ਲੁਧਿਆਣਾ: ਆਧੁਨਿਕ ਯੁੱਗ ਵਿੱਚ ਸਮਾਜ ਨੇ ਭਾਵੇਂ ਕਈ ਖੇਤਰਾਂ ਵਿੱਚ ਉੱਨਤੀ ਹਾਸਲ ਕਰ ਲਈ ਹੈ, ਪਰ ਅੱਜ ਵੀ ਕੁਝ ਅਜਿਹੀਆਂ ਸਮਾਜਿਕ ਕੁਰੀਤੀਆਂ ਹਨ ਜੋ ਮਾਨਵਤਾ ਤੇ ਧੱਬਾ ਹਨ। ਇਨ੍ਹਾਂ ਵਿਚੋਂ ਇੱਕ ਹੈ ਮਾਦਾ ਭਰੂਣ ਹੱਤਿਆ ਜੋ ਸਭ ਤੋਂ ਗੰਭੀਰ ਅਤੇ ਚਿੰਤਾਜਨਕ ਸਮੱਸਿਆ ਹੈ। ਇਹ ਨਾ ਸਿਰਫ਼ ਕਾਨੂੰਨਨ ਅਪਰਾਧ ਹੈ, ਸਗੋਂ ਇਕ ਨੈਤਿਕ ਪਾਪ ਅਤੇ ਸਮਾਜਿਕ ਅਨਿਆਂ ਵੀ ਹੈ। ਸਿਵਲ ਸਰਜਨ ਦੀ ਅਗਵਾਈ ਹੇਠ ਮਾਦਾ ਭਰੂਣ ਹੱਤਿਆ ਵਿਰੁੱਧ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਲੜਕੀਆਂ ਅਤੇ ਲੜਕਿਆਂ ਵਿੱਚ ਸਮਾਨਤਾ ਲਈ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਧੀਆਂ ਮਾਪਿਆਂ ਤੇ ਭਾਰ ਨਹੀਂ, ਸਗੋਂ ਇਕ ਵਰਦਾਨ ਹਨ।
ਕਾਨੂੰਨ ਦਾ ਸ਼ਿਕੰਜਾ ਅਤੇ ਚੈਕਿੰਗ ਅਭਿਆਨ
ਸਿਹਤ ਵਿਭਾਗ ਵੱਲੋਂ ਪੀ ਸੀ ਪੀ ਐਨ ਡੀ ਟੀ ਐਕਟ ਅਧੀਨ ਜ਼ਿਲ੍ਹੇ ਭਰ ਵਿੱਚ ਚੱਲ ਰਹੇ ਅਲਟਰਾਸਾਉਂਡ ਸਕੈਨ ਸੈਂਟਰਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਜਿਲਾ ਪਰਿਵਾਰ ਭਲਾਈ ਅਫਸਰ ਨੇ ਦੱਸਿਆ ਕਿ ਐਕਟ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਨਿਯਮਾਂ ਦੀ ਅਣਦੇਖੀ ਕਰਨ ਵਾਲੇ ਕਿਸੇ ਵੀ ਕੇਂਦਰ ਨੂੰ ਬਖਸ਼ਿਆ ਨਹੀਂ ਜਾਵੇਗਾ ਤਾਂ ਜੋ ਕੁੱਖ ਵਿੱਚ ਹੋ ਰਹੀਆਂ ਹੱਤਿਆਵਾਂ ਨੂੰ ਸਖ਼ਤੀ ਨਾਲ ਰੋਕਿਆ ਜਾ ਸਕੇ।
ਵਿਗੜਦਾ ਸੰਤੁਲਨ ਅਤੇ ਭਵਿੱਖ ਦਾ ਖ਼ਤਰਾ
ਲੜਕੀਆਂ ਨੂੰ ਪੂਰੇ ਮਾਣ ਸਤਿਕਾਰ ਸਹਿਤ ਅੱਗੇ ਵਧਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਲੜਕੀਆਂ ਤੇ ਲੜਕਿਆਂ ਦੇ ਲਿੰਗ ਅਨੁਪਾਤ ਵਿੱਚ ਅੰਤਰ ਸਮਾਜਿਕ ਸੰਤੁਲਨ ਨੂੰ ਖਤਰੇ ਵਿਚ ਪਾ ਰਿਹਾ ਹੈ। ਭਵਿੱਖ ਵਿੱਚ ਲੜਕੇ ਅਤੇ ਲੜਕੀ ਦੇ ਅਨੁਪਾਤ ਵਿੱਚ ਆ ਰਿਹਾ ਇਹ ਪਾੜਾ ਇੱਕ ਵੱਡਾ ਖ਼ਤਰਾ ਸਾਬਤ ਹੋ ਸਕਦਾ ਹੈ। ਭਾਵੇਂ ਭਰੂਣ ਹੱਤਿਆ ਰੋਕਣ ਲਈ ਸਖ਼ਤ ਕਾਨੂੰਨ ਬਣੇ ਹੋਏ ਹਨ, ਪਰ ਇਸ ਸਬੰਧੀ ਆਮ ਲੋਕਾਂ ਦੀ ਮਾਨਸਿਕਤਾ ਬਦਲਣਾ ਅਤੇ ਉਨ੍ਹਾਂ ਨੂੰ ਜਾਗਰੂਕ ਕਰਨਾ ਬੇਹੱਦ ਜ਼ਰੂਰੀ ਹੋ ਗਿਆ ਹੈ।
ਧੀਆਂ ਦੇ ਸੁਪਨਿਆਂ ਨੂੰ ਉਡਾਣ ਦੇਣ ਦੀ ਕੋਸ਼ਿਸ਼
ਇਸ ਸਬੰਧ ਵਿੱਚ ਸਰਕਾਰੀ ਡਿਸਪੈਂਸਰੀ ਹੈਬੋਵਾਲ ਕਲਾਂ ਵਿਖੇ ਇੱਕ ਜਾਗਰੂਕਤਾ ਕੈਂਪ ਦੌਰਾਨ ਔਰਤਾਂ ਨੂੰ ਜਾਗਰੂਕ ਕਰਦਿਆਂ ਜ਼ਿਲ੍ਹਾ ਬੀਸੀਸੀ ਕੋਆਰਡੀਨੇਟਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ “ਬੇਟੀ ਬਚਾਓ, ਬੇਟੀ ਪੜ੍ਹਾਓ” ਮੁਹਿੰਮ ਦੇ ਤਹਿਤ ਲੜਕੀਆਂ ਦੀ ਸਿੱਖਿਆ, ਪੋਸ਼ਣ ਅਤੇ ਸੁਰੱਖਿਆ ਲਈ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਲੜਕੀਆਂ ਨੂੰ ਉੱਚੀ ਸਿੱਖਿਆ, ਸਕੂਲ ਵਿਚ ਦਾਖਲਾ, ਅਤੇ ਆਤਮਨਿਰਭਰ ਬਣਾਉਣ ਲਈ ਸਾਨੂੰ ਸਭ ਨੂੰ ਮਿਲ ਕੇ ਇੱਕ ਸਾਂਝੀ ਸੋਚ ਅਪਣਾਉਣ ਦੀ ਲੋੜ ਹੈ।
ਸੰਪਾਦਕੀ ਟਿੱਪਣੀ: ਮਾਦਾ ਭਰੂਣ ਹੱਤਿਆ ਕੇਵਲ ਇੱਕ ਕਾਨੂੰਨੀ ਅਪਰਾਧ ਨਹੀਂ ਬਲਕਿ ਇੱਕ ਅਜਿਹਾ ਸਮਾਜਿਕ ਕੋੜ੍ਹ ਹੈ ਜੋ ਸਾਡੇ ਭਵਿੱਖ ਦੀਆਂ ਬੁਨਿਆਦਾਂ ਨੂੰ ਖੋਖਲਾ ਕਰ ਰਿਹਾ ਹੈ। ਸਿਹਤ ਵਿਭਾਗ ਦੀਆਂ ਸਖ਼ਤ ਚੈਕਿੰਗਾਂ ਅਤੇ ਜਾਗਰੂਕਤਾ ਕੈਂਪ ਸ਼ਲਾਘਾਯੋਗ ਕਦਮ ਹਨ, ਪਰ ਅਸਲ ਤਬਦੀਲੀ ਉਦੋਂ ਆਵੇਗੀ ਜਦੋਂ ਸਮਾਜ ਧੀਆਂ ਨੂੰ ਬੋਝ ਦੀ ਬਜਾਏ ਇੱਕ ਸ਼ਕਤੀ ਵਜੋਂ ਪ੍ਰਵਾਨ ਕਰੇਗਾ। ਲਿੰਗ ਅਨੁਪਾਤ ਦਾ ਵਿਗੜਨਾ ਆਉਣ ਵਾਲੀਆਂ ਨਸਲਾਂ ਲਈ ਗੰਭੀਰ ਸੰਕਟ ਪੈਦਾ ਕਰ ਸਕਦਾ ਹੈ, ਇਸ ਲਈ ਸਿੱਖਿਆ ਅਤੇ ਸੁਰੱਖਿਆ ਦੇ ਸੁਮੇਲ ਨਾਲ ਹੀ ਧੀਆਂ ਦੇ ਸੁਨਹਿਰੀ ਭਵਿੱਖ ਦੀ ਗਾਰੰਟੀ ਦਿੱਤੀ ਜਾ ਸਕਦੀ ਹੈ।
www.feedfront.in
ਮਾਦਾ ਭਰੂਣ ਹੱਤਿਆ ਦੇ ਕਲੰਕ ਨੂੰ ਮਿਟਾਉਣ ਲਈ ਸਿਹਤ ਵਿਭਾਗ ਸਰਗਰਮ, ਸਖ਼ਤ ਕਾਨੂੰਨੀ ਕਾਰਵਾਈ ਦੀ ਚੇਤਾਵਨੀ
✍️ By: Onkar Singh Uppal
👁️ 3.3K Views till today 03:32 AM