ਨਕੋਦਰ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰ ਵਰਗ ਨੂੰ ਦਿੱਤੀਆਂ ਸੁਖ-ਸਹੂਲਤਾਂ ਤੋਂ ਖ਼ੁਸ਼ ਹੋ ਕੇ ਲੋਕ ਮੁੜ ਮਾਨ ਸਰਕਾਰ ਬਣਾਉਣ ਲਈ ਉਤਾਵਲੇ ਨਜ਼ਰ ਆ ਰਹੇ ਹਨ, ਜਿਸ ਕਰਕੇ ਆਮ ਆਦਮੀ ਪਾਰਟੀ ਦਾ ਕਾਫ਼ਲਾ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਹਲਕਾ ਨਕੋਦਰ ਦੇ ਵਾਸੀ ਲਗਾਤਾਰ ਦੂਸਰੀਆਂ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ, ਜਿਸ ਦੀ ਵੱਡੀ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਨਕੋਦਰ ਦੇ ਸ਼ਹੀਦ ਊਧਮ ਸਿੰਘ ਨਗਰ ਵਿਖੇ 150 ਪਰਿਵਾਰ ‘ਆਪ’ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਸ਼ਾਮਲ ਹੋਣ ਵਾਲੇ ਸਾਰੇ ਪਰਿਵਾਰਾਂ ਦਾ ਜ਼ੋਰਦਾਰ ਸਵਾਗਤ ਕੀਤਾ।
150 ਪਰਿਵਾਰ ‘ਆਪ’ ‘ਚ ਸ਼ਾਮਲ, ਵਿਧਾਇਕਾ ਮਾਨ ਨੇ ਕੀਤਾ ਸਵਾਗਤ
ਨਕੋਦਰ ਵਿਖੇ ਸਾਬੀ ਮਹੇੜੂ ਦੇ ਯਤਨਾਂ ਸਦਕਾ ਸ਼ਹੀਦ ਊਧਮ ਸਿੰਘ ਨਗਰ ਦੇ 150 ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਇਹਨਾਂ ਵਿੱਚ ਲੱਕੀ ਧਾਰੀਵਾਲ, ਵਿਜੇ ਕੁਮਾਰ, ਕੁਲਵਿੰਦਰ ਸਿੰਘ, ਮੰਗਲ ਦਾਸ, ਅਮਰਜੀਤ ਸਿੰਘ, ਬਲਵੀਰ, ਮਨਜਿੰਦਰ ਸਿੰਘ, ਜਸਪਾਲ, ਗੁਰਪ੍ਰੀਤ, ਸਾਜਨ, ਗੌਰਵ, ਰਾਮ, ਰੂਪ ਲਾਲ, ਸਾਹਿਲ ਸਿੱਧੂ, ਕੇਵਲ, ਆਨੰਦ, ਸੋਨੀ, ਪਵਨ ਕੁਮਾਰ, ਸੁਮਨਜੀਤ ਕੁਮਾਰ ਸਮੇਤ ਵੱਡੀ ਗਿਣਤੀ ਪੁਰਸ਼ ਸ਼ਾਮਲ ਸਨ। ਇਸ ਤੋਂ ਇਲਾਵਾ ਮਹਿਲਾਵਾਂ ਵਿੱਚ ਸੰਤੋਸ਼, ਰੀਆ, ਕਮਲਜੀਤ, ਪੂਜਾ, ਪ੍ਰਵੀਨ, ਸੁਖਵਿੰਦਰ ਕੌਰ, ਮੀਨਾ, ਕਿਰਨ, ਸਰਬਜੀਤ, ਸਰੀਤਾ, ਜੋਤੀ, ਲਛਮੀ, ਮਿੰਦੋ, ਊਸ਼ਾ, ਸਤਨਾਮ, ਪਿੰਦਰ, ਬਿੰਨੀ, ਮਮਤਾ, ਰਾਜ ਰਾਣੀ, ਬਿਮਲਾ, ਸੁਖਵਿੰਦਰ, ਦੀਪਾ, ਰਾਣੀ, ਕੁਲਵਿੰਦਰ, ਕਮਲ, ਮਾਹੀ, ਅਮਨਦੀਪ ਕੌਰ, ਰਾਜ ਕੌਰ ਅਤੇ ਸੁਰਿੰਦਰ ਕੌਰ ਆਦਿ ਹਾਜ਼ਰ ਸਨ। ਵਿਧਾਇਕਾ ਬੀਬੀ ਮਾਨ ਨੇ ਸਾਰੇ ਨਵੇਂ ਸ਼ਾਮਲ ਹੋਏ ਮੈਂਬਰਾਂ ਨੂੰ ਜੀ ਆਇਆ ਆਖਿਆ ਅਤੇ ਵਿਸ਼ਵਾਸ ਦਿਵਾਇਆ ਕਿ ਪਾਰਟੀ ਅੰਦਰ ਹਰੇਕ ਵਿਅਕਤੀ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ।




ਪਿੰਡਾਂ ਵਿੱਚ ਵੀ ਦੂਜੀਆਂ ਪਾਰਟੀਆਂ ਨੂੰ ਛੱਡਣ ਲਈ ਉਤਾਵਲੇ ਲੋਕ
ਇਸ ਮੌਕੇ ਗੱਲਬਾਤ ਕਰਦਿਆਂ ਬੀਬੀ ਮਾਨ ਨੇ ਕਿਹਾ ਕਿ ਅਜੇ ਨਕੋਦਰ ਦੇ ਹੋਰ ਵੀ ਬਹੁਤ ਸਾਰੇ ਲੋਕ ਸਾਡੇ ਸੰਪਰਕ ਵਿੱਚ ਹਨ, ਜਿਹਨਾਂ ਨੂੰ ਜਲਦ ਹੀ ਆਮ ਆਦਮੀ ਪਾਰਟੀ ਦਾ ਹਿੱਸਾ ਬਣਾਇਆ ਜਾਵੇਗਾ। ਉਹਨਾਂ ਦੱਸਿਆ ਕਿ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਵਿੱਚ ਵੀ ਲੋਕ ਦੂਸਰੀਆਂ ਪਾਰਟੀਆਂ ਤੋਂ ਖਹਿੜਾ ਛੁਡਾਉਣ ਲਈ ਉਤਾਵਲੇ ਹਨ। ਬੀਬੀ ਮਾਨ ਨੇ ਉਹਨਾਂ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਜਿਹਨਾਂ ਵੱਲੋਂ ‘ਆਪ’ ਵਿੱਚ ਸ਼ਾਮਲ ਹੋਣ ਲਈ ਪੂਰਾ ਸਤਿਕਾਰ ਦਿੱਤਾ ਜਾ ਰਿਹਾ ਹੈ। ਉਹਨਾਂ ਨੇ ਦੋਹਰਾਇਆ ਕਿ ਲੋਕਾਂ ਤੱਕ ਸਾਡੀ ਪਹੁੰਚ ਬਣੀ ਰਹੇਗੀ ਅਤੇ ਅਸੀਂ ਦਿਨ-ਰਾਤ ਲੋਕਾਂ ਦੇ ਨਾਲ ਖੜ੍ਹੇ ਹਾਂ। ਇਸ ਮੌਕੇ ਨਕੋਦਰ ਸ਼ਹਿਰ ਦੀ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਵੀ ਮੌਜੂਦ ਸੀ।
ਸੰਪਾਦਕੀ ਟਿੱਪਣੀ: ਨਕੋਦਰ ਦੇ ਸ਼ਹੀਦ ਊਧਮ ਸਿੰਘ ਨਗਰ ਵਿਖੇ 150 ਪਰਿਵਾਰਾਂ ਦਾ ਇੱਕੋ ਵੇਲੇ ਦੂਜੀਆਂ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਾ ਹਲਕੇ ਦੀ ਸਿਆਸਤ ਵਿੱਚ ਇੱਕ ਵੱਡਾ ਫੇਰਬਦਲ ਦਰਸਾਉਂਦਾ ਹੈ। ਇਹ ਘਟਨਾਕ੍ਰਮ ਇਹ ਸਾਫ਼ ਕਰਦਾ ਹੈ ਕਿ ਸਥਾਨਕ ਪੱਧਰ ‘ਤੇ ਲੋਕ ਮਾਨ ਸਰਕਾਰ ਦੀਆਂ ਜਨ-ਹਿੱਤੂ ਨੀਤੀਆਂ ਅਤੇ ਸੁਖ-ਸਹੂਲਤਾਂ ਤੋਂ ਪ੍ਰਭਾਵਿਤ ਹੋ ਰਹੇ ਹਨ। ਜੇਕਰ ਜ਼ਮੀਨੀ ਪੱਧਰ ‘ਤੇ ਆਗੂਆਂ ਦਾ ਲੋਕਾਂ ਨਾਲ ਤਾਲਮੇਲ ਅਤੇ ਦਿਨ-ਰਾਤ ਦਾ ਸਾਥ ਇਸੇ ਤਰ੍ਹਾਂ ਬਰਕਰਾਰ ਰਹਿੰਦਾ ਹੈ, ਤਾਂ ਇਹ ਆਗਾਮੀ ਸਮੇਂ ਵਿੱਚ ਪਾਰਟੀ ਦੇ ਸੰਗਠਨਾਤਮਕ ਢਾਂਚੇ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰੇਗਾ।
