਕਿਸੇ ਨੂੰ ਏਥੇ ਪੁੱਛਦਾ ਏ
ਗ਼ਦਰ ਪਾਰਟੀ ਨੂੰ ਦਿਲੋਂ ਭੁਲਾ ਦਿੱਤਾ।
ਮੂਲਾ ਸਿੰਘ, ਕ੍ਰਿਪਾਲ, ਨਵਾਬ ਵਰਗਿਆਂ
ਦੇ ਹੱਥ ਦੇਸ਼ ਦਾ ਝੰਡਾ ਫੜਾ ਦਿੱਤਾ
ਮੇਰੇ ਵੀਰਿਆ ਹੁਣ ਕੀ ਤੈਨੂੰ ਦੱਸਾਂ
ਇਹਨਾਂ ਝੁੱਗਾ ਹੀ ਚੌੜ ਕਰਾ ਦਿੱਤਾ।
ਤੇਰੇ ਨਾਲ ਤੇ ਦੋ ਚਾਰ ਗ਼ੀਤ ਲਿਖ ਕੇ
ਅਹੁਦੇਦਾਰੀਆਂ ਦਾ ਦੌਰ ਚਲਾ ਦਿੱਤਾ
ਕੀ ਦੱਸਾਂ ਮੇਰਾ ਰੋਣ ਨੂੰ ਜੀ ਕਰਦਾ
ਦੇਸ਼ ਨਸ਼ੇ ਦਾ ਅੱਡਾ ਬਣਾ ਦਿੱਤਾ।
ਤੇਰੀ ਭੈਣ , ਰੂਪੀ, ਦੇ ਦਿਲ ਅੰਦਰ
ਤੇਰੇ ਨਾਮ ਨੇ ਇਨਕਲਾਬ ਲਿਆ ਦਿੱਤਾ
ਹੁਣ ਕੀ ਆਖਾਂ ਕਹਿਣ ਨੂੰ ਰਿਹਾ ਕੁਝ ਨਹੀਂ
ਦੇਸ਼ ਝੋਲੀ ਚੁੱਕਾਂ ਨੂੰ ਲੁਟਾ ਦਿੱਤਾ।
www.feedfront.in
ਭੁੱਲ ਗਏ ਯਾਦ ਤੇਰੀ
ਹਿੰਦ ਵਾਸੀ ਭੁੱਲ ਗਏ ਯਾਦ ਤੇਰੀ
ਸਭ ਨੇ ਦਿਲਾਂ ਦੇ ਵਿਚੋਂ ਭੁਲਾ ਦਿੱਤਾ
ਰਲ਼ ਕੇ ਚੋਰ ,ਠੱਗਾਂ ਅਤੇ ਨਾਲ ਸਾਧਾਂ
ਸਾਰਾ ਦੇਸ਼ ਹੀ ਬਲੀ ਚੜਾ ਦਿੱਤਾ।
ਤੇਰੇ ਕੀਤੇ ਹੋਏ ਕੰਮਾਂ ਨੂੰ ਭੁੱਲੇ ਸਾਰੇ
ਡੰਕਾ ਆਪਣੇ ਨਾਮ ਦਾ ਵਜਾ ਦਿੱਤਾ
ਤੇਰੇ ਨਾਮ ਤੇ ਕਦੇ ਨਾ ਹੋਈ ਚਰਚਾ
ਸਾਲ ਬਾਆਦ ਅੱਜ ਬੁੱਤ ਸਜਾ ਦਿੱਤਾ।
ਅੱਜ ਨਾਮ ਤੇਰਾ ਸਭ ਨੇ ਲੈ ਲੈ ਕੇ
ਪਿੰਡ ਸਰਾਭੇ ਦਾ ਰਾਹ ਸਜਾ ਦਿੱਤਾ
ਤੇਰੇ ਜੱਦੀ ਘਰ ਦੇ ਵਿੱਚ ਵੀਰਾ
ਇੱਕ ਛੋਟਾ ਜਿਹਾ ਬੁੱਤ ਲੱਗਾ ਦਿੱਤਾ।
ਹੁਣ ਵੋਟਾਂ ਦੇ ਦਿਨ ਨੇ ਨੇੜੇ ਆਏ
ਅੱਜ ਤਾਂ ਤੈਨੂੰ ਵੀ ਮਹਾਨ ਬਣਾ ਦਿੱਤਾ
ਨਹੀ ਤਾਂ ਕੌਣ ਕਿਸੇ ਨੂੰ ਏਥੇ ਪੁੱਛਦਾ ਏ
ਗ਼ਦਰ ਪਾਰਟੀ ਨੂੰ ਦਿਲੋਂ ਭੁਲਾ ਦਿੱਤਾ।
ਮੂਲਾ ਸਿੰਘ, ਕ੍ਰਿਪਾਲ, ਨਵਾਬ ਵਰਗਿਆਂ
ਦੇ ਹੱਥ ਦੇਸ਼ ਦਾ ਝੰਡਾ ਫੜਾ ਦਿੱਤਾ
ਮੇਰੇ ਵੀਰਿਆ ਹੁਣ ਕੀ ਤੈਨੂੰ ਦੱਸਾਂ
ਇਹਨਾਂ ਝੁੱਗਾ ਹੀ ਚੌੜ ਕਰਾ ਦਿੱਤਾ।
ਤੇਰੇ ਨਾਲ ਤੇ ਦੋ ਚਾਰ ਗ਼ੀਤ ਲਿਖ ਕੇ
ਅਹੁਦੇਦਾਰੀਆਂ ਦਾ ਦੌਰ ਚਲਾ ਦਿੱਤਾ
ਕੀ ਦੱਸਾਂ ਮੇਰਾ ਰੋਣ ਨੂੰ ਜੀ ਕਰਦਾ
ਦੇਸ਼ ਨਸ਼ੇ ਦਾ ਅੱਡਾ ਬਣਾ ਦਿੱਤਾ।
ਤੇਰੀ ਭੈਣ , ਰੂਪੀ, ਦੇ ਦਿਲ ਅੰਦਰ
ਤੇਰੇ ਨਾਮ ਨੇ ਇਨਕਲਾਬ ਲਿਆ ਦਿੱਤਾ
ਹੁਣ ਕੀ ਆਖਾਂ ਕਹਿਣ ਨੂੰ ਰਿਹਾ ਕੁਝ ਨਹੀਂ
ਦੇਸ਼ ਝੋਲੀ ਚੁੱਕਾਂ ਨੂੰ ਲੁਟਾ ਦਿੱਤਾ।

