ਮਹਿਤਪੁਰ: 21 ਅਗਸਤ ਦੀ ਕੌਮੀ ਇਨਸਾਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਜਗਤਾਰ ਸਿੰਘ ਹਵਾਰਾ, ਭਾਈ ਤਾਰਾ, ਭਾਈ ਭੌਰਾ ਜੋ ਆਦਿ 32-32 ਸਾਲਾਂ ਤੋਂ ਬੰਦ ਨੇ, ਜਿਨ੍ਹਾਂ ਦੀ ਸਰਕਾਰ ਪਰੋਲ ਨਹੀਂ ਦੇ ਰਹੀ, ਉਸ ਦੇ ਸੱਦੇ ‘ਤੇ ਲਾਇਏ ਗਏ ਮੋਰਚੇ ਦਾ 21 ਤਰੀਕ ਪੰਜਾਬ ਬੰਦ ਨੂੰ ਮਹਿਤਪੁਰ ਵਾਸੀਆਂ ਨੇ ਭਰਵਾਂ ਹੁੰਗਾਰਾ ਦਿੱਤਾ। ਜਗਤਾਰ ਸਿੰਘ ਹਵਾਰਾ ਦੀ ਮਾਤਾ ਜੀ ਬਹੁਤ ਸੀਰੀਅਸ ਹਨ, ਪਰ ਉਨ੍ਹਾਂ ਨੂੰ ਮਿਲਣ ਲਈ ਜੱਥੈਦਾਰ ਜੱਗਤਾਰ ਸਿੰਘ ਹਵਾਰਾ ਨੂੰ ਪਰੋਲ ਨਹੀਂ ਮਿਲ ਰਹੀ। ਇਸ ਬੰਦ ਦੌਰਾਨ ਬਾਜ਼ਾਰ, ਟਰੈਫਿਕ, ਸਕੂਲ, ਬੈਂਕ ਆਦਿ 2 ਵਜੇ ਤੱਕ ਸਾਰੇ ਬੰਦ ਰਹੇ ਅਤੇ ਇਸ ਬੰਦ ਨੂੰ ਸਾਰੀਆਂ ਜਥੇਬੰਦੀਆਂ ਨੇ ਭਰਵਾਂ ਹੁੰਗਾਰਾ ਦਿੱਤਾ।
ਸੰਘਰਸ਼ ਦੇ ਮੈਦਾਨ ‘ਚ ਇਕਜੁੱਟ ਹੋਈਆਂ ਵੱਖ-ਵੱਖ ਜਥੇਬੰਦੀਆਂ
ਇਸ ਬੰਦ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਇਨ੍ਹਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਦੁਆਬਾ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੁਨਰ ਸੁਰਜੀਤ, ਬੀਕੇਯੂ ਪੰਜਾਬ, ਬੀਕੇਯੂ ਕਾਦੀਆਂ, ਵਾਰਸ ਪੰਜਾਬ ਜਥੇਬੰਦੀ, ਬੀਕੇਯੂ ਡਕੌਂਦਾ, ਬੀਕੇਯੂ ਖਹਿਰਾ, ਪੇਂਡੂ ਮਜ਼ਦੂਰ ਯੂਨੀਅਨ, ਕਿਰਤੀ ਕਿਸਾਨ ਯੂਨੀਅਨ ਅਤੇ ਸਫਾਈ ਮਜਦੂਰ ਯੂਨੀਅਨ ਸ਼ਾਮਲ ਸਨ।
ਮੋਰਚੇ ਵਿੱਚ ਡਟੇ ਰਹੇ ਪ੍ਰਮੁੱਖ ਆਗੂ
ਇਸ ਬੰਦ ਪ੍ਰਦਰਸ਼ਨ ਵਿੱਚ ਕਿਸਾਨ ਕਸ਼ਮੀਰ ਸਿੰਘ ਪੰਨੂ ਤੰਦਾਉਰਾ, ਨਰਿੰਦਰ ਸਿੰਘ ਉਧੋਵਾਲ, ਬਲਵੀਰ ਸਿੰਘ ਉਧੋਵਾਲ, ਸੁਖਵਿੰਦਰਜੀਤ ਸਿੰਘ ਮਹਿਤਪੁਰ, ਸਤਨਾਮ ਸਿੰਘ ਮਡਿਆਲਾ, ਬਾਬਾ ਪਲਵਿੰਦਰ ਸਿੰਘ, ਜਥੇਦਾਰ ਸੁਖਵੰਤ ਸਿੰਘ ਰੌਲੀ, ਬੂਟਾ ਸਿੰਘ ਰੌਲੀ, ਹਰਦਿਆਲ ਸਿੰਘ ਮਹਿਤਪੁਰ, ਧੰਨਾ ਸਿੰਘ ਤਲਵੰਡੀ ਸਲੇਮ, ਲਖਵਿੰਦਰ ਸਿੰਘ ਗੋਬਿੰਦਪੁਰ, ਨਰਿੰਦਰ ਸਿੰਘ ਬਾਜਵਾ, ਸਾਥੀ ਤਰਸੇਮ ਪੀਟਰ, ਸਰਪੰਚ ਲਛਮਣ ਸਿੰਘ ਬੀਟਰਾਂ, ਸੁਖਜਿੰਦਰ ਸਿੰਘ ਪਰਜੀਆਂ, ਪਰਮਿੰਦਰ ਸਿੰਘ ਸ਼ਾਹਪੁਰ, ਕਮਲਜੀਤ ਸਿੰਘ ਮਾਂਡ, ਸਤਨਾਮ ਸਿੰਘ ਲੋਹਗੜ, ਕੇਵਲ ਸਿੰਘ ਖਹਿਰਾ, ਜਸਵੰਤ ਸਿੰਘ, ਪਾਲ ਸਿੰਘ, ਸਰਪੰਚ ਹਰਜਿੰਦਰ ਸਿੰਘ ਮੰਡ, ਸੁਖਵਿੰਦਰ ਸਿੰਘ ਸਾਬੂ ਵਾਲ, ਅਤੇ ਵਾਰਸ ਪੰਜਾਬ ਦੇ ਆਗੂ ਆਦਿ ਹਾਜ਼ਰ ਰਹੇ।
ਸੰਪਾਦਕੀ ਟਿੱਪਣੀ: 32-32 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਦਾ ਮੁੱਦਾ ਮਹਿਜ਼ ਇੱਕ ਕਾਨੂੰਨੀ ਪਹਿਲੂ ਨਹੀਂ, ਬਲਕਿ ਮਨੁੱਖੀ ਅਧਿਕਾਰਾਂ ਅਤੇ ਸੰਵੇਦਨਸ਼ੀਲਤਾ ਨਾਲ ਜੁੜਿਆ ਇੱਕ ਅਹਿਮ ਵਿਸ਼ਾ ਹੈ। ਜਦੋਂ ਜਗਤਾਰ ਸਿੰਘ ਹਵਾਰਾ ਦੀ ਮਾਤਾ ਦੀ ਗੰਭੀਰ ਹਾਲਤ ਦੇ ਬਾਵਜੂਦ ਉਨ੍ਹਾਂ ਨੂੰ ਮਿਲਣ ਲਈ ਪਰੋਲ ਵਰਗਾ ਬੁਨਿਆਦੀ ਹੱਕ ਨਹੀਂ ਦਿੱਤਾ ਜਾਂਦਾ, ਤਾਂ ਅਜਿਹੇ ਕਦਮ ਪ੍ਰਸ਼ਾਸਨਿਕ ਨਿਰਪੱਖਤਾ ‘ਤੇ ਸਵਾਲ ਖੜ੍ਹੇ ਕਰਦੇ ਹਨ। ਮਹਿਤਪੁਰ ਵਿੱਚ ਕਿਸਾਨ, ਮਜ਼ਦੂਰ ਅਤੇ ਹੋਰ ਸਮਾਜਿਕ ਜਥੇਬੰਦੀਆਂ ਵੱਲੋਂ ਦਿਖਾਈ ਗਈ ਇੱਕਜੁੱਟਤਾ ਇਹ ਸਪੱਸ਼ਟ ਕਰਦੀ ਹੈ ਕਿ ਇਹ ਆਵਾਜ਼ ਹੁਣ ਜਨਤਕ ਰੋਸ ਦਾ ਰੂਪ ਧਾਰਨ ਕਰ ਚੁੱਕੀ ਹੈ, ਜਿਸ ਦਾ ਸਰਕਾਰਾਂ ਨੂੰ ਸੰਵਿਧਾਨਕ ਅਤੇ ਮਨੁੱਖੀ ਮਾਪਦੰਡਾਂ ਦੇ ਅਧਾਰ ‘ਤੇ ਤੁਰੰਤ ਹੱਲ ਕੱਢਣਾ ਚਾਹੀਦਾ ਹੈ।
