ਨੂਰਮਹਿਲ: ਨੂਰਮਹਿਲ ਖੇਤਰ ਵਿੱਚ ਲੁਟੇਰਿਆਂ ਦੇ ਹੌਸਲੇ ਕਾਫ਼ੀ ਬੁਲੰਦ ਹੁੰਦੇ ਜਾ ਰਹੇ ਹਨ। ਦਿਨ ਦਿਹਾੜੇ ਹੋ ਰਹੀਆਂ ਲੁੱਟਾਂ ਤੇ ਚੋਰੀਆਂ ਨੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪੁਲਿਸ ਦੀ ਸੁਸਤ ਕਾਰਵਾਈ ਕਾਰਨ ਅਪਰਾਧੀ ਬਿਨਾਂ ਡਰ ਦੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਅਤੇ ਆਸਾਨੀ ਨਾਲ ਫਰਾਰ ਹੋ ਜਾਂਦੇ ਹਨ। ਤਾਜ਼ਾ ਘਟਨਾ ਵਿੱਚ ਦੋ ਮਹਿਲਾ ਅਧਿਆਪਕਾਵਾਂ, ਜੋ ਸਕੂਲ ਤੋਂ ਘਰ ਵੱਲ ਜਾ ਰਹੀਆਂ ਸਨ, ਨੂੰ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ। ਇਹ ਘਟਨਾ ਭੱਲਟੋਵਾਲ ਰੋਡ ‘ਤੇ ਵਾਪਰੀ, ਜਿੱਥੇ ਲੁਟੇਰਿਆਂ ਨੇ ਅਧਿਆਪਕਾਵਾਂ ਨੂੰ ਪਹਿਲਾਂ ਲਾਤ ਮਾਰ ਕੇ ਸਕੂਟੀ ਤੋਂ ਡਿੱਗਾਇਆ ਅਤੇ ਫਿਰ ਦਾਤਰ ਨਾਲ ਹਮਲਾ ਕਰਕੇ ਪਰਸ ਖੋ ਕੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਇਲਾਕੇ ਦੇ ਲੋਕ ਮੌਕੇ ‘ਤੇ ਇਕੱਠੇ ਹੋਏ ਅਤੇ ਜ਼ਖ਼ਮੀ ਅਧਿਆਪਕਾਵਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਹਮਲੇ ‘ਚ ਗੰਭੀਰ ਤੌਰ ‘ਤੇ ਜ਼ਖ਼ਮੀ ਮੈਡਮ ਮਨਜੀੰਦਰ ਕੌਰ ਨੇ ਦੱਸਿਆ ਕਿ ਪੱਸ ਵਿੱਚ ਮੋਬਾਈਲ, ਲਗਭਗ ਪੰਜ ਹਜ਼ਾਰ ਰੁਪਏ ਨਕਦ ਅਤੇ ਜ਼ਰੂਰੀ ਕਾਗਜ਼ ਸਨ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਪੁਲਿਸ ਸਿਰਫ਼ ਚਾਲਾਨ ਕੱਟਣ ਵਾਲੀਆਂ ਗੱਡੀਆਂ ਦੇ ਪਿੱਛੇ ਹੀ ਰਹਿੰਦੀ ਹੈ ਪਰ ਜਨਤਾ ਦੀ ਸੁਰੱਖਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਲਾਕੇ ਦੇ ਲੋਕਾਂ ਅਤੇ ਸ਼ਰਧਾਲੂਆਂ ਨੇ ਮੰਗ ਕੀਤੀ ਹੈ ਕਿ ਪੁਲਿਸ ਅਧਿਕਾਰੀਆਂ ਅਤੇ ਹਲਕਾ ਵਿਧਾਇਕ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਲੋਕਾਂ ਦਾ ਵਿਸ਼ਵਾਸ ਮੁੜ ਬਹਾਲ ਕੀਤਾ ਜਾ ਸਕੇ। ਇਹ ਵੀ ਦਰਸਾਇਆ ਗਿਆ ਹੈ ਕਿ ਨੂਰਮਹਿਲ ਥਾਣੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਮੋਟਰਸਾਈਕਲ ਚੋਰੀ, ਸਿਲੰਡਰ ਚੋਰੀ ਅਤੇ ਵੱਖ-ਵੱਖ ਲੁੱਟਾਂ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇ ਪੁਲਿਸ ਨੇ ਕੜੇ ਕਦਮ ਨਾ ਚੁੱਕੇ ਤਾਂ ਕਾਨੂੰਨ-ਵਿਵਸਥਾ ਦੀ ਸਥਿਤੀ ਹੋਰ ਵੀ ਬੇਹਾਲ ਹੋ ਸਕਦੀ ਹੈ।
ਨੂਰਮਹਿਲ ਵਿੱਚ ਦਿਨ ਦਿਹਾਡੇ ਲੁੱਟ ਦੀ ਵੱਡੀ ਘਟਨਾ; ਮਹਿਲਾ ਅਧਿਆਪਕਾ ‘ਤੇ ਦਾਤਰ ਨਾਲਹਮਲਾ ਕਰਕੇ ਖੋਹਿਆ ਪਰਸ
7K
Naresh Sharma
Working as a journalist since 2020, with a passion for uncovering untold stories and delivering factual, balanced news to the public. Dedicated to covering a range of topics including politics, social issues, and human interest stories. Committed to ethical journalism, in-depth research, and meaningful storytelling that connects with readers. Proud to be a part of the Feedfront team, contributing honest and responsible journalism to inform and empower society.
